Back ArrowLogo
Info
Profile
ਆਖਦੇ ਹਨ- 'ਮੈਂ ਤੈਨੂੰ ਗੋਦੀ ਲਿਆ ਹੈ; ਆਪਣਾ ਬੱਚਾ ਬਣਾਇਆ ਹੈ, ਤੂੰ ਕਿਉਂ ਦਾਸੀ ? ਅੰਮੀ ਆਖਾਂ ਤਾਂ ਖੁਸ਼ ਹੁੰਦੇ ਹਨ। ਕੋਈ ਹੋਰ ਵਡਿਆਈ ਦਾ ਨਾਮ ਲੈ ਕੇ ਸੱਦਾਂ ਤਾਂ ਸਦਾ ਖਿੜੇ ਮੱਥੇ ਤੇ ਵੱਟ ਪਾ ਲੈਂਦੇ ਹਨ।

ਪਤੀ-ਸੱਚ ਹੈ, ਸ਼ੁਕਰ ਹੈ ਮਾਲਕ ਦਾ ਜੋ ਸਾਡੇ ਜੇਹਿਆਂ ਪਰ ਦਿਆਲੂ ਹੈ। ਪ੍ਰੇਮ ਵਿਚ ਖਿੱਚਦਾ ਹੈ। ਪਰ ਮੋਹਿਨਾਂ ਜੀਉ! ਕੋਈ ਸਾਡੀ ਮੁਸ਼ਕਲ ਖੁਲ੍ਹ ਪੈਣ ਦਾ ਨਿਸ਼ਾਨ ਬੀ ਨੇੜੇ ਨੇੜੇ ਆਇਆ ਹੈ ?

ਮੋਹਿਨਾ-ਸੁਆਮੀ ਜੀ ! ਨਹੀਂ ਅੰਮੀ ਜੀ ਅਜੇ ਇਹੋ ਆਖਦੇ ਹਨ 'ਹੁਕਮ ਨਹੀਂ।"

ਸੋਹਿਨਾ-ਹੱਛਾ ! ਜਿਵੇਂ ਰਜ਼ਾ, ਪ੍ਰਿਯਾ ਜੀ ! ਤੁਸੀਂ ਘਬਰਾਉਂਦੇ ਤਾਂ ਨਹੀਂ ?

ਮੋਹਿਨਾ-ਟੈਟ ਵਾਲਾ ਘਬਰਾ ਤਾਂ ਹੁਣ ਨਹੀਂ, ਪਰ ਵੈਰਾਗ ਤੇ ਪ੍ਰੇਮ ਦੀ ਖਿੱਚ ਤਾਂ ਹਰ ਘੜੀ ਹੈ।

ਸੋਹਿਨਾ-ਇਹੋ ਮੇਰਾ ਹਾਲ ਹੈ, ਪਤਾ ਨਹੀਂ ਮੈਂ ਇਹ ਸਫਰ ਕੀਕੂ ਬਿਤਾਇਆ ਹੈ, ਪ੍ਰੇਮ ਦੀ ਖਿੱਚ ਤੇ ਬਿਰਹੇ ਹੀ ਧੂਹ ਨੇ ਇਕ ਪਲ ਨਹੀਂ ਛੱਡਿਆ। ਜੇ ਕਦੀ ਇਹ ਕੰਮ ਅੰਮੀ ਜੀ ਦਾ ਨਾ ਹੁੰਦਾ ਤਾਂ ਮੈਂ ਅਧਵਾਟਿਓਂ ਮੁੜ ਆਉਂਦਾ।

ਮੋਹਿਨਾ--ਪਤੀ ਜੀ ! ਅਸੀਂ ਦਾਸ ਜੋ ਨਹਿਰੇ, ਜੋ ਮਾਲਕ ਦੀ ਰਜ਼ਾ ਉਹ ਸਾਡੀ ਕਰਨੀ ਕਰਤੂਤ ਤੇ ਉਸੇ ਵਿਚ ਸਾਡਾ ਭਲਾ। ਸਾਂਈਂ ਮਿਹਰ ਕਰੇ, ਉਹ ਕਰੀਏ ਜੋ ਉਸ ਨੂੰ ਭਾਵੇ, ਪਰ ਇਹ ਕਰਦਿਆਂ, ਸਾਡੀ ਧੂਰ ਤੇ ਖਿਚ ਦੂਣ ਸਵਾਈ ਹੁੰਦੀ ਜਾਵੇ। ਜਿੰਨਾਂ ਚਿਰ ਇਸ ਧੂਹ ਨੂੰ ਮਨ ਝੱਲੇ ਜਹੀ ਜਾਵੇ। ਵਾਹ ਵਾਹ, ਜਦ ਜਰ ਨਾ ਸਕੇ ਤੇ ਇਸਦੇ ਭਾਰ ਹੇਠ ਟੁੱਟ ਜਾਵੇ, ਤਦ ਇਸ ਤੋਂ ਉੱਤਮ ਵਸੀਲਾ ਹੋਰ ਕੀ ਹੋਸੀ ਜਿਸ ਨਾਲ ਕਲਿਆਣ ਮਿਲੇ ?

ਸੋਹਿਨਾਂ-ਜੋ ਮਾਲਕ ਕੰਮ ਸੌਂਪੇ ਉਹ ਕਰੀਏ, ਜੇ ਹੁਕਮ ਦੇਵੇ ਮੰਨੀਏ, ਮਾਲਕ ਚਾਹੇ ਝਿੜਕੇ ਚਾਹੇ ਦੁਰਕਾਰੇ, ਪਰ ਚੰਗਾ ਲੱਗਦਾ ਰਹਵੇ, ਪਿਆਰ

6 / 36
Previous
Next