ਵੱਧਦਾ ਰਹਵੇ ਤੇ ਪ੍ਰੇਮ ਹੁਲਾਰੇ ਲੈਂਦਾ ਰਹਵੇ। ਫੇਰ ਕਦੇ ਆਪੇ... ਮੋਹਿਨਾ--ਹਾਂ,
ਪ੍ਰਿਯਵਰ ਜੀ ਦਰਸ਼ਨ ਦਾਤ ਹੈ,
ਮਿਹਰ ਹੈ,
ਨਦਰ ਹੈ। ਅੰਮੀ ਜੀ ਆਖਦੇ ਸੇ ਸਾਡੇ ਸਾਧਨ ਮੁਰਦਾ ਸਾਧਨ ਹਨ,
ਅਸੀਂ ਜੋ ਮੁਰਦੇ ਹੋ ਰਹੇ ਹਾਂ। ਇਹ ਤਾਂ ਲੂਲ੍ਹੇ ਪਿੰਗਲੇ ਦੇ ਟੁੰਡ ਮਾਰਨ ਵਾਲੀ ਗੱਲ ਹੈ। ਲੂਲ੍ਹਾ ਪਿੰਗਲਾ ਪਰਬਤ ਤੇ ਕਦੇ ਪਹੁੰਚ ਸਕਦਾ ਹੈ ?
ਸਾਂਈਂ ਦੀ ਨਦਰ,
ਸਾਂਈਂ ਦੀ ਮਿਹਰ ਉਸ ਨੂੰ ਖਿਨ ਵਿਚ ਲੈ ਜਾ ਸਕਦੀ ਹੈ। '
ਦਰਸ਼ਨ'
ਤਾਂ ਮਿਹਰ ਹੈ,
ਮਿਹਰ ਦਾਤੇ ਦੇ ਵੱਸ ਹੈ,
ਸਾਡੇ ਵੱਸ ਨਹੀਂ। ਅਸੀਂ ਤਾਂ ਮੰਗਤੇ ਹਾਂ,
ਮੰਗਤਾ ਝੋਲੀ ਅੱਡੀ ਰਪੇ,
ਆਸਾ ਦੰਦ ਰਹੇ,
ਮਨ ਹਰ ਵੇਲੇ ਯਾਚਨਾ ਵਿਚ ਰਹੇ,
ਬੱਸ। ਬਾਕੀ ‘ਦੇਣਾ ਮਿਹਰਾਂ ਵਾਲੇ ਦੇ ਵੱਸ ਹੈ। ਉਸਦੇ ਦੁਆਰੇ ਆਸਾਵੰਦ ਰਹਿਣਾ,
ਇਤਨਾ ਹੀ ਮੰਗਤੇ ਦਾ ਕਰਤੱਵ ਹੈ। ਮੰਗਤਾ ਕਾਹਲਾ ਨਾ ਪਵੇ,
ਮੰਗਤਾ ਨਿਰਾਸ ਨਾ ਹੋਵੇ,
ਮੰਗਤਾ ਮਾਨ ਨਾ ਕਰੇ,
ਮੰਗਤਾ ਦਾਵਾ ਨਾ ਬੰਨ੍ਹੇ,
ਹੰਕਾਰ ਨ ਧਾਰੇ ਕਿ ਜ਼ਰੂਰ ਮਿਲਸੀ,
ਪਰ ਮੰਗਤਾ ਕਦੇ ਸਿਦਕ ਨਾ ਹਾਰੇ,
ਨਿਹਚਾ ਰਖੇ ਕਿ ਦਾਤਾ ਕਦੇ ਨਾ ਕਦੇ ਜ਼ਰੂਰ ਤੁਠਸੀ। ਆਸਾਵੰਦ ਰਹੋ, '
ਮੰਗ-ਧਰਮ'
ਧਾਰੋ,
ਇਹ ਅੰਮੀ ਜੀ ਦਾ ਵਾਕ ਸੀ। ਸੋ ਪਤੀ ਜੀ ! ਅੱਗੇ ਆਪਣੇ ਹਠ ਤੇ ਹਉਂ ਭਰੇ ਸਾਧਨਾਂ ਦਾ ਫਲ ਵੇਖ ਹੀ ਚੁਕੇ ਹਾਂ,
ਕੀ ਪਾਇਆ ਹੈ ! ਹੁਣ ਤਾਂ ਅੰਮੀ ਜੀ ਦੀ ਸੁਮੱਤ ਸਾਨੂੰ ਲਗੇ। ਅਸੀਂ ਨੌਕਰ ਰਹੀਏ ਤੇ ਨਖ਼ਰਾ ਚੁਕਾਈਏ,
ਅਸੀਂ ਸ਼ੁਕਰ ਕਰੀਏ ਕਿ ਸਾਨੂੰ ਅੰਮੀ ਜੀ ਦੀ ਮਿਹਰ ਮਿਲ ਗਈ ਹੈ। ਦੇਖੋ ਅਜ ਕਿੱਡੀ ਠੰਢ ਤੇ ਮੀਂਹ ਦਾ ਕਣੀ ਕਣੋਟ ਸੀ,
ਪਰ ਸੁਖਨਾ ਦੀ ਪੱਕੀ ਅੰਮੀ,
ਜਿਸ ਦੇ ਅਸੀਂ ਮੁੱਲ ਖ਼ਰੀਦੇ ਗੋਲਿਆਂ ਤੋਂ ਭੀ ਹੀਣੇ ਦਾਸ ਹਾਂ,
ਆਪ ਟੁਰਕੇ ਇਸ ਕੱਖਾਂ ਦੀ ਕੁੱਲੀ ਵਿਚ ਆਈ ਅਰ ਮੈਨੂੰ ਆਤਮ ਉਪਦੇਸ਼ਾਂ ਨਾਲ ਕ੍ਰਿਤਾਰਥ ਕਰਕੇ ਗਈ ਹੈ।
ਮੋਹਿਨਾ ਇਹ ਕਹਿ ਰਹੀ ਸੀ ਤੇ ਸੋਹਿਨਾ ਜੀ ਦੇ ਨੇਤ੍ਰ ਮਿਟਦੇ ਜਾਦੇ ਸੇ ਅਰ ਅੱਖਾਂ ਵਿਚੋਂ ਕੋਈ ਕੋਈ ਟੇਪਾ ਤ੍ਰਪ ਤ੍ਰਪ ਕਿਰ ਰਿਹਾ ਸੀ, ਹੁਣ ਮੋਹਿਨਾ ਕਹਿਂਦੀ ਕਹਿੰਦੀ ਆਪ ਬੀ ਗੁੰਮ ਹੋ ਗਈ।