Back ArrowLogo
Info
Profile

ਇੱਛਤ ਕਿਨਾਰੇ 'ਤੇ ਲਿਆਉਂਦੀਆਂ ਹਨ। ਪਰ ਇਹ ਤਾਂ ਬਾਦ ਦੀ ਗੱਲ ਹੈ, ਜਿਸਦਾ ਵਰਤਮਾਨ ਨਾਲ ਕੋਈ ਸੰਬੰਧ ਨਹੀਂ। ਮੇਰੇ ਵਿਉਂਤੇ ਦੋ ਦਿਨ ਰਬੜ ਵਾਂਗ ਫੈਲ ਕੇ ਅੱਠ ਦਿਨਾਂ ਵਿਚ ਵਟ ਗਏ। ਅੰਤ ਆਪਣੇ ਕੁਸੈਲੇ ਸਵਾਲ ਵਾਲੇ ਅਲਵਿਦਾਈ ਸਾਹ ਲੈਂਦਿਆਂ ਮੈਂ ਮਹਿਸੂਸ ਕੀਤਾ ਕਿ ਮੈਂ ਰੁਮਾਂਚ ਦੀਆਂ ਹਵਾਵਾਂ 'ਤੇ ਸਵਾਰ ਹੋ ਕੇ ਅਣਦੇਖੀ ਦੁਨੀਆਂ ਦੇ ਸੁਪਨਿਆਂ ਨਾਲ ਭਰ ਗਿਆ ਹਾਂ । ਉੱਥੇ ਮੈਂ ਓਨਾ ਹੀ ਓਪਰਾ ਹੋਵਾਂਗਾ ਜਿੰਨੀ ਉਹ ਦੁਨੀਆਂ ਮੇਰੇ ਲਈ ਓਪਰੀ ਹੋਵੇਗੀ। ਮੈਨੂੰ ਲਗਿਆ ਉਹ ਸਥਿਤੀਆਂ ਮੇਰੇ ਲਈ ਵਧੇਰੇ ਸੁਭਾਵਿਕ ਤੇ ਕੁਦਰਤੀ ਹੋਣਗੀਆਂ।

ਮੈਨੂੰ ਉਹ ਦਿਨ ਯਾਦ ਹੈ ਜਦ ਮੇਰਾ ਮਿੱਤਰ ਸਮੁੰਦਰ ਦੀ ਕੈਦ ਵਿੱਚੋਂ ਮੇਰੀ ਆਜ਼ਾਦੀ ਲਈ, ਮੇਰੇ ਬਚਾਅ ਵਿਚ ਆਇਆ ਸੀ । ਸਮੁੰਦਰ ਦਾ ਕੰਢਾ ਇਕਦਮ ਬੇਜਾਨ ਤੇ ਰੇਤੀਲਾ ਸੀ ਅਤੇ ਠੰਢੀਆਂ ਸਮੁੰਦਰੀ ਹਵਾਵਾਂ ਚੱਲ ਰਹੀਆਂ ਸਨ। ਮੇਰਾ ਸਿਰ ਧਰਤੀ ਦੀ ਨਿੱਘੀ ਗੋਦੀ ਵਿਚ ਪਿਆ ਸੀ, ਆਲ਼ੇ-ਦੁਆਲੇ ਦੀ ਹਰ ਚੀਜ਼ ਇਸਨੂੰ ਸਹਾਰਾ ਦੇ ਰਹੀ ਸੀ। ਪੂਰੀ ਕਾਇਨਾਤ ਮੇਰੀਆਂ ਅੰਤਰ-ਆਵਾਜ਼ਾਂ ਦੀ ਸਹਿਮਤੀ ਮੁਤਾਬਕ ਅਤੀਤ ਵਿਚ ਲੈਅਬੱਧ ਗੋਤੇ ਲੈ ਰਹੀ ਸੀ। ਅਚਾਨਕ ਹਵਾ ਦਾ ਤਾਕਤਵਰ ਬੁੱਲ੍ਹਾ ਸਮੁੰਦਰ ਦੀ ਵੱਖਰੀ ਆਵਾਜ਼ ਲੈ ਕੇ ਆਇਆ ਤੇ ਮੈਂ ਹੈਰਾਨੀ ਨਾਲ ਆਪਣਾ ਸਿਰ ਚੁੱਕ ਲਿਆ। ਭਾਵੇਂ ਇਹ ਕਿਸੇ ਝੂਠੇ ਜਿਹੇ ਸੰਕੇਤ ਤੋਂ ਬਿਨਾਂ ਕੁਝ ਵੀ ਨਹੀਂ ਸੀ । ਮੈਂ ਆਪਣੇ ਸੁਪਨਿਆਂ ਦੀ ਪਿਆਰ ਭਰੀ ਗੋਦੀ ਵਿਚ ਵਾਪਸ ਪਰਤਿਆ। ਉਸੇ ਵੇਲੇ ਮੈਂ ਸਮੁੰਦਰ ਦੀ ਚੇਤਾਵਨੀ ਆਖ਼ਰੀ ਵਾਰੀ ਸੁਣੀ। ਇਸਦੀ ਵਿਸ਼ਾਲ ਤੇ ਭਿਅੰਕਰ ਗਰਜਣਾ ਮੇਰੇ ਅੰਦਰ ਦੇ ਕਿਲੇ ਦੀ ਸ਼ਾਂਤੀ ਨੂੰ ਆਤੰਕਿਤ ਕਰ ਰਹੀ ਸੀ।

ਅਸੀਂ ਠਰ ਕੇ ਕਿਨਾਰੇ ਤੋਂ ਚਲੇ ਗਏ, ਪਰ ਮੇਰੀ ਬੈਚੇਨੀ ਮੈਨੂੰ ਇਕੱਲਾ ਛੱਡ ਹੀ ਨਹੀਂ ਰਹੀ ਸੀ। ਇਸ ਛੋਟੇ ਜਿਹੇ ਕਿਨਾਰੇ ਕੋਲ ਸਮੁੰਦਰ ਜਿਵੇਂ ਵਚਿੱਤਰ ਤਰੀਕਿਆਂ ਨਾਲ ਨੱਚ ਰਿਹਾ ਸੀ, ਆਪਣੇ ਸਾਰੇ ਨਿਯਮਾਂ ਨੂੰ ਉਲੰਘਦਾ, ਜਿਵੇਂ ਕੋਈ ਚੇਤਾਵਨੀ ਦੇ ਰਿਹਾ ਹੋਵੇ । ਪਰ ਪਿਆਰ ਵਿਚ ਡੁੱਬਿਆ ਇਕ ਇਨਸਾਨ (ਭਾਵੇਂ ਅਲਬਰਟੋ ਨੇ ਇਸ ਲਈ ਵਧੇਰੇ ਖੁੱਲ੍ਹਾ ਅਤੇ ਸਾਫ਼ ਸਬਦ ਵਰਤਿਆ ਸੀ) ਕੁਦਰਤ ਦੀ ਅਜਿਹੀ ਚੇਤਾਵਨੀ ਸੁਣਨ ਦੀ ਹਾਲਤ ਵਿਚ ਨਹੀਂ ਸੀ। ਕਿਸੇ 'ਬਿਊਕ' ਦੇ ਵੱਡੇ ਢਿੱਡ* ਵਿਚ ਮੇਰੀ ਹੋਂਦ ਦੇ ਬੁਰਜੁਆ ਹਿੱਸੇ ਅਜੇ ਨਿਰਮਾਣਕਾਰੀ ਵਿਚ ਹੀ ਸਨ।

ਕਿਸੇ ਰੱਬੀ ਆਦੇਸ਼ ਵਾਂਗ ਖੋਜੀ ਲਈ ਪਹਿਲਾ ਉਦੇਸ਼ ਹੈ, ਉਸਦੀ ਮੁਹਿੰਮ ਦੋ ਬਿੰਦੂਆਂ ਵਿਚਕਾਰ ਫੈਲੀ ਹੋਵੇ। ਪਹਿਲਾ ਬਿੰਦੂ ਹੈ ਯਾਤਰਾ 'ਤੇ ਰਵਾਨਗੀ ਅਤੇ ਦੂਸਰਾ ਵਾਪਸੀ । ਜੇਕਰ ਤੁਹਾਡਾ ਆਸ਼ਾ ਦੂਸਰੇ ਸਿਧਾਂਤਕ ਬਿੰਦੂ ਨੂੰ ਵਾਪਸੀ ਦੇ ਅਸਲ ਅਰਥ ਨਾਲ ਜੋੜ ਕੇ ਦੇਖਣਾ ਹੈ ਤਾਂ ਸਾਧਨਾਂ ਬਾਰੇ ਹਰਗਿਜ਼ ਨਾ ਸੋਚੋ। ਕਿਉਂਕਿ ਯਾਤਰਾ ਅਸਲ ਵਿਚ ਇਕ ਵਿੱਥ ਹੈ ਜੋ ਉਦੋਂ ਹੀ ਸਮਾਪਤ ਹੁੰਦੀ ਹੈ ਜਦੋਂ ਵਿੱਥ ਮੁੱਕ ਜਾਵੇ ਅਤੇ ਯਾਤਰਾ ਦੇ ਓਨੇ ਹੀ ਸਾਧਨ ਹੁੰਦੇ ਹਨ, ਜਿੰਨੇ ਇਸਦੀ ਸਮਾਪਤੀ ਦੇ ਤਰੀਕੇ। ਇੰਜ ਕਿਹਾ ਜਾਵੇ ਤਾਂ ਸਾਧਨ, ਬੇਅੰਤ ਹਨ।

–––––––––––––––––––

* ਇੱਥੇ ਦੀ ਆਪਣੀ ਪ੍ਰੇਮਿਕਾ ਦੇ ਅਮੀਰ ਬਾਪ ਵੱਲ ਸੰਕੇਤ ਕਰ ਰਿਹਾ ਹੈ ਜੋ 'ਅਮਰੀਕਨ ਮੋਟਰਜ਼ ਜਨਰਲ ਮਾਰਕੀਟ' ਦਾ ਅਮੀਰ ਬਿਊਕ ਸੀ।

10 / 147
Previous
Next