ਮੈਨੂੰ ਯਾਦ ਹੈ ਅਲਬਰਟੋ ਦੀ ਸਲਾਹ ਸੀ, "ਉਹ ਕੰਗਣ ਲੈ।
ਨਹੀਂ ਤਾਂ ਤੂੰ ਉਹ ਨਹੀਂ ਜੋ ਤੂੰ ਖ਼ੁਦ ਬਾਰੇ ਸੋਚਦਾ ਏਂ।"
ਚਿਚਾਈਨਾ ਦਾ ਹੱਥ ਮੇਰੇ ਹੱਥਾਂ ਦੇ ਛਲਾਵੇ ਵਿਚ ਸੀ।
“ਚਿਚਾਈਨਾਂ ਉਹ ਕੰਗਨ ਕੀ ਮੈਂ ਇਹਨੂੰ ਆਪਣੇ ਰਾਹ ਦਿਸੇਰੇ ਤੇ ਤੇਰੀ ਯਾਦ ਵਜੋਂ ਰਖ ਲਵਾਂ ?"
ਵਿਚਾਰੀ ਕੁੜੀ। ਮੈਨੂੰ ਪਤਾ ਸੀ, ਉਹ ਕੁਝ ਵੀ ਕਹਿਣ ਪਰ ਉਸ ਸੋਨੇ ਦੀ ਕੋਈ ਵੁੱਕਤ ਨਹੀਂ ਸੀ। ਕੰਗਣ ਫੜੀ ਉਂਗਲੀਆਂ ਉਸ ਪਿਆਰ ਨੂੰ ਮਾਪ ਰਹੀਆਂ ਸਨ, ਜਿਸ ਦੇ ਵੱਸ ਮੈਂ ਇਹ ਮੰਗਿਆ ਸੀ। ਘੱਟੋ-ਘੱਟ ਮੈਂ ਇਮਾਨਦਾਰੀ ਨਾਲ ਇਹੀ ਸੋਚਦਾ ਹਾਂ । ਅਲਬਰਟ ਨੇ ਕਿਹਾ (ਮੈਨੂੰ ਜਾਪਿਆ ਬਹੁਤ ਹੀ ਸ਼ਰਾਰਤੀ ਤਰੀਕੇ ਨਾਲ) ਤੇਰੀਆਂ ਨਾਜ਼ੁਕ ਉਂਗਲੀਆਂ ਨੂੰ ਇਹ ਪੂਰੇ 29 ਕੈਰੇਟ ਦਾ ਭਾਰ ਚੁੱਕਣ ਦੀ ਲੋੜ ਨਹੀਂ ਪਿਆਰੀਏ।
-0-