Back ArrowLogo
Info
Profile

ਆਖ਼ਰੀ ਸੰਬੰਧ ਦਾ ਟੁੱਟਣਾ

ਅਸੀਂ ਅਗਲੇ ਪੜਾਅ ਨਿਕੋਚੀਆ ਵੱਲ ਚੱਲ ਪਏ। ਜਿੱਥੇ ਅਲਬਰਟੋ ਦਾ ਯੂਨੀਵਰਸਿਟੀ ਵੇਲੇ ਦਾ ਇਕ ਦੋਸਤ ਪ੍ਰੈਕਟਿਸ ਕਰਦਾ ਸੀ । ਅਸੀਂ ਸੁਵੱਖਤੇ ਹੀ ਸਾਰਾ ਰਸਤਾ ਅਸਾਨੀ ਨਾਲ ਤੈਅ ਕਰ ਲਿਆ ਅਤੇ ਬਿਲਕੁਲ ਦੁਪਹਿਰ ਦੇ ਖਾਣੇ ਤੱਕ ਉੱਥੇ ਪੁੱਜ ਗਏ। ਉਸਦੇ ਮਿੱਤਰ ਨੇ ਤਾਂ ਸਾਡਾ ਗਰਮਜ਼ੋਸੀ ਨਾਲ ਸਵਾਗਤ ਕੀਤਾ ਪਰ ਮਿੱਤਰ ਦੀ ਬੀਵੀ ਨੇ ਉਹ ਉਤਸ਼ਾਹ ਨਹੀਂ ਦਿਖਾਇਆ। ਸ਼ਾਇਦ ਉਸਨੇ ਸਾਡੇ ਮਲੰਗ ਕ੍ਰਾਂਤੀਕਾਰੀ ਤਰੀਕਿਆਂ ਕਰਕੇ ਸਾਨੂੰ ਖ਼ਤਰਨਾਕ ਸਮਝ ਲਿਆ ਸੀ।

“ਤੇਰੇ ਡਾਕਟਰ ਦੀ ਯੋਗਤਾ ਹਾਸਲ ਕਰਨ ਵਿਚ ਕੇਵਲ ਇਕ ਸਾਲ ਰਹਿੰਦਾ ਹੈ ਤੇ ਤੂੰ ਘੁੰਮਣ ਤੁਰ ਪਿਆ। ਤੁਹਾਡੇ ਵਾਪਸ ਪਰਤਣ ਦਾ ਵੀ ਕੋਈ ਅੰਦਾਜ਼ਾ ਨਹੀਂ। ਐਸਾ ਕਿਉਂ ਬਈ ?”

ਅਸੀਂ ਉਸਦੇ ਨਿਰਾਸ਼ਾਜਨਕ ਸਵਾਲਾਂ ਦਾ ਕੋਈ ਨਿੱਗਰ ਉੱਤਰ ਨਹੀਂ ਦੇ ਸਕੇ ਤੇ ਏਸ ਗੱਲ ਨੇ ਉਸਨੂੰ ਹੋਰ ਡਰਾ ਦਿੱਤਾ। ਉਹ ਸਾਡੇ ਨਾਲ ਨਿਮਰ ਸੀ, ਪਰ ਉਸਦੀ ਤਲਖ਼ੀ ਵੀ ਸਾਫ਼ ਜ਼ਾਹਿਰ ਹੋ ਰਹੀ ਸੀ। ਇਸ ਤੱਥ ਨੂੰ ਜਾਣਦੀ ਹੋਣ ਦੇ ਬਾਵਜੂਦ (ਘੱਟੋ- ਘੱਟ ਮੈਨੂੰ ਲਗਦੈ ਉਹ ਜਾਣਦੀ ਹੀ ਸੀ) ਕਿ ਜਿੱਤ ਉਸਦੀ ਹੀ ਹੋਵੇਗੀ। ਕਿਉਂਕਿ ਉਸਦਾ ਪਤੀ ਤਾਂ ਸਾਡੇ 'ਛੁਟਕਾਰੇ' ਦੇ ਵਿਚਾਰ ਤੋਂ ਪਰ੍ਹੇ ਸੀ।

ਮਾਰਡੋਲ ਪਲਾਟਾ ਪਹੁੰਚ ਕੇ ਅਸੀਂ ਅਲਬਰਟੋ ਦੇ ਇਕ ਡਾਕਟਰ ਦੋਸਤ ਨੂੰ ਮਿਲੇ, ਜਿਹੜਾ ਆਪਣੀਆਂ ਸਾਰੀਆਂ ਰਿਆਇਤਾਂ ਸਮੇਤ ਪੇਰੋਨਿਸਟ* ਪਾਰਟੀ ਵਿਚ ਸ਼ਾਮਿਲ ਹੋ ਗਿਆ ਸੀ। ਨਿਕੋਚੀਆ ਦਾ ਇਹ ਡਾਕਟਰ ਆਪਣੇ ਆਪ ਪ੍ਰਤੀ ਵਫ਼ਾਦਾਰ ਰਿਹਾ, ਜਦ ਕਿ ਸਾਡੇ ਵਰਗੇ ਹੋਰ ਜੁਝਾਰਵਾਦੀ ਇਕ ਤੋਂ ਦੂਸਰੇ ਹੱਥਾਂ ਵਿਚ ਖੇਡਦੇ ਰਹੇ। ਰਾਜਸੀ ਤੌਰ 'ਤੇ ਜੁਝਾਰੂਆਂ ਦੀ ਹਮਾਇਤ ਮੇਰੇ ਲਈ ਕਦੇ ਵੀ ਨਿਆਂਸ਼ੀਲ ਨਹੀਂ ਰਹੀ ਸੀ, ਜਦ ਕਿ ਅਲਬਰਟੋ ਇਕ ਸਮੇਂ ਇਨ੍ਹਾਂ ਦੇ ਬਹੁਤ ਨੇੜੇ ਰਹਿ ਚੁੱਕਾ ਸੀ ਤੇ ਕੁਝ ਖਾੜਕੂ ਆਗੂਆਂ ਦੀ ਇੱਜ਼ਤ ਕਰਦਾ ਰਿਹਾ ਸੀ।

ਜਦੋਂ ਅਸੀਂ ਦੁਬਾਰਾ ਮੋਟਰਸਾਈਕਲ 'ਤੇ ਸਵਾਰ ਹੋਏ, ਅਤੇ ਤਿੰਨੇ ਵਧੀਆ ਦਿਨਾਂ ਲਈ ਉਸ ਜੋੜੇ ਦੇ ਧੰਨਵਾਦੀ ਹੋਏ, ਅਸੀਂ ਬਾਹੀਆ ਬਲਾਕਾਂ ਵੱਲ ਵਧੇ। ਅਸੀਂ

–––––––––––––––––

ਪੋਰੋਨਿਸਟ : ਸਾਬਕਾ ਅਰਜਨਟੀਨੀ ਰਾਸ਼ਟਰਪਤੀ ਜੁਆਨ ਪੋਰੋਨ ਦੀ ਮੱਧਮਾਰਗੀ ਰਾਜਸੀ ਪਾਰਟੀ ਸੀ। (ਅਨੁਵਾਦਕ)

12 / 147
Previous
Next