Back ArrowLogo
Info
Profile

ਥੋੜ੍ਹੇ ਜਿਹੇ ਇਕੱਲੇ ਪਰ ਚੰਗੀ ਗੱਲ ਵਧੇਰੇ ਆਜ਼ਾਦ ਸਾਂ । ਸਾਡੇ ਕੁਝ ਮਿੱਤਰ ਸਾਨੂੰ ਉਡੀਕ ਰਹੇ ਸਨ ਅਤੇ ਉਨ੍ਹਾਂ ਨਿੱਘੀ ਮੇਜ਼ਬਾਨੀ ਲਈ ਪੇਸ਼ਕਸ਼ ਕੀਤੀ ਸੀ । ਅਸੀਂ ਦੱਖਣੀ ਕੰਢੇ ਤੇ ਕੁਝ ਦਿਨ ਬਿਤਾਏ ਅਤੇ ਮੋਟਰਸਾਈਕਲ ਠੀਕ ਕਰਕੇ ਸ਼ਹਿਰ ਵਿਚ ਬੇਵਜ੍ਹਾ ਘੁੰਮਦੇ ਰਹੇ। ਇਹ ਉਹ ਆਖਰੀ ਦਿਨ ਸਨ, ਜਦੋਂ ਅਸੀਂ ਪੈਸੇ-ਧੇਲੇ ਬਾਰੇ ਨਹੀਂ ਸੋਚਿਆ। ਬਾਦ ਵਿਚ ਤਾਂ ਆਪਣੇ ਨਿਰੰਤਰ ਘਟ ਰਹੀ ਮਾਇਆ ਕਰਕੇ ਸਖ਼ਤੀ ਨਾਲ ਮੀਟ, ਦਲੀਆ ਅਤੇ ਰੋਟੀ ਦੀ ਬੱਝਵੀਂ ਖੁਰਾਕ ਤਕ ਸੀਮਤ ਹੋਣਾ ਪਿਆ। ਰੋਟੀ ਦਾ ਸਵਾਦ ਇਕ ਚੇਤਾਵਨੀ ਭਰੇ ਲਹਿਜੇ ਵਿਚ ਸੰਕੇਤ ਦਿੰਦਾ, "ਬੁੱਢੇ ਆਦਮੀ, ਹੁਣ ਮੈਂ ਤੇਰੇ ਕੋਲ ਛੇਤੀ ਨਹੀਂ ਆਉਣਾ।" ਅਤੇ ਇਸ ਨੂੰ ਹੋਰ ਜੋਸ਼ ਨਾਲ ਚਬਾਉਂਦੇ। ਅਸੀਂ ਊਠਾਂ ਵਾਂਗ ਅਗਲੀ ਯਾਤਰਾ ਲਈ ਆਪਣੇ ਰਾਖਵੇਂ ਭੰਡਾਰ ਭਰ ਲੈਣਾ ਚਾਹੁੰਦੇ ਸਾਂ।

ਰਵਾਨਗੀ ਤੋਂ ਪਹਿਲੀ ਰਾਤ ਮੈਨੂੰ ਬੁਖ਼ਾਰ ਅਤੇ ਖੰਘ ਨੇ ਦੱਬ ਲਿਆ, ਸਿੱਟੇ ਵਜੋਂ ਅਸੀਂ ਬਾਹੀਆ ਬਲਾਂਕਾਂ ਵਿਚ ਹੀ ਇਕ ਦਿਨ ਪੱਛੜ ਗਏ। ਆਖ਼ਿਰਕਾਰ ਬਾਦ ਦੁਪਹਿਰ ਤਿੰਨ ਵਜੇ ਕੜਕਦੀ ਧੁੱਪ ਵਿਚ ਅਸੀਂ ਤੁਰੇ । ਜਦੋਂ ਅਸੀਂ ਮੇਡਾਨੋਸ ਕੋਲ ਰੇਤਲੇ ਕਿਨਾਰਿਆਂ 'ਤੇ ਪੁੱਜੇ ਗਰਮੀ ਹੋਰ ਵਧ ਚੁੱਕੀ ਸੀ। ਬੁਰੀ ਤਰ੍ਹਾਂ ਲੱਦੇ ਹੋਏ ਭਾਰ ਕਾਰਨ ਮੋਟਰਸਾਈਕਲ ਬੇਹੂਦਾ ਢੰਗ ਨਾਲ ਨਿਯੰਤਰਣ ਤੋਂ ਬਾਹਰ ਹੋ ਰਹੀ ਸੀ, ਪਹੀਏ ਲਗਾਤਾਰ ਘੁੰਮ ਰਹੇ ਸਨ। ਅਲਬਰਟੋ ਦੀ ਜ਼ਿੱਦ ਰੇਤ ਨਾਲ ਸਖ਼ਤ ਸੰਘਰਸ਼ ਕਰ ਰਹੀ ਸੀ। ਉਸ ਵੇਲੇ ਦੇ ਹਾਲਾਤ ਮੁਤਾਬਕ ਸਾਨੂੰ ਇਹ ਗੱਲ ਪਤਾ ਸੀ ਕਿ ਅਸੀਂ ਖੁਸ਼ਕ ਜ਼ਮੀਨ ਉੱਪਰ ਪੁੱਜਣ ਤੋਂ ਪਹਿਲਾਂ ਛੇ ਵਾਰ ਰੇਤੇ ਉੱਪਰ ਰੁਕ ਕੇ ਆਰਾਮ ਕੀਤਾ ਸੀ। ਆਖ਼ਿਰਕਾਰ ਅਸੀਂ ਕਰ ਵਿਖਾਇਆ, ਅਸੀਂ ਬਾਹਰ ਨਿਕਲ ਆਏ। ਮੇਡਾਨੋਸ ਉੱਪਰ ਜਿੱਤ ਪ੍ਰਾਪਤ ਕਰਨ ਲਈ ਮੇਰੇ ਸਾਥੀ ਦਾ ਸਭ ਤੋਂ ਵੱਡਾ ਦਾਅਵਾ ਇਹੀ ਸੀ।

ਇੱਥੋਂ ਮੈਂ ਨਿਯੰਤਰਣ ਆਪਣੇ ਹੱਥ ਵਿਚ ਲੈ ਲਿਆ ਤੇ ਗੁਆਚ ਗਏ ਕੀਮਤੀ ਸਮੇਂ ਦੀ ਪੂਰਤੀ ਲਈ ਰਫ਼ਤਾਰ ਵਧਾ ਦਿੱਤੀ। ਇਕ ਮੋੜ ਨੂੰ ਰੇਤ ਨੇ ਬਹੁਤ ਚੰਗੀ ਤਰ੍ਹਾਂ ਢਕਿਆ ਹੋਇਆ ਸੀ, ਠਾਹ ਦੇਣੀ ਸਾਡੀ ਯਾਤਰਾ ਦਾ ਬਦਤਰੀਨ ਧਮਾਕਾ ਹੋਇਆ। ਅਲਬਰਟੋ ਨੂੰ ਤਾਂ ਝਰੀਟ ਤੱਕ ਨਹੀਂ ਆਈ ਪਰ ਮੇਰਾ ਪੈਰ ਫਸ ਗਿਆ ਤੇ ਮੋਟਰਸਾਈਕਲ ਦੇ ਸਿਲੰਡਰ ਨਾਲ ਬੁਰੀ ਤਰ੍ਹਾਂ ਝੁਲਸ ਗਿਆ। ਇਸ ਤਰ੍ਹਾਂ ਡਿੱਗਣ ਨਾਲ ਮੇਰੀ ਲੱਤ 'ਤੇ ਇਕ ਭਿਆਨਕ ਯਾਦ ਚਿੰਨ੍ਹ ਬਹੁਤ ਦੇਰ ਤੱਕ ਲਈ ਛਪ ਗਿਆ, ਕਿਉਂਕਿ ਬੜਾ ਚਿਰ ਜ਼ਖ਼ਮ ਨਹੀਂ ਭਰਿਆ।

ਇਸ ਵੇਲੇ ਭਾਰੀ ਮੀਂਹ ਨੇ ਸਾਨੂੰ ਪਸ਼ੂਆਂ ਦੇ ਇਕ ਵਾੜੇ ਵਿਚ ਪਨਾਹ ਲੈਣ ਲਈ ਮਜਬੂਰ ਕਰ ਦਿੱਤਾ, ਪਰ ਉੱਥੇ ਤਕ ਜਾਣ ਲਈ ਵੀ ਲਗਭਗ 300 ਮੀਟਰ ਚਿੱਕੜ ਵਾਲਾ ਰਾਹ ਪਾਰ ਕਰਨਾ ਪਿਆ। ਇਸ ਤੋਂ ਬਾਅਦ ਅਸੀਂ ਦੋ ਵਾਰ ਹੋਰ ਡਿੱਗੇ। ਇਹ ਸ਼ਾਨਦਾਰ ਸਵਾਗਤ ਸੀ, ਪਰ ਕੱਚੀਆਂ ਸੜਕਾਂ ਉੱਪਰ ਕੁੱਲ ਮਿਲਾ ਕੇ ਸਾਡਾ ਪਹਿਲਾ ਅਨੁਭਵ ਖ਼ਤਰਨਾਕ ਚੇਤਾਵਨੀ ਦੇਣ ਵਾਲਾ ਸੀ, ਅਸੀਂ ਇਕ ਦਿਨ ਵਿਚ ਨੌਂ ਵਾਰ ਡਿੱਗੇ ਸਾਂ। ਕੈਂਪ

13 / 147
Previous
Next