ਦੇ ਬਿਸਤਰੇ ਵਿਚ
, ਇਸ ਤੋਂ ਬਾਦ ਅਸੀਂ ਇਸੇ ਤਰ੍ਹਾਂ ਦੇ ਬਿਸਤਰੇ ਨੂੰ ਹੀ ਜਾਣਦੇ ਸਾਂ । ਲਾ ਪੋਦੇਰੋਸਾ ਦੇ ਬਿਲਕੁਲ ਨੇੜੇ ਲੇਟੇ ਹੋਏ ਅਸੀਂ ਆਲਸੀ ਟਿਕਾਣੇ ਵਿਚ ਭਵਿੱਖ ਬਾਰੇ ਕਾਹਲੀ ਖੁਸ਼ੀ ਨਾਲ ਸੋਚ ਰਹੇ ਸਾਂ। ਅਸੀਂ ਰੁਮਾਂਚ ਦੀ ਹਲਕੀ ਹਵਾ ਵਿਚ ਸੌਖੇ ਸਾਹ ਲੈਂਦੇ ਜਾਪ ਰਹੇ ਸਾਂ । ਬਹੁਤ ਸਾਰੇ ਦੇਸ਼, ਬਹਾਦਰੀ ਵਾਲੇ ਕਾਰਨਾਮੇ, ਅਤੇ ਚਾਰੇ ਪਾਸੇ ਫੈਲੀਆਂ ਖ਼ੂਬਸੂਰਤ ਔਰਤਾਂ ਸਾਡੀਆਂ ਕਲਪਨਾਵਾਂ ਦੇ ਰੁਝੇਵਿਆਂ ਵਿਚ ਛਾਈਆਂ ਹੋਈਆਂ ਸਨ। ਮੇਰੀਆਂ ਥੱਕੀਆਂ ਅੱਖਾਂ ਸੌਣ ਤੋਂ ਇਨਕਾਰੀ ਸਨ। ਇਨ੍ਹਾਂ ਵਿਚ ਦੋ ਹਰੇ ਧੱਬੇ ਘੁੰਮਣ ਲੱਗੇ, ਇਹ ਧੱਬੇ ਉਸ ਦੁਨੀਆਂ ਦੀ ਪ੍ਰਤੀਨਿੱਧਤਾ ਕਰਦੇ ਸਨ ਜਿਸ ਨੂੰ ਮੈਂ ਅਖੌਤੀ ਆਜ਼ਾਦੀ ਦੀ ਇੱਛਾ ਵਿਚ ਪਿਛਾਂਹ ਛੱਡ ਆਇਆ ਸਾਂ। ਉਨ੍ਹਾਂ ਧੱਬਿਆਂ ਨੇ ਆਪਣੀ ਤਸਵੀਰ ਨੂੰ ਸਮੁੰਦਰਾਂ ਤੇ ਧਰਤੀਆਂ 'ਤੇ ਅਸਾਧਾਰਨ ਉਡਾਨ ਭਰਨ ਦੀ ਮੇਰੀ ਇੱਛਾ ਵਿਚ ਬਦਲ ਦਿੱਤਾ।
-0-
14 / 147