ਫਲੂ ਲਈ ਬਿਸਤਰਾ
ਬਿਨਾਂ ਕਿਸੇ ਦੁਰਘਟਨਾ ਤੋਂ ਏਨਾ ਲੰਮਾ ਰਸਤਾ ਤੈਅ ਕਰਨ ਤੋਂ ਬਾਦ ਮੋਟਰਸਾਈਕਲ ਜਿਵੇਂ ਅਕੇਵੇਂ ਨਾਲ ਤੇ ਅਸੀਂ ਬਕਾਵਟ ਨਾਲ ਚੂਰ ਹੋ ਗਏ ਸਾਂ । ਪਥਰੀਲੀ ਸੜਕ ਉੱਪਰ ਡਰਾਇਵਿੰਗ ਨੇ ਸੁਖਦ ਅਹਿਸਾਸ ਨੂੰ ਵੀ ਕਠਿਨ ਕਾਰਜ ਵਿਚ ਬਦਲ ਦਿੱਤਾ। ਰਾਤ ਵੇਲੇ, ਸਾਰਾ ਦਿਨ, ਮੋੜਾਂ ਉੱਪਰ ਨਿਯੰਤਰਣ ਲਈ ਬਦਲ ਤਲਾਸ਼ਦਿਆਂ ਅਸੀਂ ਥੱਕ ਕੇ ਸੌਣ ਦੀ ਮਹਾਨਤਮ ਇੱਛਾ ਨਾਲ ਭਰ ਗਏ ਸਾਂ, ਬਜਾਇ ਇਸਦੇ ਕਿ ਆਪਣਾ ਸਫ਼ਰ 'ਚੋਲੇ-ਚੋਲ' ਨਾਂ ਦੇ ਵਡੇਰੇ ਕਸਬੇ ਲਈ ਜਾਰੀ ਰੱਖਦੇ, ਜਿੱਥੇ ਸਾਡੇ ਠਹਿਰਨ ਦੀ ਮੁਫ਼ਤ ਵਿਵਸਥਾ ਦੇ ਪੂਰੇ ਆਸਾਰ ਸਨ । ਅਸੀਂ ਬੈਜਾਮਿਨ ਜ਼ੋਰੋਲਾ ਵਿਖੇ ਰੇਲਵੇ ਸਟੇਸ਼ਨ ਕੋਲ ਇਕ ਕਮਰੇ ਵਿਚ ਠਹਿਰ ਗਏ। ਅਸੀਂ ਇਸ ਤਰ੍ਹਾਂ ਸੁੱਤੇ ਜਿਵੇਂ ਦੁਨੀਆਂ ਸਾਡੇ ਲਈ ਖ਼ਤਮ ਹੋ ਗਈ ਹੋਵੇ।
ਅਗਲੀ ਸਵੇਰ ਅਸੀਂ ਛੇਤੀ ਉੱਠੇ, ਪਰ ਜਦੋਂ ਮੈਂ ਮੇਟ ਬਣਾਉਣ ਲਈ ਪਾਣੀ ਲੈਣ ਬਾਹਰ ਗਿਆ ਤਾਂ ਮੇਰੇ ਜਿਸਮ ਵਿਚ ਅਨੋਖਾ ਜਿਹਾ ਅਹਿਸਾਸ ਹੋਇਆ, ਜਿਸ ਪਿੱਛੋਂ ਛੇਤੀ ਹੀ ਮੈਨੂੰ ਲੰਮਾ ਕਾਂਬਾ ਛਿੜ ਗਿਆ । ਦਸ ਮਿੰਟ ਬਾਦ ਮੈਂ ਇਸ ਤਰ੍ਹਾਂ ਬੇਅਰਾਮੀ ਨਾਲ ਕੰਬ ਰਿਹਾ ਸਾਂ। ਜਿਵੇਂ ਕਿਸੇ ਦੇ ਓਪਰੀ ਸ਼ੈਅ ਵੱਸ ਵਿਚ ਹੋਵਾਂ। ਮੇਰੀਆਂ ਕੁਨੀਨ ਦੀਆਂ ਗੋਲੀਆਂ ਨਾਲ ਵੀ ਇਸ ਸਮੇਂ ਕੋਈ ਫਰਕ ਨਹੀਂ ਪਿਆ। ਮੇਰਾ ਸਿਰ ਇਸ ਤਰ੍ਹਾਂ ਵੱਜ ਰਿਹਾ ਸੀ ਜਿਵੇਂ ਕੋਈ ਢੋਲ ਨੂੰ ਵਚਿੱਤਰ ਤਾਲ ਵਿਚ ਕੁੱਟ ਰਿਹਾ ਹੋਵੇ । ਸਾਹਮਣੇ ਦੀ ਦੀਵਾਰ 'ਤੇ ਅਨੋਖੇ ਰੰਗੀਨ ਆਕਾਰ ਦਿਖਾਈ ਦੇ ਰਹੇ ਸਨ ਤੇ ਮੈਨੂੰ ਹਰੇ ਰੰਗ ਦੀਆਂ ਉਲਟੀਆਂ ਆ ਰਹੀਆਂ ਸਨ। ਮੈਂ ਆਪਣਾ ਪੂਰਾ ਦਿਨ ਇਸੇ ਹਾਲਤ ਵਿਚ ਗੁਜ਼ਾਰਿਆ, ਕੁਝ ਵੀ ਖਾਣ- ਪੀਣ ਵਿਚ ਅਸਮਰੱਥ। ਸ਼ਾਮ ਤੱਕ ਮੈਂ ਇਸ ਯੋਗ ਹੋ ਗਿਆ ਸਾਂ ਕਿ ਮੋਟਰਸਾਈਕਲ 'ਤੇ ਸਵਾਰ ਹੋ ਸਕਾਂ ਅਤੇ ਅਲਬਰਟੋ ਦੇ ਮੋਢੇ 'ਤੇ ਸਿਰ ਰੱਖ ਕੇ ਸੌਂ ਗਿਆ। ਅਸੀਂ ਚੋਲੇ-ਚੋਲ ਪੁੱਜੇ । ਅਸੀਂ ਉੱਥੇ ਡਾ. ਬਰੇਰਾ ਨੂੰ ਮਿਲੇ, ਜੋ ਇੱਕ ਨਿੱਕੇ ਜਿਹੇ ਹਸਪਤਾਲ ਦਾ ਨਿਰਦੇਸ਼ਕ ਅਤੇ ਸੰਸਦ ਮੈਂਬਰ ਸੀ। ਉਸ ਨੇ ਸਾਡਾ ਸ਼ਾਨਦਾਰ ਸਵਾਗਤ ਕੀਤਾ ਅਤੇ ਫੋਰਨ ਇਕ ਕਮਰਾ ਸੌਣ ਲਈ ਦੇ ਦਿੱਤਾ। ਉਸ ਨੇ ਮੈਨੂੰ ਪੈਨਸਲੀਨ ਨਾਲ ਇਲਾਜ ਦੀ ਤਜਵੀਜ਼ ਦਿੱਤੀ, ਚਾਰ ਘੰਟਿਆਂ ਵਿਚ ਹੀ ਮੇਰਾ ਬੁਖਾਰ' ਖਾਰ ਘੱਟ ਗਿਆ। ਪਰ ਜਿਵੇਂ ਹੀ ਅਸੀਂ ਜਾਣ ਦੀ ਗੱਲ ਕੀਤੀ ਤਾਂ ਡਾਕਟਰ ਨੇ ਸਿਰ ਹਿਲਾਇਆ ਤੇ ਕਿਹਾ 'ਫਲੂ ਲਈ ਬਿਸਤਰਾ' । (ਇਹ ਉਸਦਾ ਇਲਾਜ ਦਾ ਤਰੀਕਾ ਸੀ, ਜਿਸ ਨਾਲ ਉਹ ਕਿਸੇ ਨੂੰ ਵੀ ਠੀਕ ਕਰਿਆ ਕਰਦੇ ਸਨ) ਇੱਥੇ ਅਸੀਂ ਕਈ ਦਿਨ ਬਤੀਤ ਕੀਤੇ ਜਿੱਥੇ ਸਾਡੀ ਸ਼ਾਹੀ ਟਹਿਲ ਹੋਈ।
ਅਲਬਰਟੋ ਨੇ ਹਸਪਤਾਲ ਵਿਚ ਮੇਰੀਆਂ ਕੁਝ ਤਸਵੀਰਾਂ ਖਿੱਚੀਆਂ। ਮੈਂ ਉਸ ਲਈ ਪ੍ਰਭਾਵਸ਼ਾਲੀ ਦ੍ਰਿਸ਼ ਬਣਾਏ। ਵਧੀ ਹੋਈ ਦਾੜ੍ਹੀ, ਭਾਰੀਆਂ ਲਾਲ ਅੱਖਾਂ, ਕਮਜ਼ੋਰ