

ਅਕੇਵੇਂ ਦੇ ਉਨ੍ਹਾਂ ਪਲਾਂ ਦੌਰਾਨ ਅਸੀਂ ਇਕ ਸਥਾਨਕ ਰਸਮ ਨੂੰ ਦੇਖਣ ਲਈ ਗਿਰਜੇ ਵਿਚ ਚਲੇ ਗਏ। ਵਿਚਾਰੇ ਪਾਦਰੀ ਦਾ ਉਪਦੇਸ਼ ਤਿੰਨ ਘੰਟੇ ਤੱਕ ਚੱਲਣਾ ਸੀ ਤੇ ਇਸ ਵਿੱਚੋਂ ਡੇਢ ਘੰਟਾ ਹੀ ਬੀਤਿਆ ਸੀ ਕਿ ਉਸਦੇ ਸਾਰੇ ਸ਼ਬਦ ਸਮਾਪਤ ਹੋ ਚੁੱਕੇ ਸਨ। ਉਹ ਸਭਾ ਵੱਲ ਬੇਚਾਰਗੀ ਨਾਲ ਦੇਖ ਰਿਹਾ ਸੀ, ਉਹ ਖ਼ਾਲੀ-ਖ਼ਾਲੀ ਹੱਥਾਂ ਨਾਲ ਗਿਰਜੇ ਦੇ ਹੋਰ ਹਿੱਸਿਆਂ ਵੱਲ ਇਸ਼ਾਰਾ ਕਰਕੇ ਬੋਲ ਰਿਹਾ ਸੀ, "ਦੇਖੋ ਦੇਖੋ ਪ੍ਰਭੂ ਸਾਡੇ ਕੋਲ ਆਏ ਹਨ, ਉਨ੍ਹਾਂ ਦੀ ਆਤਮਾ ਸਾਨੂੰ ਉਪਦੇਸ਼ ਦੇ ਰਹੀ ਹੈ।” ਇਕ ਪਲ ਤੋਂ ਬਾਦ ਉਹ ਆਪਣਾ ਵਿਸ਼ਾ ਬਦਲ ਕੇ ਹੋਰ ਪਾਸੇ ਆ ਗਿਆ ਤੇ ਜਦੋਂ ਲੱਗ ਰਿਹਾ ਸੀ ਕਿ ਉਹ ਚੁੱਪ ਰਹੇਗਾ ਉਸਨੇ ਫਿਰ ਆਪਣੀਆਂ ਮੂਰਖਾਨਾ ਹਰਕਤਾਂ ਸ਼ੁਰੂ ਕਰ ਦਿੱਤੀਆਂ। ਜਦੋਂ ਪੰਜਵੀਂ ਜਾਂ ਛੇਵੀਂ ਵਾਰੀ ਉਸਨੇ ਸਭਾ ਨੂੰ ਤਸੱਲੀ ਸਹਿਤ ਈਸਾ ਨਾਲ ਵਾਕਫ਼ ਕਰਾਇਆ ਤਾਂ ਸਾਨੂੰ ਜਿਵੇਂ ਗੁੱਸੇ ਦਾ ਦੌਰਾ ਜਿਹਾ ਪਿਆ ਤੇ ਅਸੀਂ ਕਾਹਲੀ ਨਾਲ ਉੱਥੋਂ ਨਿਕਲ ਤੁਰੇ।
ਉਸ ਸਮੇਂ ਮੈਨੂੰ ਦਮੇਂ ਦਾ ਦੌਰਾ ਕਿਉਂ ਪਿਆ ਮੈਂ ਇਸ ਸੰਬੰਧੀ ਠੀਕ-ਠੀਕ ਨਹੀਂ ਕਹਿ ਸਕਦਾ। ਭਾਵੇਂ ਮੇਰੇ ਕੋਲ ਠੀਕ ਅਨੁਮਾਨ ਦੀ ਵਜ੍ਹਾ ਹੈ। ਜਦੋਂ ਅਸੀਂ ਹੁਆਨਕਰਾਮਾ ਪੁੱਜੇ ਮੈਂ ਮੁਸ਼ਕਿਲ ਨਾਲ ਹੀ ਆਪਣੇ ਪੈਰਾਂ 'ਤੇ ਖੜ੍ਹੇ ਹੋਣ ਯੋਗ ਰਿਹਾ ਸੀ । ਮੇਰੇ ਕੋਲ ਮੇਰੀ ਦਵਾਈ ਵੀ ਨਹੀਂ ਬਚੀ ਸੀ ਤੇ ਦਮੇ ਦੀ ਹਾਲਤ ਲਗਾਤਾਰ ਬੁਰੀ ਹੁੰਦੀ ਜਾ ਰਹੀ ਸੀ। ਪੁਲਿਸ ਦੇ ਕੰਬਲ ਵਿਚ ਲਿਪਟਿਆ ਮੈਂ ਬਰਸਾਤ ਦੇਖਦਾ, ਕਾਲੀਆਂ ਸਿਗਰਟਾਂ ਇਕ ਤੋਂ ਬਾਦ ਇਕ ਪੀਂਦਾ ਰਿਹਾ ਜਿਸ ਨਾਲ ਮੇਰੀ ਥਕਾਵਟ ਥੋੜੀ ਜਿਹੀ ਘੱਟ ਹੋਈ। ਸੂਰਜ ਚੜ੍ਹਨ ਦੇ ਵੇਲੇ ਕਿਤੇ ਜਾ ਕੇ ਮੇਰੀ ਅੱਖ ਲੱਗੀ। ਸਵੇਰੇ ਮੈਂ ਪਹਿਲਾਂ ਨਾਲੋਂ ਕੁਝ ਬਿਹਤਰ ਮਹਿਸੂਸ ਕਰ ਰਿਹਾ ਸਾਂ ਤੇ ਅਲਬਰਟੋ ਨੇ ਕਿਤਿਉਂ ਐਡਰੀਨਿਲ ਨਾਂ ਦੀ ਦਵਾਈ ਵੀ ਲੱਭ ਗਈ ਸੀ। ਇਸ ਨਾਲ ਮੈਂ ਥੋੜ੍ਹੀ ਜਿਹੀ ਐਸਪਰਿਨ ਲੈ ਲਈ ਅਤੇ ਇਕਦਮ ਤਰੋਤਾਜ਼ਾ ਮਹਿਸੂਸ ਕੀਤਾ।
ਪਿੰਡ ਦੇ ਲੈਫਟੀਨੈਂਟ ਵਰਗੇ ਅਧਿਕਾਰੀ ਕੋਲੋਂ ਅਸੀਂ ਦੋ ਘੋੜਿਆਂ ਦੀ ਮੰਗ ਕੀਤੀ ਤਾਂ ਕਿ ਨੇੜੇ ਦੀ ਕੋਹੜੀ-ਬਸਤੀ ਤਕ ਜਾ ਸਕੀਏ। ਉਸ ਦੋਸਤਾਨਾ ਸੁਭਾ ਵਾਲੇ ਵਿਅਕਤੀ ਨੇ ਸਾਡੇ ਨਾਲ ਚੰਗੀ ਤਰ੍ਹਾਂ ਪੇਸ਼ ਆਉਂਦਿਆਂ ਵਾਅਦਾ ਕੀਤਾ ਕਿ ਦੋ ਮਿੰਟ ਦੀ ਉਡੀਕ ਪਿੱਛੋਂ ਉਹ ਸਾਡੇ ਲਈ ਘੋੜਿਆਂ ਦਾ ਪ੍ਰਬੰਧ ਕਰ ਦੇਵੇਗਾ। ਘੋੜਿਆਂ ਦੀ ਉਡੀਕ ਕਰਦੇ ਸਮੇਂ ਅਸੀਂ ਮੁੰਡਿਆਂ ਦੇ ਇਕ ਟੋਲੇ ਨੂੰ ਉਸ ਸਿਪਾਹੀ ਦੀ ਨਿਗਰਾਨੀ ਹੇਠ ਕਸਰਤ ਕਰਦੇ ਦੇਖਦੇ ਰਹੇ ਜੋ ਪਿਛਲੇ ਦਿਨ ਸਾਡੇ ਪ੍ਰਤਿ ਬਹੁਤ ਦਿਆਲੂ ਸੀ। ਸਾਨੂੰ ਆਉਂਦਿਆਂ ਦੇਖ ਕੇ ਉਸਨੇ ਬੜੇ ਮਾਣ ਨਾਲ ਸਲੂਟ ਕੀਤਾ ਤੇ ਆਪਣੇ ਮਾਤਹਿਤਾਂ ਨੂੰ ਤਰ੍ਹਾਂ-ਤਰ੍ਹਾਂ ਦੀ ਕਸਰਤ ਦੇ ਸਖ਼ਤ ਆਦੇਸ਼ ਦੇਣੇ ਜਾਰੀ ਰੱਖੇ। ਪੇਰੂ ਵਿਚ ਯੋਗ ਉਮਰ ਦੇ ਪੰਜਾਂ ਵਿੱਚੋਂ ਕੇਵਲ ਇਕ ਨੌਜਵਾਨ ਨੂੰ ਸੈਨਿਕ ਸੇਵਾਵਾਂ ਲਈ ਚੁਣਿਆ ਜਾਂਦਾ ਹੈ। ਬਾਕੀ ਬਚੇ ਹੋਏ ਐਤਵਾਰੀ ਮਸ਼ਕਾਂ ਲਈ ਭੇਜ ਦਿੱਤੇ ਜਾਂਦੇ ਹਨ। ਸਾਡੇ ਸਾਹਮਣੇ ਇਸ ਤਰ੍ਹਾਂ ਦੀ ਮਸ਼ਕ ਵਿਚ ਕੁਝ ਲੋਕ ਏ ਸਨ। ਅਸਲ ਵਿਚ ਉਹ ਸਾਰੇ ਸ਼ਿਕਾਰ ਸਨ, ਹੁਕਮ ਮੰਨਣ ਵਾਲੇ ਆਪਣੇ ਨਿਗਰਾਨ ਦੇ ਹੁਕਮਾਂ ਦਾ ਤੇ ਹੁਕਮ ਦੇਣ ਵਾਲਾ ਆਪਣੇ ਸ਼ਾਗਿਰਦਾਂ ਦੇ ਆਲਸੀਪਨ ਦਾ। ਉਨ੍ਹਾਂ ਵਿੱਚੋਂ ਬਹੁਤੇ ਉਸਦੀ ਸਪੇਨੀ ਭਾ ਦਾ ਨਹੀਂ ਸਮਝਦੇ ਸਨ, ਨਾ ਹੀ ਇਸ ਤਰੀਕੇ ਦੇ ਮੂਲ ਮਹੱਤਵ ਨੂੰ ਸਮਝਦੇ ਸਨ। ਇਸ ਤਰ੍ਹਾਂ ਉਹ ਆਪਣੇ ਅਫ਼ਸਰ ਦੀ ਸਿਪਾਹੀ ਦੇ ਸ਼ਿਕਾਰ ਬਣੇ ਹੋਏ