Back ArrowLogo
Info
Profile
ਆਵਾਜ਼ 'ਤੇ ਚੱਲਦੇ ਤੇ ਰੁਕਦੇ, ਸਭ ਕੁਝ ਅੱਧੇ ਮਨ ਨਾਲ ਕਰ ਰਹੇ ਸਨ ਤੇ ਇਹ ਗੱਲ ਕਿਸੇ ਨੂੰ ਵੀ ਗੁੱਸਾ ਦਿਵਾਉਣ ਲਈ ਕਾਫ਼ੀ ਸੀ ।

ਘੋੜੇ ਆ ਗਏ ਤੇ ਨਾਲ ਹੀ ਉਸ ਸਿਪਾਹੀ ਨੇ ਸਾਡੇ ਲਈ ਇਕ ਗਾਈਡ ਦਾ ਪ੍ਰਬੰਧ ਵੀ ਕਰ ਦਿੱਤਾ ਜੋ ਕੋਚੁਆ ਭਾਸ਼ਾ ਤੋਂ ਬਿਨਾਂ ਕੁਝ ਵੀ ਨਹੀਂ ਬੋਲਦਾ ਸੀ। ਸਾਡਾ ਰਸਤਾ ਪਹਾੜੀ ਡੰਡੀ ਨਾਲ ਸ਼ੁਰੂ ਹੋਇਆ। ਇਹ ਐਸਾ ਸਫ਼ਰ ਸੀ ਜਿਸਨੂੰ ਘੋੜੇ ਤੋਂ ਬਿਨਾਂ ਕਿਸੇ ਹੋਰ ਤਰੀਕੇ ਨਾਲ ਤੈਅ ਕੀਤਾ ਹੀ ਨਹੀਂ ਜਾ ਸਕਦਾ ਸੀ। ਸਾਡਾ ਗਾਈਡ ਅੱਗੇ ਅੱਗੇ ਪੈਦਲ ਹੀ ਚੱਲ ਰਿਹਾ ਸੀ ਤੇ ਮੁਸ਼ਕਲ ਥਾਵਾਂ 'ਤੇ ਉਹ ਘੋੜੇ ਦੀ ਲਗਾਮ ਫੜ ਲੈਂਦਾ ਸੀ। ਅਸੀਂ ਦੋ ਤਿਹਾਈ ਰਸਤਾ ਤੈਅ ਕਰ ਚੁੱਕੇ ਸਾਂ ਜਦੋਂ ਸਾਨੂੰ ਇਕ ਬਜ਼ੁਰਗ ਔਰਤ ਅਤੇ ਇਕ ਮੁੰਡਾ ਦਿਖਾਈ ਦਿੱਤੇ। ਉਨ੍ਹਾਂ ਨੇ ਘੋੜਿਆਂ ਦੀਆਂ ਲਗਾਮਾਂ ਖੋਹ ਲਈਆਂ ਤੇ ਇਕ ਲੰਮੀ ਆਵਾਜ਼ ਪੈਦਾ ਕੀਤੀ ਜਿਸ ਵਿੱਚੋਂ ਅਸੀਂ ਇਕੋ ਸ਼ਬਦ ਸੁਣ ਸਕੇ ਜੋ 'ਘੋੜੇ' ਵਾਂਗ ਉਚਾਰਿਆ ਜਾਂਦਾ ਸੀ। ਪਹਿਲਾਂ-ਪਹਿਲ ਅਸੀਂ ਸਮਝਿਆ ਕਿ ਸ਼ਾਇਦ ਉਹ ਲੋਕ ਬੈਂਤ ਦੀਆਂ ਟੋਕਰੀਆਂ ਵੇਚਣ ਵਾਲੇ ਹਨ, ਕਿਉਂਕਿ ਬੁੱਢੀ ਔਰਤ ਨੇ ਵੱਡੀ ਗਿਣਤੀ ਵਿਚ ਉਹ ਟੋਕਰੀਆਂ ਚੁੱਕੀਆਂ ਹੋਈਆਂ ਸਨ। "ਮੈਂ ਖਰੀਦਣਾ ਨਹੀਂ ਚਾਹੁੰਦਾ, ਮੈਂ ਖਰੀਦਣਾ ਨਹੀਂ ਚਾਹੁੰਦਾ।" ਮੈਂ ਉਸਨੂੰ ਕਹਿੰਦਾ ਰਿਹਾ। ਮੈਂ ਇਹ ਕਹਿੰਦਾ ਹੀ ਰਹਿੰਦਾ ਜੇਕਰ ਅਲਬਰਟੋ ਮੈਨੂੰ ਯਾਦ ਨਾ ਕਰਾਉਂਦਾ ਕਿ ਸਾਡਾ ਦੁਭਾਸ਼ੀਆ ਕੋਚੂਆ ਹੈ। ਉਹ ਟਾਰਜ਼ਨ ਜਾਂ ਵਣਮਾਨਸ ਨਹੀਂ ਹੈ। ਅਸੀਂ ਆਖਿਰਕਾਰ ਇਕ ਵਿਅਕਤੀ ਦੇਖਿਆ ਜੋ ਉਲਟ ਦਿਸ਼ਾ ਤੋਂ ਸਾਡੇ ਵੱਲ ਆ ਰਿਹਾ ਸੀ। ਉਸਨੇ ਸਪੇਨੀ ਭਾਸ਼ਾ ਵਿਚ ਸਾਨੂੰ ਸਮਝਾਇਆ ਕਿ ਇਹ ਇੰਡੀਅਨ ਲੋਕ ਘੋੜਿਆਂ ਦੇ ਮਾਲਕ ਹਨ। ਇਹ ਲੈਫਟੀਨੈਂਟ ਗਵਰਨਰ ਦੇ ਘਰ ਅੱਗਿਓਂ ਘੋੜਿਆਂ 'ਤੇ ਚੜ੍ਹੇ ਜਾ ਰਹੇ ਸਨ ਜਦੋਂ ਇਨ੍ਹਾਂ ਕੋਲੋਂ ਘੋੜੇ ਲੈ ਕੇ ਸਾਨੂੰ ਦੇ ਦਿੱਤੇ ਗਏ। ਉਨ੍ਹਾਂ ਵਿੱਚੋਂ ਇਕ ਮੇਰੇ ਘੋੜੇ ਦਾ ਮਾਲਕ, ਇਕ ਫੌਜੀ ਰੰਗਰੂਟ ਸੀ ਜੋ ਆਪਣੀਆਂ ਫੌਜੀ ਸੇਵਾਵਾਂ ਨਿਭਾਉਣ ਸੱਤਵੀਂ ਲੀਗ ਤੋਂ ਆਇਆ ਸੀ। ਉਹ ਬੁੱਢੀ ਔਰਤ ਉਸ ਤੋਂ ਉਲਟ ਦਿਸ਼ਾ ਵਿਚ ਰਹਿੰਦੀ ਸੀ ਜਿਸ ਦਿਸ਼ਾ ਵਿਚ ਅਸੀਂ ਜਾ ਰਹੇ ਸਾਂ । ਅਸੀਂ ਇਸ ਸਮੇਂ ਉਹ ਕੀਤਾ ਜੋ ਕੋਈ ਵੀ ਚੰਗਾ ਬੰਦਾ ਇਸ ਸਥਿਤੀ ਵਿਚ ਕਰਦਾ। ਘੋੜਿਆਂ ਤੋਂ ਉੱਤਰੇ ਅਤੇ ਪੈਦਲ ਹੀ ਤੁਰਨ ਲੱਗੇ। ਸਾਡੇ ਅੱਗੇ ਚੱਲ ਰਹੇ ਗਾਈਡ ਨੇ ਪਿੱਠ 'ਤੇ ਸਾਰਾ ਸਮਾਨ ਲੱਦਿਆ ਹੋਇਆ ਸੀ। ਕੋਹੜੀ- ਬਸਤੀ ਤੱਕ ਦੇ ਰਸਤੇ ਦਾ ਆਖਰੀ ਹਿੱਸਾ ਅਸੀਂ ਇਸੇ ਤਰ੍ਹਾਂ ਪਾਰ ਕੀਤਾ। ਉੱਥੇ ਪਹੁੰਚ ਕੇ ਅਸੀਂ ਗਾਈਡ ਨੂੰ ਮਿਹਨਤਾਨੇ ਦੇ ਤੌਰ 'ਤੇ ਇਕ ਸੋਲ ਦਿੱਤਾ। ਇਹ ਬਹੁਤ ਹੀ ਨਿਗੂਣੀ ਰਾਸ਼ੀ ਸੀ, ਪਰ ਫਿਰ ਵੀ ਉਸ ਭਲੇਮਾਣਸ ਨੇ ਉਦਾਰਤਾ ਨਾਲ ਸਾਡਾ ਧੰਨਵਾਦ ਕੀਤਾ।

ਕਲੀਨਿਕ ਦੇ ਮੁਖੀ ਸੇਨੇਰ ਮੋਂਟੇਓ ਨੇ ਸਾਡਾ ਸਵਾਗਤ ਕੀਤਾ। ਉਸਨੇ ਕਿਹਾ ਕਿ ਬੇਸ਼ੱਕ ਉਹ ਸਾਨੂੰ ਆਪਣੇ ਕੋਲ ਨਹੀਂ ਰੱਖ ਸਕਦਾ, ਸੋ ਉਸਨੇ ਇਲਾਕੇ ਦੇ ਇਕ ਜ਼ਿੰਮੀਂਦਾਰ ਦੇ ਘਰ ਭੇਜ ਦਿੱਤਾ। ਜ਼ਿੰਮੀਂਦਾਰ ਨੇ ਸਾਨੂੰ ਰਹਿਣ ਲਈ ਇਕ ਕਮਰਾ ਤੇ ਖਾਣਾ ਦਿੱਤਾ ਜਿਸਦੀ ਸਾਨੂੰ ਸਭ ਤੋਂ ਜ਼ਿਆਦਾ ਲੋੜ ਵੀ ਸੀ। ਅਗਲੀ ਸਵੇਰ ਅਸੀਂ ਇਕ ਨਿੱਕੇ ਹਸਪਤਾਲ ਵਿਚ ਮਰੀਜ਼ਾਂ ਨੂੰ ਦੇਖਣ ਲਈ ਗਏ। ਪ੍ਰਬੰਧਕਾਂ ਨੇ ਇੱਥੇ ਬਹੁਤ ਵਧੀਆ ਕੰਮ ਕੀਤਾ ਚਾਹੇ ਉਹ ਸਾਰਾ ਕੰਮ ਧਿਆਨ ਤੋਂ ਪਾਸੇ ਹੀ ਰਹਿ ਜਾਂਦਾ ਸੀ । ਮੂਲ ਰੂਪ ਵਿਚ ਇਸ ਜਗ੍ਹਾ ਦੀ ਹਾਲਤ ਬਹੁਤ ਖ਼ਰਾਬ ਸੀ। ਛੋਟੇ ਜਿਹੇ ਹਿੱਸਾ ਦਾ ਵੀ ਦੋ ਤਿਹਾਈ ਰਕਬਾ

102 / 147
Previous
Next