Back ArrowLogo
Info
Profile
'ਬੀਮਾਰੀ ਵਾਲੇ ਖੇਤਰ' ਵਜੋਂ ਘੋਸ਼ਿਤ ਕੀਤਾ ਗਿਆ ਸੀ। ਇੱਥੇ 31 ਮਰੀਜ਼ ਰਹਿੰਦੇ ਸਨ ਜਿਨ੍ਹਾਂ ਨੂੰ ਛੱਡ ਦਿੱਤਾ ਗਿਆ ਸੀ । ਉਹ ਆਪਣੀ ਮੌਤ ਦੀ ਉਡੀਕ ਵਿਚ ਆਪਣਾ ਸਮਾਂ ਲੰਘਾ ਰਹੇ ਸਨ, ਘੱਟੋ ਘੱਟ ਮੈਨੂੰ ਤਾਂ ਇਹੀ ਜਾਪਿਆ। ਸਾਫ਼-ਸਫਾਈ ਦੀ ਵਿਵਸਥਾ ਬਹੁਤ ਬੁਰੀ ਸੀ। ਤਾਂ ਵੀ ਪਹਾੜੀ ਖੇਤਰਾਂ ਤੋਂ ਆਏ ਮੂਲ-ਨਿਵਾਸੀਆਂ ਦੀ ਸਿਹਤ 'ਤੇ ਕੋਈ ਬੁਰਾ ਪ੍ਰਭਾਵ ਨਹੀਂ ਪਿਆ ਸੀ। ਹੋਰ ਖੇਤਰਾਂ ਤੋਂ ਆਏ ਤੇ ਕੁਝ ਪੜ੍ਹੇ ਲਿਖੇ ਬੰਦੇ ਲਈ ਇਹ ਸਥਿਤੀ ਸ਼ਾਇਦ ਅਸੁਖਾਵੀਂ ਹੀ ਹੋਵੇ। ਇਹ ਵਿਚਾਰ ਉਨ੍ਹਾਂ ਨੂੰ ਦਿਮਾਗੀ ਤੌਰ 'ਤੇ ਕੁਚਲਣ ਲਈ ਕਾਫ਼ੀ ਸੀ ਕਿ ਹੁਣ ਬਾਕੀ ਦੀ ਜ਼ਿੰਦਗੀ ਉਨ੍ਹਾਂ ਨੂੰ ਚਾਰ ਬੱਜਰ ਕੰਧਾਂ ਤੇ ਓਪਰੀ ਭਾਸ਼ਾਵਾਂ ਬੋਲਦੇ ਲੋਕਾਂ ਵਿਚ ਹੀ ਬਿਤਾਉਣੀ ਪਵੇਗੀ। ਉਨ੍ਹਾਂ ਦੀ ਸੇਵਾ ਲਈ ਸਿਰਫ਼ ਚਾਰ ਬੰਦੇ ਹੀ ਹੋਣਗੇ ਉਹ ਵੀ ਕਦੇ ਕਦਾਈਂ ਹੀ ਦਿਨ ਵਿਚ ਗੇੜਾ ਮਾਰਨਗੇ।

ਅਸੀਂ ਘਾਹ-ਫੂਸ ਦੀ ਛੱਤ ਵਾਲੇ ਇਕ ਕਮਰੇ ਵਿਚ ਗਏ। ਇਸ ਕਮਰੇ ਦੀ ਅੰਦਰੂਨੀ ਛੱਤ ਬੈਂਤ ਦੀ ਬਣੀ ਸੀ ਤੇ ਫਰਸ਼ ਕੱਚਾ ਸੀ। ਇੱਥੇ ਇਕ ਗੋਰੀ ਕੁੜੀ ਕਿਊਰੋਜ਼ ਦੀ ਕਿਤਾਬ 'ਕਜ਼ਨ ਬਾਸੀਲੀਓ' (ਪੁਰਤਗਾਲੀ ਭਾਸ਼ਾ ਦਾ ਕਲਾਸਿਕ ਨਾਵਲ) ਪੜ੍ਹ ਰਹੀ ਸੀ ਜਿਵੇਂ ਹੀ ਅਸੀਂ ਗੱਲਬਾਤ ਕਰਨੀ ਸ਼ੁਰੂ ਕੀਤੀ ਉਹ ਲੜਕੀ ਫੁੱਟ-ਫੁੱਟ ਕੇ ਰੋਣ ਲੱਗੀ ਤੇ ਉਸਨੇ ਆਪਣੀ ਜ਼ਿੰਦਗੀ ਨੂੰ 'ਜਿਉਂਦਿਆਂ ਨਰਕ' ਨਾਲ ਤੁਲਨਾ ਦਿੱਤੀ। ਅਮੇਜ਼ੋਨ ਖੇਤਰ ਤੋਂ ਇਹ ਬੇਸਹਾਰਾ ਕੁੜੀ ਕੁਜ਼ਕੋ ਗਈ ਸੀ ਜਿੱਥੇ ਉਸਨੂੰ ਕੋਹੜ ਹੋਣ ਦੀ ਬੁਰੀ ਖ਼ਬਰ ਦੇ ਕੇ ਕਿਸੇ ਬਿਹਤਰ ਸਥਾਨ 'ਤੇ ਭੇਜ ਦਿੱਤਾ ਗਿਆ । ਕੁਜ਼ਕੋ ਦਾ ਹਸਪਤਾਲ ਕਿਵੇਂ ਵੀ ਬਿਹਤਰ ਨਹੀਂ ਕਿਹਾ ਜਾ ਸਕਦਾ, ਪਰ ਉੱਥੇ ਕੁਝ ਆਰਾਮ ਤਾਂ ਸੀ ਹੀ। ਮੇਰਾ ਯਕੀਨ ਹੈ ਕਿ 'ਸਲੀਬ' ਸ਼ਬਦ ਉਸ ਕੁੜੀ ਦੀ ਅਸਲ ਸਥਿਤੀ ਨੂੰ ਪੇਸ਼ ਕਰਦਾ ਸੀ। ਇਸ ਹਸਪਤਾਲ ਵਿਚ ਮਿਲਣ ਵਾਲੀਆਂ ਦਵਾਈਆਂ ਹੀ ਇਕ ਮਾਤਰ ਸਹੂਲਤ ਸਨ, ਬਾਕੀ ਸਾਰਾ ਕੁਝ ਤਾਂ ਪੇਰੂ ਦੇ ਪਹਾੜੀ ਇੰਡੀਅਨਾਂ ਦੇ ਭਾਗਵਾਦੀ ਵਿਚਾਰਾਂ ਦੇ ਆਸਰੇ ਹੀ ਚੱਲਦਾ ਸੀ।

ਸਥਾਨਕ ਲੋਕਾਂ ਨੇ ਮੂਰਖਤਾਵੱਸ ਇਸ ਜਗ੍ਹਾ ਦੇ ਮਰੀਜ਼ਾਂ ਤੇ ਸਟਾਫ਼ ਨੂੰ ਇਕੱਲਤਾ ਵਿਚ ਧੱਕ ਦਿੱਤਾ ਹੈ। ਉਨ੍ਹਾਂ ਵਿੱਚੋਂ ਇਕ ਨੇ ਸਾਨੂੰ ਦੱਸਿਆ ਕਿ ਕੁਝ ਸਮਾਂ ਪਹਿਲਾਂ ਮੁੱਖ ਸਰਜਨ ਨੇ ਕੋਈ ਗੰਭੀਰ ਅਪਰੇਸ਼ਨ ਕਰਨਾ ਸੀ । ਇਹ ਅਪਰੇਸ਼ਨ ਕੁਝ ਔਜ਼ਾਰਾਂ ਦੀ ਅਣਹੋਂਦ ਵਿਚ ਰਸੋਈ ਦੇ ਮੇਜ਼ ਉੱਤੇ ਕਰ ਸਕਣਾ ਅਸੰਭਵ ਸੀ। ਸੋ ਉਸਨੇ ਕਿਸੇ ਜਗ੍ਹਾ ਲਈ ਪੁੱਛਿਆ। ਇਹ ਜਗ੍ਹਾ ਨੇੜੇ ਦੇ ਐਡਾਹੂਲਮ ਹਸਪਤਾਲ ਦਾ ਮੁਰਦਾਘਰ ਵੀ ਹੋ ਸਕਦੀ ਸੀ। ਉੱਤਰ ਨਾਂਹ ਵਿਚ ਮਿਲਿਆ ਤੇ ਮਰੀਜ਼ ਇਲਾਜ ਖੁਣੋਂ ਮਰ ਗਿਆ। ਸੈਨਰੋ ਮੋਂਟੇਓ ਨੇ ਸਾਨੂੰ ਦੱਸਿਆ ਕਿ ਜਦੋਂ ਇਸ ਕੋਹੜ ਇਲਾਜ ਕੇਂਦਰ ਦੀ ਸਥਾਪਨਾ ਹੋਈ, ਅਰੰਭ ਵਿਚ ਡਾਕਟਰ ਪੇਸੋ ਖ਼ੁਦ ਇਸ ਕੇਂਦਰ ਦੀ ਸਾਂਭ ਸੰਭਾਲ ਤੇ ਸੇਵਾਵਾਂ ਦੇ ਜ਼ਿੰਮੇਵਾਰ ਸਨ। ਜਦੋਂ ਉਹ ਹੁਆਨਕੇਰਾਮਾ ਸ਼ਹਿਰ ਵਿਚ ਪਹੁੰਚੇ, ਇਕ ਵੀ ਹੋਸਟਲ ਜਾਂ ਹੋਟਲ ਉਨ੍ਹਾਂ ਨੂੰ ਇਕ ਰਾਤ ਲਈ ਵੀ ਕਮਰਾ ਦੇਣ ਨੂੰ ਤਿਆਰ ਨਹੀਂ ਸੀ। ਸ਼ਹਿਰ ਵਿਚਲੇ ਉਸਦੇ ਮਿੱਤਰਾਂ ਨੇ ਵੀ ਉਸਨੂੰ ਪਨਾਹ ਦੇਣ ਤੋਂ ਮਨ੍ਹਾ ਕਰ ਦਿੱਤਾ। ਇਹ ਵੀ ਉਸ ਹਾਲਤ ਵਿਚ ਜਦੋਂ ਤੇਜ਼ ਮੀਂਹ ਪੈ ਰਿਹਾ ਸੀ । ਇਸ ਸਮੇਂ ਉਸਨੂੰ ਸਰ੍ਹਾਂ ਦੇ ਇਕ ਵਾੜੇ ਵਿਚ ਰਾਤ ਬਿਤਾਉਣ ਲਈ ਰੁਕਣਾ ਪਿਆ। ਜਿਸ ਗੋਰੀ ਮਰੀਜ਼ ਦਾ ਜ਼ਿਕਰ ਮੈਂ ਪਹਿਲਾਂ ਕੀਤਾ ਹੈ ਉਸਨੂੰ ਵੀ ਇਸ ਕੋਹੜੀ-ਬਸਤੀ ਵਿਚ ਪੈਦਲ ਆਉਣਾ ਪਿਆ ਸੀ ਕਿਉਂਕਿ ਕਿਸੇ ਨੇ ਵੀ ਉਸਦੇ ਜਾਂ ਉਸਦੇ ਸਾਥੀਆਂ ਲਈ

103 / 147
Previous
Next