Back ArrowLogo
Info
Profile
ਘੋੜਿਆਂ ਦਾ ਪ੍ਰਬੰਧ ਨਹੀਂ ਸੀ ਕੀਤਾ। ਇਹ ਸਾਰਾ ਕੁਝ ਇਸ ਬਸਤੀ ਦੀ ਸਥਾਪਨਾ ਤੋਂ ਸਾਲਾਂ ਬਾਦ ਹੋ ਰਿਹਾ ਸੀ।

ਸਾਡੇ ਜ਼ੋਰਦਾਰ ਸਵਾਗਤ ਤੋਂ ਬਾਦ ਉਹ ਸਾਨੂੰ ਨਵੇਂ ਹਸਪਤਾਲ ਵਿਚ ਲੈ ਗਏ ਜੋ ਪੁਰਾਣੇ ਹਸਪਤਾਲ ਤੋਂ ਕੁਝ ਕਿਲੋਮੀਟਰ ਹੀ ਦੂਰ ਸੀ। ਜਿਵੇਂ ਹੀ ਉਨ੍ਹਾਂ ਨੇ ਸਾਡੀ ਰਾਇ ਬਾਰੇ ਪੁੱਛਿਆ ਅਰਦਲੀਆਂ ਦੀਆਂ ਅੱਖਾਂ ਚਮਕ ਪਈਆਂ ਜਿਵੇਂ ਇਹ ਇਮਾਰਤ ਉਨ੍ਹਾਂ ਦੀ ਹੀ ਸਿਰਜਣਾ ਹੋਵੇ। ਜਿਵੇਂ ਇੱਟ ਉਪਰ ਹੋਰ ਇੱਟ ਉਨ੍ਹਾਂ ਦੇ ਪਸੀਨੇ ਨਾਲ ਹੀ ਰੱਖੀ ਗਈ ਹੋਵੇ। ਸਾਨੂੰ ਆਲੋਚਨਾ ਕਰਨ 'ਤੇ ਦਿਲਹੀਣਤਾ ਜਿਹੀ ਮਹਿਸੂਸ ਹੋਈ, ਪਰ ਨਵੀਂ ਕੋਹੜੀ ਬਸਤੀ ਦੀਆਂ ਵੀ ਉਹੀ ਸਮੱਸਿਆਵਾਂ ਸਨ ਜੋ ਪੁਰਾਣੀ ਦੀਆਂ ਸਨ। ਇੱਥੇ ਪ੍ਰਯੋਗਸ਼ਾਲਾ ਦੀ ਘਾਟ ਸੀ, ਚੀਰ-ਫਾੜ ਦੀਆਂ ਚੀਜ਼ਾਂ ਦੀ ਕਮੀ ਸੀ ਤੇ ਸਭ ਤੋਂ ਖਿਝਾਉਣ ਵਾਲੀ ਗੱਲ ਇਹ ਬਸਤੀ ਉੱਥੇ ਸਥਿਤ ਸੀ, ਜਿੱਥੇ ਮੱਛਰਾਂ ਦੀ ਸਮੱਸਿਆ ਬਹੁਤ ਗੰਭੀਰ ਸੀ। ਇਸ ਸਥਿਤੀ ਵਿਚ ਇਕ ਵੀ ਰਾਤ ਬਿਤਾਉਣਾ ਭਿਆਨਕ ਤਸੀਹੇ ਸਹਿਣ ਵਾਂਗ ਸੀ । ਹਾਂ ਇਹ 250 ਮਰੀਜ਼ਾਂ ਦੇ ਰਹਿਣ ਦੇ ਯੋਗ ਥਾਂ ਸੀ ਜੋ ਡਾਕਟਰ ਦੇ ਰਹਿਣ ਦੀ ਥਾਂ ਕੋਲ ਹੀ ਸੀ। ਸਾਫ਼-ਸਫ਼ਾਈ ਦੀ ਹਾਲਤ ਬਿਹਤਰ ਸੀ, ਪਰ ਬਹੁਤ ਕੁਝ ਕੀਤਾ ਜਾਣਾ ਬਾਕੀ ਸੀ।

ਦੋ ਦਿਨ ਇਸ ਇਲਾਕੇ ਵਿਚ ਬਿਤਾਉਣ ਤੋਂ ਬਾਦ, ਜਿਨ੍ਹਾਂ ਦਿਨਾਂ ਵਿਚ ਮੇਰੇ ਦਮੇਂ ਦੀ ਹਾਲਤ ਨਿੱਘਰ ਗਈ ਸੀ, ਅਸੀਂ ਉੱਥੋਂ ਜਾਣ ਤੇ ਅੱਗੇ ਬਾਕਾਇਦਾ ਇਲਾਜ ਕਰਾਉਣ ਦਾ ਫੈਸਲਾ ਕੀਤਾ।

ਜ਼ਿਮੀਂਦਾਰ ਵੱਲੋਂ ਸਾਡੇ ਜਾਣ ਲਈ ਘੋੜਿਆਂ ਦਾ ਪ੍ਰਬੰਧ ਕਰਨ ਤੋਂ ਬਾਦ ਅਸੀਂ ਉਸੇ ਕੋਚੂਆ ਬੋਲਣ ਵਾਲੇ ਗਾਈਡ ਦੀ ਅਗਵਾਈ ਵਿਚ ਵਾਪਸ ਤੁਰੇ । ਜ਼ਿਮੀਂਦਾਰ ਦੇ ਹੁਕਮ ਨਾਲ ਉਸਨੇ ਸਾਡੇ ਬਸਤੇ ਚੁੱਕ ਲਏ। ਇਸ ਜ਼ਿਲ੍ਹੇ ਦੇ ਅਮੀਰ ਲੋਕਾਂ ਦੀ ਮਾਨਸਿਕਤਾ ਅਨੁਸਾਰ ਕੁਦਰਤੀ ਹੈ ਕਿ ਨੌਕਰ ਚਾਹੇ ਪੈਦਲ ਹੀ ਤੁਰ ਰਿਹਾ ਹੋਵੇ ਭਾਰ ਤੇ ਹੋਰ ਸਮਾਨ ਚੁੱਕੇਗਾ। ਅਸੀਂ ਉਸ ਪਹਿਲੇ ਮੋੜ ਦੀ ਉਡੀਕ ਕੀਤੀ ਜਦੋਂ ਉਸ ਜ਼ਿਮੀਂਦਾਰ ਦੀਆਂ ਅੱਖਾਂ ਤੋਂ ਉਹਲੇ ਹੋਈਏ ਅਤੇ ਉਸ ਗਾਈਡ ਕੋਲੋਂ ਆਪਣੇ ਬਸਤੇ ਲੈ ਲਏ। ਉਸਦੇ ਪਰੇਸ਼ਾਨੀ ਨਾਲ ਭਰੇ ਚਿਹਰੇ ਤੋਂ ਜ਼ਾਹਿਰ ਨਹੀਂ ਹੋ ਰਿਹਾ ਸੀ ਕਿ ਉਸਨੇ ਸਾਡੇ ਇਸ ਵਿਹਾਰ ਨੂੰ ਠੀਕ ਸਮਝਿਆ ਸੀ ਕਿ ਨਹੀਂ।

ਅਸੀਂ ਫਿਰ ਹੁਆਨਕਰਾਮਾ ਵਿਖੇ ਨਾਗਰਿਕ ਰੱਖਿਅਕਾਂ ਕੋਲ ਹੀ ਰੁਕੇ ਜਦੋਂ ਤਕ ਇਕ ਟਰੱਕ ਮਿੱਥੀ ਹੋਈ ਉੱਤਰ ਦਿਸ਼ਾ ਵੱਲ ਲਿਜਾਣ ਵਾਲਾ ਨਹੀਂ ਮਿਲ ਗਿਆ। ਇਹ ਟਰੱਕ ਸਾਨੂੰ ਅਗਲੇ ਹੀ ਦਿਨ ਮਿਲ ਗਿਆ। ਥਕਾਵਟ ਭਰੇ ਪੂਰੇ ਦਿਨ ਦੀ ਯਾਤਰਾ ਤੋਂ ਬਾਦ ਆਖ਼ਿਰਕਾਰ ਅਸੀਂ ਐਂਡਹਾਲਾਇਲਸ ਕਸਬੇ ਵਿਚ ਪਹੁੰਚ ਗਏ ਤੇ ਮੈਂ ਸਿਹਤਯਾਬੀ ਲਈ ਸਿੱਧਾ ਹਸਪਤਾਲ ਪੁੱਜਿਆ।

 

 

-0-

104 / 147
Previous
Next