

ਲਗਾਤਾਰ ਉੱਤਰ ਦਿਸ਼ਾ ਵੱਲ
ਹਸਪਤਾਲ ਵਿਚ ਦੋ ਦਿਨ ਆਰਾਮ ਕਰਕੇ ਅੰਸ਼ਿਕ ਤੌਰ 'ਤੇ ਠੀਕ ਹੋਣ ਤੋਂ ਬਾਦ ਅਸੀਂ ਫਿਰ ਸਿਵਲ ਗਾਰਡਜ਼ ਦੀ ਦਇਆ 'ਤੇ ਰਹਿਣ ਵਾਲੇ ਸ਼ਰਨਾਰਥੀ ਬਣ ਗਏ ਸਾਂ। ਉਨ੍ਹਾਂ ਨੇ ਹਮੇਸ਼ਾ ਵਾਂਗ ਸਾਨੂੰ ਚੰਗੀ ਭਾਵਨਾ ਨਾਲ ਸਵੀਕਾਰ ਕੀਤਾ। ਸਾਡੇ ਕੋਲ ਪੈਸੇ ਦੀ ਏਨੀ ਘਾਟ ਸੀ ਕਿ ਅਸੀਂ ਖਾਣਾ ਖਾਣ ਤੋਂ ਲਗਭਗ ਡਰਦੇ ਸਾਂ ਪਰ ਅਸੀਂ ਲੀਮਾ ਪਹੁੰਚਣ ਤਕ ਕੋਈ ਵੀ ਕੰਮ ਨਹੀਂ ਸਾਂ ਕਰਨਾ ਚਾਹੁੰਦੇ, ਕਿਉਂਕਿ ਉਥੇ ਹੀ ਸਾਨੂੰ ਬਿਹਤਰ ਮਿਹਨਤਾਨੇ ਵਾਲਾ ਕੰਮ ਮਿਲਣ ਦੀ ਆਸ ਸੀ । ਇਸ ਤਰ੍ਹਾਂ ਅਸੀਂ ਇਹ ਵੀ ਸੋਚਿਆ ਕਿ ਏਨੀ ਕੁ ਬਚਤ ਤਾਂ ਕਰ ਹੀ ਲਈਏ ਕਿ ਸਫ਼ਰ ਜਾਰੀ ਰੱਖ ਸਕੀਏ, ਕਿਉਂਕਿ ਵਾਪਸੀ ਦੀ ਅਜੇ ਕੋਈ ਸੰਭਾਵਨਾ ਹੀ ਨਹੀਂ ਸੀ ਦਿਸਦੀ।
ਉਡੀਕ ਦੀ ਪਹਿਲੀ ਰਾਤ ਬਹੁਤ ਚੰਗੀ ਗੁਜ਼ਰੀ, ਕਿਉਂਕਿ ਡਿਊਟੀ 'ਤੇ ਜੋ ਲੈਫਟੀਨੈਂਟ ਸੀ ਉਹ ਬਹੁਤ ਮਿਲਣਸਾਰ ਸੀ । ਉਸਨੇ ਸਾਨੂੰ ਖਾਣੇ ਲਈ ਬੁਲਾਇਆ। ਅਸੀਂ ਖਾ ਵੀ ਏਨਾ ਲਿਆ ਕਿ ਭਵਿੱਖ ਵਾਸਤੇ ਜਮ੍ਹਾਂ ਹੋ ਸਕੇ। ਰੋਜ਼ਾਨਾ ਦੀ ਸਾਡੀ ਸਾਥਣ ਭੁੱਖ ਅਗਲੇ ਦੋ ਦਿਨਾਂ ਤਕ ਨਾਲ ਰਹੀ। ਨਾਲ ਹੀ ਅਕੇਵਾਂ ਵੀ ਸੀ । ਕਿਉਂਕਿ ਟਰੱਕ ਡਰਾਇਵਰ ਇਸ ਨਾਕੇ 'ਤੇ ਅਗਲੀ ਯਾਤਰਾ ਤੋਂ ਪਹਿਲਾਂ ਕਾਗਜ਼ਾਂ ਦੀ ਪੜਤਾਲ ਲਈ ਰੁਕਦੇ ਸਨ, ਇਸ ਲਈ ਨਾਕੇ ਤੋਂ ਜ਼ਿਆਦਾ ਦੂਰ ਜਾਣਾ ਅਸੰਭਵ ਸੀ।
ਤੀਸਰੇ ਦਿਨ ਦੀ ਸਮਾਪਤੀ ਵੇਲੇ, ਸਾਡੇ ਐਂਡਹਾਲਾਇਲਸ ਵਿਚ ਪੰਜਵੇਂ ਦਿਨ ਟਰੱਕ ਦੇ ਰੂਪ ਵਿਚ ਸਾਡੀਆਂ ਆਸਾਂ ਨੂੰ ਬੂਰ ਪੈ ਗਿਆ ਜੋ ਅਯਾਕੂਚੋ ਜਾ ਰਿਹਾ ਸੀ । ਇਹ ਉਦੋਂ ਵਾਪਰਿਆ ਜਦੋਂ ਅਲਬਰਟੋ ਇਕ ਸਿਵਲ ਗਾਰਡ ਉੱਪਰ ਬੁਰੀ ਤਰ੍ਹਾਂ ਭੜਕਿਆ ਜੋ ਇਕ ਇੰਡੀਅਨ ਔਰਤ ਦੀ ਬੇਇੱਜ਼ਤੀ ਕਰ ਰਿਹਾ ਸੀ। ਉਹ ਔਰਤ ਹਵਾਲਾਤ ਵਿਚ ਕੈਦ ਆਪਣੇ ਪਤੀ ਲਈ ਖਾਣਾ ਲੈ ਕੇ ਆਈ ਸੀ। ਅਲਬਰਟੋ ਦਾ ਇਹ ਪ੍ਰਤੀਕਰਮ ਉਨ੍ਹਾਂ ਲੋਕਾਂ ਲਈ ਦੁਰਲੱਭ ਸੀ ਜੋ ਇੰਡੀਅਨਾਂ ਨੂੰ ਚੀਜ਼ਾਂ/ਵਸਤੂਆਂ ਵਾਂਗ ਬੇਜਾਨ ਸਮਝਦੇ ਸਨ। ਜੋ ਸਮਝਦੇ ਸਨ ਕਿ ਉਹ ਸਿਰਫ਼ ਜੀਣ ਦੇ ਯੋਗ ਹੀ ਹਨ, ਬੱਸ ਬੇਜਾਨ ਜ਼ਿੰਦਗੀ ਇਸ ਤੋਂ ਬਾਦ ਸਾਨੂੰ ਜਾਣਾ ਹੀ ਪੈਣਾ ਸੀ ।
ਰਾਤ ਹੁੰਦੇ-ਹੁੰਦੇ ਅਸੀਂ ਉਹ ਪਿੰਡ ਛੱਡ ਦਿੱਤਾ ਜਿਸਦੇ ਜ਼ਰੂਰੀ ਪੜਾਅ ਵਿਚ ਅਸੀਂ ਕਈ ਦਿਨ ਬੰਦੀ ਰਹੇ ਸਾਂ। ਟਰੱਕ ਨੂੰ ਹੁਣ ਐਂਡਲਾਇਲਸ ਤੋਂ ਉੱਤਰ ਦਿਸ਼ਾ ਦੇ ਪਹਾੜ ਦੀਆਂ ਚੋਟੀਆਂ 'ਤੇ ਚੜ੍ਹਨਾ ਪੈਣਾ ਸੀ, ਤੇ ਹਰ ਪਲ ਠੰਢ-ਵਧ ਰਹੀ ਸੀ। ਸਿਖਰ 'ਤੇ ਪਹੁੰਚਦਿਆਂ ਹੀ ਅਸੀਂ ਬਹੁਤ ਭਿਆਨਕ ਸਥਾਨਕ ਬਾਰਿਸ਼ ਭਰੇ ਤੂਫ਼ਾਨ ਵਿਚ ਫਸ