ਗਏ। ਇਸ ਤੋਂ ਰੱਖਿਆ ਲਈ ਉਦੋਂ ਸਾਡੇ ਕੋਲ ਕੁਝ ਵੀ ਨਹੀਂ ਸੀ। ਅਸੀਂ ਟਰੱਕ ਦੇ ਡਾਲੇ ਵਿਚ ਦਸ ਜਵਾਨ ਬਲਦਾਂ ਨਾਲ ਖੜ੍ਹੇ ਸਾਂ
, ਜਿਨ੍ਹਾਂ ਨੂੰ ਲੀਮਾ ਲਿਜਾਇਆ ਜਾ ਰਿਹਾ ਸੀ। ਸਾਡੇ ਨਾਲ ਹੀ ਨੌਜਵਾਨ ਇੰਡੀਅਨ ਵੀ ਸੀ ਜੋ ਡਰਾਇਵਰ ਦਾ ਸਹਾਇਕ ਸੀ। ਸਾਰੀ ਰਾਤ ਚਿਨਕੇਰੋਸ ਨਾਂ ਦੇ ਕਸਬੇ ਵਿਚ ਗੁਜ਼ਾਰੀ। ਏਨੀ ਭਿਆਨਕ ਠੰਢ ਸੀ ਕਿ ਅਸੀਂ ਭੁੱਲ ਹੀ ਗਏ ਕਿ ਅਸੀਂ ਐਸੇ ਘੁਮੱਕੜ ਹਾਂ, ਜਿਨ੍ਹਾਂ ਕੋਲ ਕੋਈ ਪੈਸਾ ਨਹੀਂ ਹੈ। ਅਸੀਂ ਬਹੁਤ ਘੱਟ ਖਾਣਾ ਖਾਧਾ ਤੇ ਸੌਣ ਲਈ ਦੋਵਾਂ ਲਈ ਇਕ ਬਿਸਤਰੇ ਦੀ ਮੰਗ ਕੀਤੀ। ਸਾਡੀ ਮੰਗ ਮੰਨੀ ਗਈ। ਇਹ ਦੱਸਣ ਦੀ ਲੋੜ ਹੀ ਨਹੀਂ ਕਿ ਬਹੁਤ ਸਾਰੇ ਹੰਝੂ ਵਹਾਉਣ ਅਤੇ ਮਿੰਨਤਾਂ ਕਰਨ ਦੇ ਬਾਵਜੂਦ ਸਾਨੂੰ ਕਿਸੇ ਮਾਲਕ ਕੋਲ ਲਿਜਾਇਆ ਗਿਆ। ਤੇ ਸਭ ਕੁਝ ਲਈ ਪੰਜ ਸੈੱਲ ਦੇਣੇ ਪਏ। ਅਗਲਾ ਸਾਰਾ ਦਿਨ ਅਸੀਂ 'ਪੈਪਾਸ' ਦੇ ਪੱਧਰੇ ਮੈਦਾਨਾਂ ਤੱਕ ਪਹੁੰਚਣ ਲਈ ਤੰਗ ਦੱਰੇ ਪਾਰ ਕਰਨ ਵਿਚ ਬਤੀਤ ਕੀਤਾ। ਇਸ ਮੈਦਾਨ ਨੂੰ ਪੂਰੇ ਪੇਰੂ ਵਿਚ ਫੈਲੀਆਂ ਪਰਬਤ ਲੜੀਆਂ ਦੀ ਪਠਾਰ ਕਿਹਾ ਜਾਂਦਾ ਹੈ। ਇਸ ਦੇਸ਼ ਦੀ ਅਨਿਯਮਿਤ ਭੂਮੀ, ਜੋ ਆਮ ਤੌਰ 'ਤੇ ਮੈਦਾਨੀ ਨਹੀਂ ਹੈ, ਨੂੰ ਅਮੇਜ਼ਨ ਦੇ ਜੰਗਲੀ ਖੇਤਰ ਲਈ ਸੁਰੱਖਿਅਤ ਰੱਖਿਆ ਗਿਆ ਹੈ। ਸਮਾਂ ਬੀਤਣ ਨਾਲ ਸਾਡਾ ਕੰਮ ਹੋਰ ਵੀ ਔਖਾ ਹੋਈ ਜਾ ਰਿਹਾ ਸੀ। ਸਾਡੇ ਨਾਲ ਟਰੱਕ ਵਿਚ ਚੜ੍ਹੇ ਜਾਨਵਰਾਂ ਦੇ ਪੈਰਾਂ ਹੇਠ ਫੂਸ ਦੀ ਤਹਿ ਖਤਮ ਹੋ ਗਈ ਸੀ ਤੇ ਉਹ ਟਰੱਕ ਦੇ ਝਟਕਿਆਂ ਵਿਚ ਡਾਵਾਂਡੋਲ ਹੋ ਰਹੇ ਸਨ। ਅਸੀਂ ਉਨ੍ਹਾਂ ਨੂੰ ਸਿੱਧੇ ਖੜ੍ਹੇ ਰੱਖਣ ਦੀ ਕੋਸ਼ਿਸ਼ ਵਿਚ ਸਾਂ, ਕਿਉਂਕਿ ਖਤਰਾ ਇਹ ਸੀ ਕਿ ਕੋਈ ਜਾਨਵਰ ਦੂਜਿਆਂ ਦੇ ਪੈਰਾਂ ਹੇਠ ਕੁਚਲ ਕੇ ਮਾਰ ਹੀ ਨਾ ਦਿੱਤਾ ਜਾਵੇ।
ਕਿਸੇ ਖ਼ਾਸ ਮੌਕੇ 'ਤੇ ਅਲਬਰਟੋ ਨੇ ਮਹਿਸੂਸ ਕੀਤਾ ਕਿ ਇਕ ਬਲਦ ਦਾ ਸਿੰਗ ਦੂਸਰੇ ਦੀ ਅੱਖ ਵਿਚ ਚੁਭ ਸਕਦਾ ਹੈ ਤਾਂ ਉਸਨੇ ਉਸ ਨੌਜਵਾਨ ਮੁੰਡੇ ਨੂੰ ਇਸ ਬਾਰੇ ਦੱਸਿਆ ਜੋ ਉੱਥੇ ਨੇੜੇ ਹੀ ਸੀ। ਉਸ ਮੁੰਡੇ ਨੇ ਲਾਪਰਵਾਹੀ ਨਾਲ ਆਪਣੇ ਮੋਢੇ ਛੱਡਦਿਆਂ ਆਪਣੀ ਨਸਲ ਦੀ ਜਾਣੀ-ਪਛਾਣੀ ਭਾਵਨਾ ਨਾਲ ਕਿਹਾ, "ਫੇਰ ਕੀ ਹੈ ? ਜਦੋਂ ਇਨ੍ਹਾਂ ਵੱਧ ਧਿਆਨ ਦੇਣਾ ਬੇਹੂਦਗੀ ਹੈ।" ਤੇ ਚੁੱਪ ਚਾਪ ਇਕ ਗੰਢ ਬੰਨਣ ਲੱਗ ਪਿਆ ਜਿਵੇਂ ਉਹ ਟੋਕਣ ਤੋਂ ਪਹਿਲਾਂ ਹੀ ਕੰਮ ਵਿਚ ਮਗਨ ਹੋਵੇ।
ਅਸੀਂ ਆਖ਼ਿਰਕਾਰ ਅਯਾਕੂਚੋ ਪੁੱਜ ਗਏ। ਇਹ ਜਗ੍ਹਾ ਬੋਲੀਵਰ ਦੀ ਪੱਧਰੇ ਮੈਦਾਨਾਂ ਰਾਹੀਂ ਕਸਬੇ ਨੂੰ ਜਿੱਤਣ ਵਾਲੀ ਘਟਨਾ ਕਰਕੇ ਲਾਤੀਨੀ ਅਮਰੀਕਾ ਦੇ ਇਤਿਹਾਸ ਵਿਚ ਪ੍ਰਸਿੱਧ ਹੈ। ਇੱਥੇ ਗਲੀਆਂ ਵਿਚ ਕਮਜ਼ੋਰ ਰੌਸ਼ਨੀ ਪੂਰੇ ਪੇਰੂ ਖੇਤਰ ਵਿਚ ਆਪਣੇ ਸਭ ਤੋਂ ਤਰਸਨਾਕ ਰੂਪ ਵਿਚ ਰਾਤ ਸਮੇਂ ਦਿਖਾਈ ਦਿੰਦੀ ਹੈ। ਸਾਰੀ ਰਾਤ ਹਲਕੀ ਮੰਤਰੀ ਰੌਸ਼ਨੀ ਚਮਕਦੀ ਰਹਿੰਦੀ ਹੈ। ਇਕ ਵਿਅਕਤੀ, ਜਿਸ ਦਾ ਸ਼ੌਕ ਬਦੇਸ਼ੀਆਂ ਨਾਲ ਯਾਰੀਆਂ ਗੰਢਣੀਆਂ ਹੀ ਸੀ, ਨੇ ਸਾਨੂੰ ਆਪਣੇ ਘਰ ਲਈ ਬੁਲਾਇਆ ਤੇ ਅਗਲੇ ਦਿਨ ਉੱਤਰ ਦਿਸ਼ਾ ਵਿਚ ਜਾਣ ਵਾਲੇ ਕਿਸੇ ਟਰੱਕ ਨੂੰ ਸਾਡੇ ਲਈ ਲੱਭ ਲਿਆ । ਇਸ ਕਰਕੇ ਅਸੀਂ ਛੋਟੇ ਜਿਹੇ ਕਸਬੇ ਦੇ 33 ਗਿਰਜਾਂ ਘਰਾਂ ਵਿੱਚੋਂ ਇੱਕ-ਦੋ ਹੀ ਦੇਖ ਸਕੇ। ਅਸੀਂ ਚੰਗੇ ਮਿੱਤਰ ਨੂੰ ਵਿਦਾ ਕਹੀ ਤੇ ਦੁਬਾਰਾ ਲੀਮਾ ਲਈ ਨਿੱਕਲ ਪਏ।
-0-