ਇੱਥੇ ਤਕ ਅਸੀਂ ਜਿਸ ਟਰੱਕ ਵਿਚ ਯਾਤਰਾ ਕੀਤੀ ਉਹ ਭੂਰਾ ਨੀਗਰੋ ਵੀ ਉਸੇ ਵਿਚ ਸੀ
, ਜਿਸ ਨੇ ਕਤਲ ਦਾ ਮਾਮਲਾ ਦਰਜ ਕਰਾਇਆ ਸੀ। ਇਕ ਪੜਾਅ 'ਤੇ ਉਹ ਸਾਡੇ ਲਈ ਭੋਜਨ ਲੈ ਆਇਆ। ਫਿਰ ਸਾਰਾ ਰਾਹ ਉਹ ਸਾਨੂੰ ਪਪੀਤੇ, ਕਾਫੀ ਤੇ ਕਾਲੇ ਗੁਲਾਮਾਂ ਬਾਰੇ ਭਾਸ਼ਣ ਦਿੰਦਾ ਰਿਹਾ, ਜਿਨ੍ਹਾਂ ਗੁਲਾਮਾਂ ਵਿੱਚੋਂ ਇਕ ਉਸਦਾ ਦਾਦਾ ਵੀ ਸੀ। ਉਹ ਬਰੇਆਮ ਕਹਿੰਦਾ ਸੀ, ਪਰ ਉਸਦੀ ਆਵਾਜ਼ ਵਿੱਚੋਂ ਇਕ ਸ਼ਰਮ ਮਹਿਸੂਸ ਹੁੰਦੀ ਸੀ। ਹਰ ਲਿਹਾਜ ਨਾਲ ਮੈਂ ਤੇ ਅਲਬਰਟੋ ਉਸਨੂੰ ਉਸਦੇ ਮਿੱਤਰ ਦੇ ਕਤਲ ਦੇ ਮਾਮਲੇ ਵਿਚ ਬੇਦੋਸ਼ ਮੰਨਣ ਦੇ ਮੁੱਦੇ 'ਤੇ ਸਹਿਮਤ ਹੋ ਗਏ ਸਾਂ।
-0-