

ਸਵੇਰ ਹੋਣ ਤੋਂ ਥੋੜ੍ਹਾ ਪਹਿਲਾਂ ਅਸੀਂ ਇਕ ਸ਼ਰਾਬੀ ਜੋੜੇ ਕੋਲੋਂ ਲੰਘੇ ਤੇ ਖੂਬਸੂਰਤ 'ਸਾਲਗਿਰਾਹ' ਵਾਲੀ ਸਕੀਮ ਲੜਾਈ। ਇਹ ਸਕੀਮ ਹੇਠਾਂ ਲਿਖੇ ਅਨੁਸਾਰ ਸੀ :
1. ਕੁੱਝ ਉੱਚੀ ਬੋਲੋ, ਜਿਸ ਨਾਲ ਫੌਰਨ ਅਰਜਨਟੀਨੀ ਦੇ ਤੌਰ 'ਤੇ ਪਛਾਣੇ ਜਾਓ। ਜਿਵੇਂ 'ਚੀ' ਜਾਂ ਕੁਝ ਗਾਹਲਾਂ ਆਦਿ। ਅਗਲਾ ਤੁਹਾਨੂੰ ਦੇਖੇਗਾ ਤੇ ਪੁੱਛੇਗਾ 'ਕਿੱਥੋਂ ਤੋਂ ਹੋ ?' ਅਸੀਂ ਗੱਲਬਾਤ ਸ਼ੁਰੂ ਕਰ ਦੇਵਾਂਗੇ।
2. ਆਪਣੀਆਂ ਤੰਗੀਆਂ ਬਾਰੇ ਗੱਲ ਕਰੋ, ਪਰ ਜ਼ਿਆਦਾ ਘੁਲੋ-ਮਿਲੋ ਨਾ। ਇਕ ਦੂਰੀ ਤੋਂ ਸਭ ਕੁਝ ਦੇਖੋ
3. ਮੈਂ ਦਖਲਅੰਦਾਜ਼ੀ ਕਰਾਂ ਤੇ ਮਿਤੀ ਬਾਰੇ ਪੁੱਛਣ 'ਤੇ ਅਲਬਰਟੋ ਹਉਕਾ ਭਰ ਕੇ ਕਹੇਗਾ "ਇਤਫ਼ਾਕ ਦੇਖੋ। ਅੱਜ ਪੂਰਾ ਇਕ ਸਾਲ ਹੋ ਗਿਆ ਹੈ।" ਅਗਲਾ ਪੁੱਛੇ ਕਿਸ ਗੱਲ ਨੂੰ ਸਾਲ ਹੋ ਗਿਆ ? ਤੇ ਅਸੀਂ ਜਵਾਬ ਦਿਆਂਗੇ ਸਾਡੀ ਯਾਤਰਾ ਸ਼ੁਰੂ ਹੋਈ ਨੂੰ।
4. ਅਲਬਰਟੋ ਮੇਰੇ ਨਾਲੋਂ ਵਧੇਰੇ ਬੜਬੋਲਾ ਹੈ, ਇਕ ਵੱਡਾ ਸਾਰਾ ਹਉਕਾ ਲੈ ਕੇ ਕਹੇਗਾ "ਕਿੰਨੀ ਅਫਸੋਸ ਦੀ ਗੱਲ ਹੈ ਕਿ ਇਸ ਬਦਹਾਲੀ ਵਿਚ ਅਸੀਂ ਇਹ ਖੁਸ਼ੀ ਮਨਾਉਣ ਜੋਗੇ ਵੀ ਨਹੀਂ" (ਉਹ ਇੰਜ ਬੋਲਦਾ ਹੈ ਜਿਵੇਂ ਮੈਨੂੰ ਹੌਸਲਾ ਦੇ ਰਿਹਾ ਹੋਵੇ) ਅਗਲਾ ਫੌਰਨ ਸਾਡਾ ਭੁਗਤਾਨ ਕਰਨ ਲਈ ਕਹੇਗਾ। ਅਸੀਂ ਕੁਝ ਦੇਰ ਲਈ ਟਾਲਣ ਦਾ ਬਹਾਨਾ ਕਰਾਂਗੇ ਤੇ ਕਹਾਂਗੇ ਕਿ ਸਾਡੇ ਲਈ ਇਹ ਪੈਸੇ ਵਾਪਸ ਕਰਕੇ ਅਸੰਭਵ ਹੋਣਗੇ ਵਗੈਰਾ ਵਗੈਰਾ। ਤੇ ਆਖਿਰਕਾਰ ਅਸੀਂ ਪੇਸ਼ਕਸ਼ ਸਵੀਕਾਰ ਕਰ ਲਵਾਂਗੇ।
5. ਪਹਿਲੇ ਪੈੱਗ ਤੋਂ ਬਾਦ ਮੈਂ ਪੱਕੀ ਤਰ੍ਹਾਂ ਹੋਰ ਲੈਣ ਤੋਂ ਮਨ੍ਹਾਂ ਕੀਤਾ ਤੇ ਅਲਬਰਟੋ ਨੇ ਮੇਰੇ ਵੱਲ ਘੂਰ ਕੇ ਦੇਖਿਆ। ਸਾਡਾ ਮੇਜ਼ਬਾਨ ਰਤਾ ਕੁ ਗੁੱਸੇ ਹੋਇਆ ਤੇ ਅਗਲੇ ਪੈੱਗ ਲਈ ਜ਼ੋਰ ਦਿੱਤਾ ਹੈ। ਪਰ ਮੈਂ ਬਿਨਾਂ ਕਾਰਨ ਦੇ ਇਨਕਾਰ ਕਰ ਦਿੰਨਾਂ। ਮੇਜ਼ਬਾਨ ਦੇ ਦੁਬਾਰਾ-ਦੁਬਾਰਾ ਪੁੱਛਣ 'ਤੇ ਮੈਂ ਕਿਹਾ ਕਿ ਸਾਡੇ ਅਰਜਨਟੀਨਾ ਵਿਚ ਪੀਂਦੇ ਸਮੇਂ ਕੁਝ ਖਾਣ ਦਾ ਰਿਵਾਜ ਹੈ। ਇਸ ਤੋਂ ਬਾਦ ਅਸੀਂ ਕਿੰਨਾ ਖਾਂਦੇ ਹਾਂ, ਇਸਦੀ ਨਿਰਭਰਤਾ ਅਗਲੇ ਦੇ ਜਿਗਰੇ 'ਤੇ ਹੈ। ਕੁੱਲ ਮਿਲਾ ਕੇ ਇਹ ਇਕ ਗੁੜ੍ਹੀ ਹੋਈ ਵਿਧੀ ਹੈ।
ਸੈਨ ਰੇਮੋ ਵਿਚ ਅਸੀਂ ਇਸ ਵਿਧੀ ਦੀ ਫਿਰ ਵਰਤੋਂ ਕੀਤੀ । ਹਮੇਸ਼ਾ ਵਾਂਗ ਅਸੀਂ ਕੁਝ ਭੋਜਨ ਤੇ ਸ਼ਰਾਬ ਪੀਣ ਜੋਗੀ ਰਾਸ਼ੀ ਬਟੋਰਨ ਵਿਚ ਕਾਮਯਾਬ ਰਹੇ। ਸਵੇਰ ਅਸੀਂ ਦਰਿਆ ਦੇ ਕੰਢਿਆਂ 'ਤੇ ਆਰਾਮ ਕਰਦਿਆਂ ਬਿਤਾਈ। ਚਾਰੇ ਪਾਸੇ ਸ਼ਾਨਦਾਰ ਭੂ-ਦ੍ਰਿਸ਼ ਸੀ। ਹਾਲਾਂਕਿ ਸਾਡਾ ਸੁਹਜ-ਬੋਧ ਕਈ ਤਰ੍ਹਾਂ ਦੀਆਂ ਖਾਣ ਵਾਲੀਆਂ ਚੀਜ਼ਾਂ ਵਿਚ ਬਦਲ ਰਿਹਾ ਸੀ। ਨੇੜੇ