Back ArrowLogo
Info
Profile
ਦੀ ਵਾੜ ਤੋਂ ਪਰ੍ਹਾਂ ਸੰਤਰਿਆਂ ਨਾਲ ਭਰੇ ਦਰਖ਼ਤਾਂ ਵਾਲਾ ਭਰਪੂਰ ਬਗੀਚਾ ਦਿਖਾਈ ਦਿੱਤਾ। ਸਾਡੀ ਦਾਅਵਤ ਬੜੀ ਦੁਖਦਾਈ ਤੇ ਤਰਸਨਾਕ ਸੀ। ਸਾਡੇ ਢਿੱਡ ਭਰੇ ਹੋਏ ਪਰ ਤੇਜ਼ਾਬੀ ਲੱਗਣ ਲੱਗੇ। ਅਗਲੇ ਹੀ ਪਲ ਤਿੱਖੀ ਭੁੱਖ ਨੇ ਸਾਨੂੰ ਸਤਾਉਣਾ ਆਰੰਭ ਕਰ ਦਿੱਤਾ।"

ਅਸੀਂ ਬਚਾ ਕੇ ਰੱਖੀ ਆਪਣੀ ਮਾੜੀ ਮੋਟੀ ਸ਼ਰਮ ਨੂੰ ਵੀ ਲਾਹ ਮਾਰਨ ਦਾ ਫੈਸਲਾ ਕੀਤਾ ਤੇ ਸਥਾਨਕ ਹਸਪਤਾਲ ਵੱਲ ਤੁਰ ਪਏ। ਇਸ ਵਾਰ ਅਲਬਰਟੋ ਅਜੀਬ ਜਿਹੇ ਸੰਕੋਚ ਵਿਚ ਘਿਰ ਗਿਆ ਤੇ ਮੈਂ ਹੇਠਲਾ ਕੂਟਨੀਤਕ ਪ੍ਰਵਚਨ ਦੇਣ ਲਈ ਢੁਕਵੇਂ ਸ਼ਬਦ ਤਲਾਸ਼ਣ ਲੱਗ ਪਿਆ। ਡਾਕਟਰ ਜੋ ਵੀ ਸਾਨੂੰ ਹਸਪਤਾਲ ਵਿਚ ਮਿਲਿਆ "ਮੈਂ ਮੈਡੀਕਲ ਦਾ ਵਿਦਿਆਰਥੀ ਹਾਂ । ਮੇਰਾ ਸਾਥੀ ਜੀਵ ਰਸਾਇਣ ਵਿਗਿਆਨੀ ਹੈ। ਅਸੀਂ ਦੋਵੇਂ ਅਰਜਨਟੀਨਾ ਤੋਂ ਹਾਂ ਤੇ ਬਹੁਤ ਭੁੱਖੇ ਹਾਂ। ਅਸੀਂ ਕੁਝ ਖਾਣਾ ਚਾਹਾਂਗੇ।” ਉਹ ਬੇਵੱਸ ਡਾਕਟਰ ਨੇੜੇ ਦੇ ਇਕ ਰੈਸਤੋਰਾਂ ਤੋਂ ਸਾਡੇ ਲਈ ਭੋਜਨ ਖਰੀਦਣ ਲਈ ਸਹਿਮਤ ਹੋ ਗਿਆ, ਜਿੱਥੇ ਉਹ ਖੁਦ ਖਾਂਦਾ ਸੀ। ਸੱਚੀਂ ਅਸੀਂ ਕਿੰਨੇ ਬੇਸ਼ਰਮ ਹੋ ਗਏ ਸਾਂ।

ਅਲਬਰਟੋ ਏਨਾ ਸ਼ਰਮਸਾਰ ਸੀ ਕਿ ਉਸਨੇ ਉਸਦਾ ਧੰਨਵਾਦ ਵੀ ਨਹੀਂ ਕੀਤਾ। ਅਸੀਂ ਕਿਸੇ ਹੋਰ ਟਰੱਕ ਨੂੰ ਫਸਾਉਣ ਚੱਲ ਪਏ ਜੋ ਜਲਦੀ ਹੀ ਫੜ ਲਿਆ। ਹੁਣ ਅਸੀਂ ਅਰਾਮ ਨਾਲ ਚਾਲਕ ਦੇ ਕੈਬਿਨ ਵਿਚ ਬੈਠੇ ਲੀਮਾ ਵੱਲ ਵਧ ਰਹੇ ਸਾਂ, ਜਿਸਨੇ ਬਾਦ ਵਿਚ ਸਾਡੀ ਕਾਫ਼ੀ ਦਾ ਭੁਗਤਾਨ ਵੀ ਕੀਤਾ।

ਅਸੀਂ ਇਕ ਬਹੁਤ ਹੀ ਤਿੱਖੀ ਪਹਾੜੀ 'ਤੇ ਚੜ੍ਹ ਰਹੇ ਸਾਂ ਜਿਸ 'ਤੇ ਚੜ੍ਹਦਿਆਂ ਡਰ ਦਾ ਅਹਿਸਾਸ ਪੈਦਾ ਹੁੰਦਾ ਹੈ। ਚਾਲਕ ਰਾਹ ਵਿਚ ਆਉਣ ਵਾਲੇ ਹਰ ਮੋੜ ਨਾਲ ਕੋਈ ਨਾ ਕੋਈ ਇਤਿਹਾਸ ਦੀ ਗਾਥਾ ਖੁਸ਼ੀ ਨਾਲ ਜੋੜ ਰਿਹਾ ਸੀ। ਤਦੇ ਉਸਨੇ ਸੜਕ ਦੇ ਵਿਚਕਾਰ ਇਕ ਵੱਡੇ ਸਾਰੇ ਟੋਏ ਵਿਚ ਗੱਡੀ ਪਾ ਦਿੱਤੀ ਜੋ ਕਿਸੇ ਮੂਰਖ ਨੂੰ ਵੀ ਆਰਾਮ ਨਾਲ ਦਿਸਦਾ ਸੀ । ਹੁਣ ਅਸੀਂ ਮਹਿਸੂਸ ਕੀਤਾ ਕਿ ਇਸ ਚਾਲਕ ਨੂੰ ਸੱਪ ਵਾਂਗ ਵਲ ਖਾਂਦੀ ਹੋਈ ਚੜ੍ਹਾਈ ਤੇ ਗੱਡੀ ਚਲਾਉਣੀ ਨਹੀਂ ਆਉਂਦੀ । ਫਿਰ ਮਹਿਸੂਸ ਹੋਇਆ ਕਿ ਅਜਿਹਾ ਨਹੀਂ ਹੈ, ਹਰ ਕੋਈ ਇਸ ਰਸਤੇ ਤੇ ਗੱਡੀ ਨਹੀਂ ਚਲਾ ਸਕਦਾ। ਇਸ ਲਈ ਲੰਮੇ ਤਜਰਬੇ ਦੀ ਲੋੜ ਹੈ। ਅਲਬਰਟੋ ਨੇ ਠਰੰਮੇ ਪਰ ਬੜੀ ਸ਼ੈਤਾਨੀ ਨਾਲ ਅਸਲੀ ਕਹਾਣੀ ਉਗਲਵਾ ਲਈ। ਉਸ ਚਾਲਕ ਅਨੁਸਾਰ ਉਸ ਨਾਲ ਇਕ ਦੁਰਘਟਨਾ ਹੋਈ ਸੀ, ਜਿਸ ਕਰਕੇ ਉਸ ਦੀਆਂ ਅੱਖਾਂ ਦੀ ਰੌਸ਼ਨੀ ਬਹੁਤ ਘੱਟ ਹੋ ਗਈ ਸੀ। ਇਸ ਲਈ ਉਹ ਟੋਏ ਦੇਖ ਨਹੀਂ ਪਾਉਂਦਾ। ਅਸੀਂ ਇਸ ਕਮਜ਼ੋਰੀ ਕਾਰਨ ਉਸ ਲਈ ਤੇ ਉਸਦੇ ਸਹਿਯਾਤਰੀਆਂ ਲਈ ਪੈਦਾ ਹੋਣ ਵਾਲੇ ਖ਼ਤਰੇ ਦਾ ਅਹਿਸਾਸ ਉਸਨੂੰ ਕਰਾਇਆ। ਪਰ ਚਾਲਕ ਬਹੁਤ ਜ਼ਿੱਦੀ ਸੀ। ਇਹ ਉਸਦਾ ਰੁਜ਼ਗਾਰ ਸੀ, ਜਿਸ ਲਈ ਉਸਨੂੰ ਮਾਲਿਕ ਤੋਂ ਮੋਟੀ ਤਨਖਾਹ ਮਿਲਦੀ ਸੀ, ਜੋ ਉਸ ਕੋਲੋਂ ਇਹ ਕਦੇ ਨਹੀਂ ਸੀ ਪੁੱਛਦਾ ਕਿ ਉਹ ਕਿਵੇਂ ਪਹੁੰਚਿਆ। ਬਸ ਉਹ ਪਹੁੰਚ ਜਾਵੇ। ਉਸਦਾ ਚਾਲਕ-ਲਾਇਸੰਸ ਬਹੁਤ ਹੀ ਕੀਮਤੀ ਸੀ, ਜੋ ਹਾਸਿਲ ਕਰਨ ਲਈ ਉਸਨੇ ਵੱਡੀ ਰਕਮ ਰਿਸ਼ਵਤ ਵਜੋਂ ਦਿੱਤੀ ਸੀ।

ਕੁਝ ਹੀ ਅੱਗੇ ਉਤਰਾਈ ਤੇ ਟਰੱਕ ਦਾ ਮਾਲਕ ਵੀ ਸਵਾਰ ਹੋ ਗਿਆ। ਉਹ ਸਾਨੂੰ ਲੀਮਾ ਲਿਜਾ ਕੇ ਖੁਸ਼ ਸੀ, ਪਰ ਇਸ ਲਈ ਸਾਨੂੰ ਪੁਲਿਸ ਚੈਕਿੰਗ ਦੌਰਾਨ ਉੱਪਰ ਚੜ੍ਹ ਕੇ ਲੁਕਣਾ ਪੈਣਾ ਸੀ, ਕਿਉਂਕਿ ਭਾਰ ਢੋਣ ਵਾਲੇ ਟਰੱਕਾਂ ਵਿੱਚ ਸਵਾਰੀਆਂ ਲਿਜਾਣੀਆਂ

113 / 147
Previous
Next