Back ArrowLogo
Info
Profile
ਮਨ੍ਹਾਂ ਸਨ। ਮਾਲਕ ਵੀ ਵਧੀਆ ਬੰਦਾ ਨਿਕਲਿਆ ਤੇ ਰਾਜਧਾਨੀ ਤੱਕ ਸਾਰੇ ਰਾਹ ਸਾਨੂੰ ਮੂਸ਼ਨ ਵਗੈਰਾ ਦਿੰਦਾ ਰਿਹਾ। ਅਸੀਂ ਲਾ ਓਰੋਯਾ ਨਾਂ ਦੇ ਕਸਬੇ ਕੋਲੋਂ ਦੀ ਲੰਘੇ। ਇਹ ਖ਼ਾਨਾਂ ਦੋ ਕਰੀਬ ਵਸਿਆ ਕਸਬਾ ਸੀ, ਜਿਸਨੂੰ ਅਸੀਂ ਚੰਗੀ ਤਰ੍ਹਾਂ ਦੇਖਣਾ ਚਾਹੁੰਦੇ ਸਾਂ, ਪਰ ਸਾਡਾ ਰੁਕਣਾ ਅਸੰਭਵ ਸੀ। ਲਾ ਓਰੋਯਾ 4000 ਮੀਟਰ ਦੀ ਉਚਾਈ 'ਤੇ ਵਸਿਆ ਬੇਤਰਤੀਬ ਕਸਬਾ ਹੈ। ਤੁਸੀਂ ਇਸ ਦੀ ਦਿੱਖ ਤੋਂ ਖਾਨਾਂ ਦੀ ਔਖੀ ਜ਼ਿੰਦਗੀ ਦੀ ਤਸਵੀਰ ਮਨ ਵਿਚ ਬਣਾ ਸਕਦੇ ਹੋ। ਇੱਥੋਂ ਦੀ ਲੰਮੀ ਚਿਮਨੀ ਹਮੇਸ਼ਾ ਕਾਲਾ ਧੂੰਆਂ ਛੱਡਦੀ ਰਹਿੰਦੀ ਹੈ ਤੇ ਹਰ ਚੀਜ਼ ਨੂੰ ਕਾਲਾ ਕਰਦੀ ਜਾਂਦੀ ਹੈ । ਗਲੀਆਂ ਵਿੱਚ ਫਿਰਨ ਵਾਲੇ ਖਾਨ ਮਜ਼ਦੂਰਾਂ ਦੇ ਚਿਹਰੇ ਪੁਰਾਤਨ ਦੁੱਖ, ਥਕੇਵੇਂ ਤੇ ਪੀੜ ਨਾਲ ਭਿੱਜੇ ਹੋਏ ਦਿਸਦੇ ਹਨ। ਹਰ ਚੀਜ਼ ਤੇ ਭੂਰੀ ਜਿਹੀ ਪਰਤ ਚੜ੍ਹੀ ਹੋਈ ਹੈ ਜੋ ਪਹਾੜੀ ਪਤਝੜਾਂ ਜਿਹੀ ਲਗਦੀ ਹੈ। ਅਜੇ ਦਿਨ ਖੜ੍ਹਾ ਹੀ ਸੀ ਜਦੋਂ ਅਸੀਂ ਸੜਕ ਦੀ ਸਭ ਤੋਂ ਉੱਚੀ ਚੜ੍ਹਾਈ ਨੂੰ ਪਾਰ ਕੀਤਾ ਜੋ 4,853 ਮੀਟਰ ਉੱਚੀ ਸੀ। ਭਾਵੇਂ ਅਜੇ ਦਿਨ ਹੀ ਸੀ, ਪਰ ਠੰਢ ਸਿਖਰ 'ਤੇ ਸੀ। ਆਪਣੇ ਸਫ਼ਰੀ ਕੰਬਲ ਵਿਚ ਲਿਪਟਿਆ ਮੈਂ ਚਾਰੇ ਪਾਸਿਓਂ ਵਿਛੇ ਦੁਮੇਲਾਂ ਨੂੰ ਨਿਹਾਰ ਰਿਹਾ ਸਾਂ। ਮੈਂ ਇਸ ਸਮੇਂ  ਬਹੁਤ ਸਾਰੀਆਂ ਕਵਿਤਾਵਾਂ ਦੁਹਰਾਈਆਂ, ਪਰ ਉਹ ਟਰੱਕ ਦੇ ਰੌਲੇ ਵਿੱਚ ਹੀ ਗਵਾਚ ਗਈਆਂ।

ਉਸ ਰਾਤ ਅਸੀਂ ਸ਼ਹਿਰ ਤੋਂ ਇਕਦਮ ਬਾਹਰ ਸੁੱਤੇ, ਤੇ ਅਗਲੇ ਦਿਨ ਸੁਵੱਖਤੇ ਹੀ ਲੀਮਾ ਨੂੰ ਚਾਲੇ ਪਾ ਦਿੱਤੇ।

 

 

-0-

114 / 147
Previous
Next