Back ArrowLogo
Info
Profile
ਸਵੇਰੇ ਪੰਜ ਵਜੇ ਹੀ ਇਕ ਵੱਡਾ ਸਾਰਾ ਸਟੋਵ ਇਸ ਰਸੋਈ ਦੇ ਵਿਚਾਲੇ ਰੱਖ ਕੇ ਬਾਲ ਦਿੱਤਾ ਗਿਆ ਤੇ ਇੰਜ ਸਾਰੀ ਜਗ੍ਹਾ ਧੂੰਏਂ ਨਾਲ ਭਰ ਗਈ। ਫਾਰਮ ਦੇ ਮਜ਼ਦੂਰ ਆਪਣੀ ਕੌੜੀ ਮੇਟ ਨੂੰ ਲੈ ਕੇ ਕੋਲੋਂ ਲੰਘਦੇ ਤੇ ਸਾਡੇ ਵਾਲੀ ਮਿੱਠੀ ਮੇਟ ਨੂੰ 'ਕੁੜੀਆ ਵਾਲੀ ਮੇਟ' ਕਹਿੰਦੇ। ਮਿੱਠੀ ਮੇਟ ਨੂੰ ਇਸ ਇਲਾਕੇ ਵਿਚ ਇਸੇ ਨਾਂ ਨਾਲ ਜਾਣਿਆ ਜਾਂਦਾ ਸੀ। ਸਾਧਾਰਨ ਤੌਰ 'ਤੇ ਉਨ੍ਹਾਂ ਸਾਡੇ ਨਾਲ ਕੋਈ ਗੱਲਬਾਤ ਕਰਨ ਦੀ ਕੋਸ਼ਿਸ਼ ਨਾ ਕੀਤੀ। ਇਹ ਦਮਿਤ ਅਰਾਕਾਨੀ ਨਸਲ ਦਾ ਜਾਣਿਆ-ਪਛਾਣਿਆ ਵਿਹਾਰ ਸੀ, ਜੋ ਗੋਰੇ ਲੋਕਾਂ ਨੂੰ ਬਹੁਤ ਹਿਕਾਰਤ ਨਾਲ ਦੇਖਦੇ ਹਨ, ਜਿਨ੍ਹਾਂ ਨੇ ਅਤੀਤ ਵਿਚ ਉਨ੍ਹਾਂ ਨੂੰ ਬਹੁਤ ਸਾਰੇ ਦੁੱਖ ਦਿੱਤੇ ਸਨ ਤੇ ਹੁਣ ਵੀ ਉਨ੍ਹਾਂ ਦੇ ਸ਼ੋਸ਼ਣ ਨੂੰ ਬਰਕਰਾਰ ਰੱਖ ਰਹੇ ਸਨ। ਜ਼ਮੀਨ ਅਤੇ ਕੰਮ ਬਾਰੇ ਸਾਡੇ ਜਵਾਬਾਂ ਨੂੰ ਉਹ ਮੋਢੇ ਹਿਲਾ ਕੇ ਪਤਾ ਨਹੀਂ, ਜਾਂ ਹੋ ਸਕਦੈ ਵਰਗੇ ਜਵਾਬਾਂ ਨਾਲ ਟਰਕਾ ਰਹੇ ਸਨ।

ਸਾਨੂੰ ਰੱਜ ਕੇ ਚੈਰੀਆਂ ਖਾਣ ਦਾ ਮੌਕਾ ਦਿੱਤਾ ਗਿਆ, ਇਸ ਤੋਂ ਵੀ ਜ਼ਿਆਦਾ ਅਸੀਂ ਬੇਰਾਂ ਦਵਾਲੇ ਹੋ ਗਏ । ਮੈਂ ਬਹੁਤ ਵਧਾ-ਚੜ੍ਹਾ ਕੇ ਅਤੇ ਝੂਠ ਕਹਿ ਰਿਹਾ ਹੋਵਾਂਗਾ ਜੇਕਰ ਮੈਂ ਕਹਾਂ ਕਿ ਉਹ ਸਾਰੇ ਅਸੀਂ ਪਚਾ ਲਏ। ਅਲਬਰਟੋ ਨੇ ਇਵੇਂ ਖਾਧਾ ਕਿ ਉਹ ਓਪਰਾ ਨਾ ਲੱਗੇ। ਰੁੱਖਾਂ ਉੱਤੇ ਚੜ੍ਹ ਕੇ ਅਸੀਂ ਕਾਹਲੀ ਨਾਲ ਖਾਧਾ, ਜਿਵੇਂ ਸਾਡੇ ਦੋਵਾਂ ਵਿਚ ਕੋਈ ਹੋੜ ਲੱਗੀ ਹੋਵੇ। ਇਕ ਫਾਰਮ ਮਾਲਕ ਦਾ ਬੇਟਾ ਦੋ ਡਾਕਟਰਾਂ ਨੂੰ ਇਵੇਂ ਬੇਸਬਰਿਆਂ ਵਾਂਗ ਖਾਂਦਿਆਂ ਦੇਖ ਰਿਹਾ ਸੀ, ਜਿਨ੍ਹਾਂ ਨੇ ਭੱਦੇ ਕੱਪੜੇ ਪਾਏ ਸਨ ਤੇ ਜੋ ਭੁੱਖਮਰੀ ਦੇ ਸ਼ਿਕਾਰ ਜਾਪਦੇ ਸਨ। ਪਰ ਉਹ ਚੁੱਪ ਰਿਹਾ ਤੇ ਸਾਨੂੰ ਲੇਹੜ ਕੇ ਖਾਣ ਦਿੱਤਾ। ਅਸੀਂ ਏਨਾ ਜ਼ਿਆਦਾ ਖਾ ਲਿਆ ਸੀ ਕਿ ਹੁਣ ਪੇਟ 'ਤੇ ਭਾਰ ਪੈਣ ਦੇ ਡਰੋਂ ਦੋਵੇਂ ਹੌਲੀ ਹੌਲੀ ਤੁਰ ਰਹੇ ਸਾਂ।

ਅਸੀਂ ਸਵਾਰੀ ਨੂੰ ਅੱਡੀ ਲਾਈ, ਉਸਦੀਆਂ ਨਿੱਕੀਆਂ-ਮੋਟੀਆਂ ਸਮੱਸਿਆਵਾਂ ਨੂੰ ਦੂਰ ਕੀਤਾ ਅਤੇ ਸੇਨ ਮਾਰਟਿਨ ਡੀ ਲਾਸ ਏਂਡੀਜ਼ ਵੱਲ ਚੱਲ ਪਏ ਜਿੱਥੇ ਅਸੀਂ ਹਨ੍ਹੇਰਾ ਹੋਣ ਤੋਂ ਠੀਕ ਪਹਿਲਾਂ ਪਹੁੰਚ ਗਏ।

 

 

-0-

18 / 147
Previous
Next