Back ArrowLogo
Info
Profile

ਸੇਨ ਮਾਰਟਿਨ ਡੀ ਲਾਸ ਏਂਡੀਜ਼

ਮਧਰੀਆਂ ਪਹਾੜੀਆਂ ਵਿਚ ਸੱਪ ਵਾਂਗ ਵਲ ਖਾਂਦੀ ਸੜਕ ਏਂਡੀਜ਼ ਦੀ ਮਹਾਨ ਪਰਬਤ ਲੜੀ ਦੇ ਆਰੰਭ ਦਾ ਸੰਕੇਤ ਹੈ। ਇਹ ਪਹਾੜੀਆਂ ਜਾਰੀ ਰਹਿੰਦੀਆਂ ਹਨ ਜਦ ਤਕ ਤੁਸੀਂ ਗੈਰ ਆਕਰਸ਼ਿਤ ਅਤੇ ਭੱਦੇ ਜਿਹੇ ਕਸਬੇ ਵਿਚ ਨਹੀਂ ਪਹੁੰਚ ਜਾਂਦੇ, ਜੋ ਆਪਣੇ ਆਲੇ ਦੁਆਲੇ ਖੜ੍ਹੇ ਖੂਬਸੂਰਤ ਸੰਘਣੇ ਦਰੱਖ਼ਤਾਂ ਵਾਲੇ ਪਹਾੜਾਂ ਤੋਂ ਉੱਕਾ ਹੀ ਉਲਟ ਹੈ। ਸੇਨ ਮਾਰਟਿਨ ਹਰੇ ਪੀਲੇ ਰੰਗ ਦੀ ਢਲਾਵੀਂ ਜ਼ਮੀਨ 'ਤੇ ਸਥਿਤ ਹੈ ਜੋ ਸਿਰਫ਼ 35 ਮੀਟਰ ਚੌੜੀ ਅਤੇ 500 ਕਿਲੋਮੀਟਰ ਲੰਮੀ ਲਾਗੁਨਾ ਲਕਾਰ ਦੀ ਨੀਲੀ ਗਹਿਰਾਈ ਵਿਚ ਜਾ ਕੇ ਸਮਾ ਜਾਂਦੀ ਹੈ। ਜਿਸ ਦਿਨ ਤੋਂ ਇਸ ਸ਼ਹਿਰ ਨੂੰ ਯਾਤਰੀਆਂ ਦੇ ਟਿਕਾਣੇ ਵਜੋਂ ਖੋਜਿਆ ਗਿਆ ਅਤੇ ਇਸਦੇ ਮੌਸਮ ਅਤੇ ਆਵਾਜਾਈ ਨਾਲ ਸੰਬੰਧਿਤ ਸਮੱਸਿਆਵਾਂ ਦਾ ਹੱਲ ਕੀਤਾ ਗਿਆ ਇਸ ਸ਼ਹਿਰ ਦੇ ਨਿਰਬਾਹ ਦੀਆਂ ਦਿੱਕਤਾਂ ਹੱਲ ਹੋ ਗਈਆਂ।

ਸਥਾਨਕ ਕਲੀਨਿਕ ਉੱਪਰ ਸਾਡਾ ਪਹਿਲਾ ਜਤਨ ਪੂਰੀ ਤਰ੍ਹਾਂ ਫੇਲ੍ਹ ਹੋ ਗਿਆ ਤੇ ਸਾਨੂੰ ਇਹੀ ਜੁਗਤਾਂ ਰਾਸ਼ਟਰੀ ਪਾਰਕ ਦੇ ਦਫ਼ਤਰ ਵਿਚ ਵਰਤਣ ਲਈ ਕਿਹਾ ਗਿਆ। ਇਸ ਪਾਰਕ ਦੇ ਸੁਪਰਡੈਂਟ ਨੇ ਸਾਨੂੰ ਸੰਦ ਰੱਖਣ ਵਾਲੇ ਸ਼ੈੱਡ ਵਿਚ ਰਹਿਣ ਦੀ ਇਜਾਜ਼ਤ ਦੇ ਦਿੱਤੀ। ਚੌਕੀਦਾਰ ਆਇਆ, ਇਕ ਵੱਡਾ ਭਾਰਾ 140 ਕਿਲੋਗ੍ਰਾਮ ਦਾ ਆਦਮੀ, ਚਿਹਰਾ ਕਿੱਲ ਵਰਗਾ ਸਖ਼ਤ, ਪਰ ਉਸਨੇ ਸਾਡੇ ਨਾਲ ਬਹੁਤ ਚੰਗਾ ਵਿਹਾਰ ਕੀਤਾ ਤੇ ਸਾਨੂੰ ਆਪਣੀ ਝੌਂਪੜੀ ਵਿਚ ਖਾਣਾ ਬਣਾਉਣ ਦੀ ਇਜਾਜ਼ਤ ਦੇ ਦਿੱਤੀ। ਇਹ ਪਹਿਲੀ ਰਾਤ ਆਰਾਮ ਨਾਲ ਗੁਜ਼ਰ ਗਈ। ਅਸੀਂ ਉਸੇ ਛੱਪਰ ਹੇਠਾਂ, ਆਰਾਮਦਾਇਕ ਤੇ ਨਿੱਘੀ ਪਰਾਲੀ ਉੱਪਰ ਸੁੱਤੇ । ਇਹ ਉਸ ਥਾਂ ਬਹੁਤ ਜ਼ਰੂਰੀ ਸੀ ਕਿਉਂਕਿ ਉੱਥੇ ਰਾਤਾਂ ਵਿਸ਼ੇਸ਼ ਤੌਰ ਤੇ ਠੰਡੀਆਂ ਥਾਂ ਹੁੰਦੀਆਂ ਸਨ।

ਅਸੀਂ ਕੁਝ ਬੀਫ (ਗਾਂ ਦਾ ਮਾਸ) ਖਰੀਦਿਆ ਅਤੇ ਝੀਲ ਦੇ ਕੰਢੇ ਟਹਿਲਣ ਲਈ ਗਏ। ਇਕ ਵੱਡੇ ਰੁੱਖ ਦੇ ਪਰਛਾਵੇਂ ਵਿਚ, ਜਿੱਥੇ ਜਾਂਗਲੀਪੁਣੇ ਨੇ ਸਭਿਅਕ-ਵਿਕਾਸ ਨੂੰ ਆਪਣੇ ਕਲਾਵੇ ਵਿਚ ਲਿਆ ਹੋਇਆ ਸੀ, ਅਸੀਂ ਆਪਣੀ ਯਾਤਰਾ ਸਮਾਪਤ ਹੋਣ ਤੋਂ ਬਾਅਦ ਉਸ ਜਗ੍ਹਾ ਆਪਣੀ ਪ੍ਰਯੋਗਸ਼ਾਲਾ ਸਥਾਪਿਤ ਕਰਨ ਦੀ ਯੋਜਨਾ ਬਣਾਈ। ਅਸੀਂ ਵੱਡੀਆਂ-ਵੱਡੀਆਂ ਖਿੜਕੀਆਂ ਦੀ ਕਲਪਨਾ ਕੀਤੀ ਜਿਨ੍ਹਾਂ ਵਿੱਚੋਂ ਸਾਰੀ ਝੀਲ ਦਿਖਾਈ ਦੇਵੇ, ਸਰਦੀਆਂ ਵਿਚ ਬਰਫ਼ ਦੀ ਸਫੇਦ ਚਾਦਰ ਵਿਚ ਢਕੀ ਜ਼ਮੀਨ ਸਾਡੀ ਕਲਪਨਾ ਵਿਚ ਸੀ, ਇਕ ਛੋਟੀ ਕਿਸ਼ਤੀ ਜਿਹੜੀ ਅਸੀਂ ਇਕ ਕੰਢੇ ਤੋਂ ਦੂਸਰੇ ਤੱਕ ਜਾਣ ਲਈ ਇਸਤੇਮਾਲ ਕਰਾਂਗੇ। ਅਸੀਂ ਇਕ ਨਿੱਕੀ ਜਿਹੀ ਕਿਸ਼ਤੀ ਵਿਚ ਬੈਠ ਕੇ ਅਛੋਹ ਜੰਗਲ ਤਕ ਜਾਣ ਅਤੇ ਮੱਛੀਆਂ ਫੜਨ ਬਾਰੇ ਵੀ ਚਿਤਵਿਆ।

19 / 147
Previous
Next