"ਡਾਨ ਪੈਂਡਨ ਕੌਣ ਹੈ?" ਮੈਂ ਉਵੇਂ ਪੁੱਛਿਆ ਜਿਵੇਂ ਕੋਈ ਅਸੱਭਿਅਕ ਬੱਚਾ ਪੁੱਛਦਾ ਹੈ। ਉੱਤਰ ਆਇਆ ਡਾਨ ਪੈਂਡਨ ਇਕ ਸਨਮਾਨਿਤ ਵਿਅਕਤੀ ਹੈ। ਇਸ ਗੱਲ ਨੇ ਮੈਨੂੰ ਠਾਰ ਦਿੱਤਾ, ਪਰ ਜ਼ਿਆਦਾ ਦੇਰ ਤੱਕ ਨਹੀਂ।
ਜਿਵੇਂ ਹਮੇਸ਼ਾ ਬਾਰਬੇਕਿਊ 'ਤੇ ਹੁੰਦਾ ਹੈ, ਉੱਥੇ ਹਰ ਕਿਸੇ ਲਈ ਵਾਧੂ ਮਾਸ ਸੀ, ਸੋ ਸਾਨੂੰ ਊਠ ਵਾਂਗ ਰੱਜ ਕੇ ਆਪਣੀ ਛੁੱਟੀ ਦਾ ਆਨੰਦ ਮਾਨਣ ਦਿੱਤਾ ਗਿਆ। ਅਸੀਂ ਸਾਵਧਾਨੀ ਪੂਰਵਕ ਬਣਾਈ ਅਗਲੇਰੀ ਯੋਜਨਾ ਨੂੰ ਅਮਲ ਵਿਚ ਲਿਆਂਦਾ। ਮੈਂ ਬਹੁਤ ਜ਼ਿਆਦਾ ਪੀਤੀ ਹੋਣ ਅਤੇ ਉਲਟੀ ਦਾ ਦਿਖਾਵਾ ਕੀਤਾ ਅਤੇ ਉਦੋਂ ਹੀ ਮੈਂ ਰੈੱਡ ਵਾਈਨ ਦੀ ਇਕ ਬੋਤਲ ਆਪਣੀ ਚਮੜੇ ਦੀ ਜੈਕਟ ਵਿਚ ਲੁਕੋ ਲਈ। ਦਿਲ ਪੱਟ ਹੋਣ ਦੇ ਅਜਿਹੇ ਪੰਜ ਹਮਲਿਆਂ ਤੋਂ ਬਾਦ ਅਸੀਂ ਏਨੇ ਹੀ ਲਿਟਰ ਸ਼ਰਾਬ ਇਕ ਰੁੱਖ ਦੀਆਂ ਜੜ੍ਹਾਂ ਵਿਚ ਲੁਕਾ ਕੇ ਜਮ੍ਹਾਂ ਕਰ ਲਈ। ਜਿੱਥੇ ਉਹ ਪਾਣੀ ਵਿਚ ਠੰਢੀ ਵੀ ਰਹੀ। ਸਾਰਾ ਕੰਮ ਸਮਾਪਤ ਹੋਣ ਤੋਂ ਬਾਦ ਜਦੋਂ ਟਰੱਕ ਵਾਪਸ ਸ਼ਹਿਰ ਲਿਜਾਣ ਲਈ ਲੱਦਿਆ ਗਿਆ, ਅਣਮੰਨੇ ਮਨ ਨਾਲ ਕੰਮ ਕਰਦਿਆਂ ਤੇ ਡਾਨ ਪੇਡਰੋ ਨਾਲ ਝਗੜਦਿਆਂ ਮੈਂ ਆਪਣੀ ਭੂਮਿਕਾ ਨਿਭਾਈ। ਆਪਣਾ ਕੰਮ ਖ਼ਤਮ ਕਰਕੇ ਮੈਂ ਘਾਹ 'ਤੇ ਸਿੱਧਾ ਲੇਟ ਗਿਆ । ਜਿਵੇਂ ਇਕ ਵੀ ਪੈਰ ਪੁੱਟਣ ਯੋਗ ਨਾ ਹੋਵਾਂ। ਅਲਬਰਟੋ ਸੱਚੇ ਦੋਸਤ ਵਾਂਗ ਵਿਹਾਰ ਕਰ ਰਿਹਾ ਸੀ, ਮੇਰੀਆਂ ਗੁਸਤਾਖੀਆਂ ਲਈ ਮਾਫ਼ੀ ਮੰਗ ਰਿਹਾ ਸੀ ਅਤੇ ਥੱਕ ਜਾਣ ਪਿੱਛੋਂ ਮੇਰੀ ਦੇਖਭਾਲ ਲਈ ਉੱਥੇ ਰਹਿ ਗਿਆ। ਜਦੋਂ ਟਰੱਕ ਦੇ ਇੰਜਣ ਦੀ ਆਵਾਜ਼ ਦੂਰ ਹੋ ਕੇ ਮੱਧਮ ਹੋਈ, ਅਸੀਂ ਫਟਾਫਟ ਉੱਠੇ ਤੇ ਮੂਰਖਾਂ ਵਾਂਗ ਸ਼ਰਾਬ ਵੱਲ ਭੱਜੇ ਜੋ ਨਿਸ਼ਚਿਤ ਤੌਰ 'ਤੇ ਸਾਡੀ ਅੱਯਾਸ਼ੀ ਦਾ ਪੱਕਾ ਪ੍ਰਬੰਧ ਸੀ।
ਅਲਬਰਟੋ ਪਹਿਲਾਂ ਪਹੁੰਚਿਆ ਤੇ ਉਸਨੇ ਦਰਖ਼ਤ ਥੱਲੇ ਛਾਲ ਹੀ ਮਾਰ ਦਿੱਤੀ। ਉਸਦਾ ਚਿਹਰਾ ਕਿਸੇ ਹਾਸ-ਫਿਲਮ ਦੇ ਕਿਰਦਾਰ ਵਰਗਾ ਜਾਪ ਰਿਹਾ ਸੀ । ਉੱਥੇ ਇਕ ਵੀ ਬੋਤਲ ਨਹੀਂ ਸੀ ਪਈ। ਜਾਂ ਤਾਂ ਮੇਰਾ ਪਿਅੱਕੜੀ ਦਿਖਾਵਾ ਕਿਸੇ ਨੂੰ ਮੂਰਖ ਨਹੀਂ ਸੀ ਬਣਾ ਸਕਿਆ, ਜਾਂ ਕਿਸੇ ਨੇ ਮੈਨੂੰ ਉੱਥੇ ਸ਼ਰਾਬ ਲੁਕੋਂਦਿਆਂ ਦੇਖ ਲਿਆ ਸੀ । ਸੱਚ ਇਹ ਸੀ ਕਿ ਅਸੀਂ ਹਮੇਸ਼ਾ ਵਾਂਗ ਥੱਕ ਚੁੱਕੇ ਸਾਂ, ਪਰ ਹਲਕੀਆਂ ਮੁਸਕਾਨਾਂ ਨਾਲ ਆਪਣੇ ਖ਼ਾਲੀ ਦਿਮਾਗਾਂ ਨੂੰ ਤਸੱਲੀਆਂ ਦੇਣ ਦੀ ਕੋਸ਼ਿਸ਼ ਵਿਚ ਸਾਂ। ਇਸ ਦੁਖਾਂਤ ਦੀ ਕੋਈ ਪਰਤ ਲੱਭ ਰਹੇ ਸਾਂ ਤਾਂ ਕਿ ਚੋਰ ਨੂੰ ਪਛਾਣਿਆ ਜਾ ਸਕੇ । ਪਰ ਉੱਥੇ ਕੋਈ ਨਹੀਂ ਸੀ। ਮੱਖਣ ਤੇ ਪਨੀਰ ਦੇ ਕੁਝ ਟੁਕੜੇ ਜੋ ਸਾਨੂੰ ਮਿਲੇ ਸਨ, ਤੋਂ ਬਿਨਾਂ ਕੁਝ ਕਿਲੋਗ੍ਰਾਮ ਮਾਸ ਸਾਡੇ ਕੋਲ ਰਾਤ ਲਈ ਸੀ। ਸਾਨੂੰ ਤੁਰ ਕੇ ਸ਼ਹਿਰ ਵਾਪਸ ਜਾਣਾ ਪੈਣਾ ਸੀ। ਅਸੀਂ ਚੰਗੀ ਤਰ੍ਹਾਂ ਖਾਧਾ-ਪੀਤਾ ਹੋਇਆ ਸੀ, ਪਰ ਅਸੀਂ ਆਪਣੀਆਂ ਪੂਛਾਂ ਚੌਡਿਆਂ ਵਿਚ ਦਬਾਈਆਂ ਹੋਈਆਂ ਸਨ, ਸ਼ਰਾਬ ਕਰਕੇ ਨਹੀਂ ਬਲਕਿ ਉਨ੍ਹਾਂ ਵੱਲੋਂ ਸਾਨੂੰ ਬੇਵਕੂਫ਼ ਬਣਾਉਣ ਕਰਕੇ। ਇਹ ਸ਼ਬਦਾਂ ਵਿਚ ਬਿਆਨ ਨਹੀਂ ਕੀਤਾ ਜਾ ਸਕਦਾ।
ਅਗਲਾ ਦਿਨ ਬਰਸਾਤ ਵਾਲਾ ਤੇ ਠੰਢਾ ਸੀ ਤੇ ਸਾਨੂੰ ਲੱਗਦਾ ਸੀ ਕਿ ਉਹ ਦੌੜ ਨਹੀਂ ਹੋ ਸਕੇਗੀ। ਅਸੀਂ ਬਾਰਿਸ਼ ਹਟਣ ਦੀ ਉਡੀਕ ਕਰ ਰਹੇ ਸਾਂ ਤਾਂ ਕਿ ਝੀਲ 'ਤੇ ਜਾ ਕੇ