ਜਦੋਂ ਅਸੀਂ ਅੱਗੇ ਵਧਣ ਲਈ ਵਧੀਆ ਸੜਕ ਬਾਰੇ ਸੋਚ ਦੇ ਅਸੀਂ ਬੈਂਡ ਦੇ ਦਰਵਾਜ਼ੇ 'ਤੇ ਖੜ੍ਹੇ ਮੇਟ ਪੀ ਰਹੇ ਸਾਂ ਕਿ ਇਕ ਜੀਪ ਆ ਕੇ ਰੁਕੀ। ਇਸ ਵਿਚ ਕਾਨਸੈਪਕਿਅਨ ਡੇਲ ਟੀਓ ਵਰਗੇ ਕਰੀਬ-ਕਰੀਬ ਮਿਥਿਹਾਸਕ ਸਥਾਨ ਤੋਂ ਅਲਬਰਟੋ ਦੇ ਕੁਝ ਦੋਸਤ ਆਏ ਸਨ, ਅਸੀਂ ਕੁਝ ਨਿੱਘੀਆਂ ਜੱਫ਼ੀਆਂ ਸਾਂਝੀਆਂ ਕੀਤੀਆਂ ਅਤੇ ਫੌਰਨ ਆਪਣੀਆਂ ਅੰਤੜੀਆਂ ਨੂੰ ਵਿਸ਼ੇਸ਼ ਪਰੰਪਰਾ ਦੇ ਅਨੁਸਾਰ 'ਝੱਗਦਾਰ ਦ੍ਰਵ ਨਾਲ ਭਰਨ ਚਲੇ ਗਏ।
ਉਨ੍ਹਾਂ ਨੇ ਸਾਨੂੰ ਜੂਨਿਨ ਡੀ ਲਾਸ ਏਂਡੀਜ਼ ਸ਼ਹਿਰ ਆਉਣ ਦਾ ਸੱਦਾ ਦਿੱਤਾ, ਜਿੱਥੇ ਉਹ ਕੰਮ ਕਰਦੇ ਸਨ ਤੇ ਅਸੀਂ ਆਪਣੀ ਮੋਟਰਸਾਈਕਲ ਦਾ ਭਾਰ ਘੱਟ ਕਰਨ ਲਈ ਆਪਣਾ ਸਮਾਨ ਸ਼ੈੱਡ ਵਿਚ ਲਾਹ ਕੇ ਤੁਰ ਪਏ।
-0-