Back ArrowLogo
Info
Profile

ਚੱਕਰਦਾਰ ਖੋਜ

ਜੂਨਿਨ ਡੀ ਲਾਸ ਏਂਡੀਜ਼ ਆਪਣੇ ਝੀਲ ਕੰਢਲੇ ਭਰਾ ਨਾਲੋਂ ਘੱਟ ਭਾਗਸ਼ਾਲੀ ਸ਼ਹਿਰ ਹੈ, ਸਭਿਅਤਾ ਦੇ ਇਕ ਭੁਲਾ ਦਿੱਤੇ ਗਏ ਕੋਨੇ 'ਚ ਸਥਿਤ, ਆਪਣੀ ਸਿਥਲ ਜ਼ਿੰਦਗੀ ਦਾ ਅਕੇਵਾਂ ਦੂਰ ਕਰਨ ਤੋਂ ਅਸਮਰੱਥ । ਇਸ ਦੇ ਬਾਵਜੂਦ ਸ਼ਹਿਰ ਵਿਚ ਜੀਵੰਤਤਾ ਕਾਇਮ ਕਰਨ ਦੀ ਕੋਸ਼ਿਸ਼ ਵਿਚ ਕੁਝ ਰਿਹਾਇਸ਼ੀ ਕੋਠੜੀਆਂ ਬਣਾਈਆਂ ਗਈਆਂ ਹਨ, ਜਿੱਥੇ ਸਾਡੇ ਮਿੱਤਰ ਕੰਮ ਕਰ ਰਹੇ ਸਨ। ਮੈਂ ਸਾਡੇ ਮਿੱਤਰ ਤਾਂ ਕਿਹਾ ਕਿਉਂਕਿ ਥੋੜ੍ਹੇ ਸਮੇਂ ਵਿਚ ਹੀ ਉਹ ਮੇਰੇ ਵੀ ਨੇੜੂ ਹੋ ਗਏ।

ਪਹਿਲੀ ਰਾਤ ਅਸੀਂ ਵਿਲਾ ਕਾਨਸੇਪਕਿਅਨ ਦੇ ਪੁਰਾਣੇ ਵਕਤ ਬਾਰੇ ਸੋਚਦਿਆਂ ਬਤੀਤ ਕਰਨ ਦਾ ਫੈਸਲਾ ਕੀਤਾ। ਰੈੱਡ ਵਾਈਨ ਦੀਆਂ ਅਣਗਿਣਤ ਬੋਤਲਾਂ ਦੀ ਮੌਜੂਦਗੀ ਨੇ ਸਾਡੇ ਇਸ ਮੂਡ ਨੂੰ ਉਤਸ਼ਾਹਿਤ ਕੀਤਾ। ਅਭਿਆਸ ਦੀ ਕਮੀ ਕਰਕੇ ਮੈਨੂੰ ਪੀਣ ਦਾ ਇਹ ਮੈਚ ਵਿਚਾਲੇ ਛੱਡਣਾ ਪਿਆ ਤੇ ਬਿਸਤਰੇ ਨੂੰ ਪਹਿਲ ਦਿੰਦਿਆਂ ਮੈਂ ਲੱਕੜ ਦੀ ਗੋਲੀ ਵਾਂਗ ਸੁੱਤਾ।

ਅਗਲਾ ਦਿਨ ਅਸੀਂ ਕੰਪਨੀ ਦੇ ਵਰਕਸ਼ਾਪ ਵਿਚ ਕੰਮ ਕਰਦੇ ਆਪਣੇ ਦੋਸਤਾਂ ਨਾਲ ਆਪਣੇ ਮੋਟਰਸਾਈਕਲ ਵਿਚ ਆਈਆਂ ਖ਼ਰਾਬੀਆਂ ਦੂਰ ਕਰਨ ਵਿਚ ਬਤੀਤ ਕੀਤਾ। ਉਸ ਰਾਤ ਉਨ੍ਹਾਂ ਨੇ ਸਾਨੂੰ ਭੁੰਨੇ ਹੋਏ ਗਾਂ ਅਤੇ ਲੇਲੇ ਦੇ ਮਾਸ, ਬਰੈੱਡ, ਤਰੀ ਅਤੇ ਸ਼ਾਨਦਾਰ ਸਲਾਦ ਨਾਲ ਅਰਜਨਟੀਨਾ ਤੋਂ ਯਾਦਗਾਰ ਵਿਦਾਈ ਦਿੱਤੀ। ਕਈ ਦਿਨ ਦੀਆਂ ਪਾਰਟੀਆਂ ਤੋਂ ਬਾਦ ਅਸੀਂ ਅਗਲੇ ਸਫ਼ਰ ਲਈ ਤੁਰ ਪਏ ਅਤੇ ਬਹੁਤ ਸਾਰੀਆਂ ਜੱਫੀਆਂ ਤੋਂ ਛੁੱਟ ਕੇ ਇਕ ਹੋਰ ਝੀਲ ਦੇ ਖੇਤਰ ਕੈਰੂਈ ਦੇ ਰਾਹ ਪੈ ਗਏ। ਰਸਤਾ ਬਹੁਤ ਦੁਸ਼ਵਾਰ ਸੀ ਤੇ ਵਿਚਾਰੀ ਸਾਡੀ ਮੋਟਰਸਾਈਕਲ ਰੇਤ ਵਿਚ ਫਰਾਟੇ ਮਾਰਨ ਲੱਗਦੀ। ਉਦੋਂ ਹੀ ਮੈਨੂੰ ਸਹਾਇਤਾ ਕਰਨੀ ਪੈਂਦੀ ਕਿ ਇਹ ਰੇਤਲੇ ਟਿੱਬਿਆਂ ਵਿੱਚੋਂ ਬਾਹਰ ਨਿਕਲ ਸਕੇ। ਪਹਿਲੇ ਪੰਜ ਕਿਲੋਮੀਟਰਾਂ ਨੂੰ ਪਾਰ ਕਰਨ ਵਿਚ ਹੀ ਡੇਢ ਘੰਟਾ ਲੱਗ ਗਿਆ । ਬਾਦ ਵਿਚ ਸੜਕ ਦੀ ਹਾਲਤ ਠੀਕ-ਠਾਕ ਆ ਗਈ ਤੇ ਅਸੀਂ ਬਿਨਾਂ ਕਿਸੇ ਹੋਰ ਝਟਕੇ ਦੇ ‘ਕੈਰੂਈ ਚੀਕੋ' ਪਹੁੰਚ ਗਏ। ਇਹ ਇਕ ਛੋਟਾ ਜਿਹਾ ਨੀਲੀ ਹਰੀ ਝੀਲ ਤੇ ਵੱਡੇ ਦਰਖਤਾਂ ਤੇ ਪਹਾੜਾਂ ਨਾਲ ਘਿਰਿਆ ਸ਼ਹਿਰ ਸੀ। ਜਿਸ ਸ਼ਹਿਰ ਤੋਂ ਬਾਦ ‘ਕੈਟੂਈ ਗ੍ਰੈਂਡ' ਨਾਂ ਦੀ ਇਕ ਫੈਲੀ ਹੋਈ ਝੀਲ ਸੀ ਪਰ ਅਫਸੋਸਨਾਕ ਗੱਲ ਇਹ ਕਿ ਇਸ ਝੀਲ ਦੇ ਨੇੜੇ-ਤੇੜੇ ਮੋਟਰਸਾਈਕਲ 'ਤੇ ਸਵਾਰ ਹੋ ਕੇ ਜਾਣਾ ਅਸੰਭਵ ਸੀ ਕਿਉਂਕਿ ਉਥੇ ਜਾਣ ਲਈ ਇਕਮਾਤਰ ਰਸਤਾ ਤਸਕਰਾਂ ਦੇ ਅਧਿਕਾਰ ਵਿਚ ਸੀ, ਜਿਸਨੂੰ ਇਹ ਚਿੱਲੀ ਜਾਣ ਲਈ ਵਰਤਦੇ ਸਨ।

23 / 147
Previous
Next