Back ArrowLogo
Info
Profile

ਅਸੀਂ ਆਪਣੀ ਮੋਟਰਸਾਈਕਲ ਪਾਰਕ ਦੇ ਰਖਵਾਲੇ ਦੇ ਕਮਰੇ ਵਿਚ ਛੱਡ ਦਿੱਤੀ, ਜੋ ਉਸ ਸਮੇਂ ਆਪਣੇ ਘਰ ਨਹੀਂ ਸੀ, ਤੇ ਝੀਲ ਦੇ ਸਾਹਮਣੇ ਵਾਲਾ ਪਹਾੜ ਚੜ੍ਹਨ ਲੱਗੇ । ਦੁਪਹਿਰ ਦੇ ਖਾਣੇ ਦਾ ਸਮਾਂ ਕਰੀਬ-ਕਰੀਬ ਹੋ ਗਿਆ ਤੇ ਸਾਡੇ ਕੋਲ ਪਨੀਰ ਦੇ ਕੁਝ ਟੁਕੜੇ ਰੱਖੇ ਹੋਏ ਸਨ।ਕੋਲੋਂ ਇਕ ਬੱਤਖ ਗੁਜ਼ਰੀ ਅਤੇ ਝੀਲ 'ਤੇ ਉੱਡਣ ਲੱਗੀ। ਅਲਬਰਟ ਨੇ ਬੱਤਖ ਦੀ ਦੂਰੀ ਦੀ ਮਿਣਤੀ ਕੀਤੀ, ਕਿਸੇ ਰਖਵਾਲੇ ਦੀ ਗੈਰਹਾਜ਼ਰੀ ਵਿਚ ਤੇ ਜੁਰਮਾਨੇ ਵਗੈਰਾ ਦੇ ਖਤਰੇ ਦੀ ਅਣਹੋਂਦ ਵਿਚ, ਗੋਲੀ ਚਲਾ ਦਿੱਤੀ । ਚੰਗੀ ਕਿਸਮਤ (ਬੱਤਖ਼ ਦੀ ਨਹੀਂ) ਨਾਲ ਸ਼ਾਨਦਾਰ ਨਿਸ਼ਾਨਾ ਲੱਗਿਆ ਤੇ ਬੱਤਖ ਝੀਲ ਵਿਚ ਡਿੱਗ ਪਈ। ਫੋਰਨ ਵਿਚਾਰ ਹੋਈ ਕਿ ਇਸਨੂੰ ਲੈਣ ਕੌਣ ਜਾਏਗਾ । ਮੈਂ ਹਾਰ ਗਿਆ ਤੇ ਚੁੱਭੀ ਮਾਰ ਦਿੱਤੀ । ਇਵੇਂ ਲੱਗਿਆ ਜਿਵੇਂ ਬਰਫ਼ੀਲੀਆਂ ਉਂਗਲੀਆਂ ਨੇ ਮੇਰੇ ਜਿਸਮ ਨੂੰ ਚੁਫੇਰਿਓਂ ਜਕੜ ਲਿਆ ਹੋਵੇ ਤੇ ਮੇਰੇ ਹਿੱਲਣ-ਜੁੱਲਣ ਦੀ ਤਾਕਤ ਕਰੀਬਨ ਖ਼ਤਮ ਹੋ ਗਈ। ਠੰਢਾ ਹੋਣ ਨਾਲ ਮੇਰੀ ਠੰਢ ਤੋਂ ਪੁਰਾਣੀ ਐਲਰਜੀ ਦੇ ਲੱਛਣ ਜਾਗ੍ਰਿਤ ਹੋ ਗਏ। ਅਲਬਰਟੋ ਦੇ ਸ਼ਿਕਾਰ ਨੂੰ ਲੈਣ 20 ਮੀਟਰ ਬਰਫ਼ੀਲੇ ਪਾਣੀ ਵਿਚ ਜਾਣ ਤੇ ਫਿਰ ਵਾਪਸ ਆਉਣ ਲਈ ਉਸਨੇ ਮੇਰੇ ਨਾਲ ਬੇਘਰਾਂ ਵਾਂਗ ਵਿਹਾਰ ਕੀਤਾ। ਜਿਵੇਂ ਹੀ ਬੱਤਖ ਪੂਰੀ ਤਰ੍ਹਾਂ ਭੁੰਨੀ ਗਈ ਉਸਦੀ ਮਹਿਕ ਨੇ ਹਮੇਸ਼ਾ ਵਾਂਗ ਸਾਡੀ ਭੁੱਖ ਵਧਾ ਦਿੱਤੀ, ਕਿੰਨਾ ਸ਼ਾਨਦਾਰ ਭੋਜਨ ਸੀ ਇਹ।

ਦੁਪਹਿਰ ਦੇ ਖਾਣੇ ਤੋਂ ਵਿਹਲੇ ਹੋ ਕੇ ਅਸੀਂ ਦੁੱਗਣੇ ਜੋਸ਼ ਨਾਲ ਚੜ੍ਹਾਈ ਚੜ੍ਹਨ ਲੱਗੇ । ਬਹਰਹਾਲ, ਆਰੰਭ ਤੋਂ ਲੈ ਕੇ ਹੀ ਕੁਝ ਮੱਖੀਆਂ ਸਾਡੇ ਆਲੇ ਦੁਆਲੇ ਉੱਡ ਰਹੀਆਂ ਸਨ। ਜਦੋਂ ਉਨ੍ਹਾਂ ਨੂੰ ਮੌਕਾ ਮਿਲਦਾ ਸਾਡੇ ਡੰਗ ਮਾਰਦੀਆਂ। ਇਹ ਚੜ੍ਹਾਈ ਥਕਾ ਦੇਣ ਵਾਲੀ ਸੀ, ਕਿਉਂ ਸਾਡੇ ਕੋਲ ਜ਼ਰੂਰੀ ਸਮਾਨ ਅਤੇ ਲੋੜੀਂਦੇ ਅਨੁਭਵ ਦੀ ਘਾਟ ਸੀ। ਪਰ ਕੁਝ ਅਕਾ ਦੇਣ ਵਾਲੇ ਘੰਟਿਆਂ ਬਾਦ ਅਸੀਂ ਸਿਖ਼ਰ 'ਤੇ ਪਹੁੰਚ ਹੀ ਗਏ। ਅਸੀਂ ਨਿਰਾਸ਼ ਹੋਏ ਕਿਉਂਕਿ ਇੱਥੇ ਕੋਈ ਦਿਲਖਿੱਚਵਾਂ ਦ੍ਰਿਸ਼ ਨਹੀਂ ਸੀ ਜੋ ਹੌਸਲਾ ਵਧਾਉਂਦਾ। ਆਸ- ਪਾਮ ਦੇ ਪਹਾੜਾਂ ਨੇ ਸਭ ਕੁਝ ਲੁਕੋਇਆ ਹੋਇਆ ਸੀ । ਅਸੀਂ ਜਿੱਧਰ ਵੀ ਦੇਖਦੇ ਉੱਚੀਆਂ ਚੋਟੀਆਂ ਹੀ ਦਿਖਾਈ ਦਿੰਦੀਆਂ। ਕੁਝ ਪਲ ਅਸੀਂ ਬਰਫ਼ ਲੱਦੀਆਂ ਚੋਟੀਆਂ ਨੂੰ ਬਰਫ਼ੀਲੇ ਮੁਕਟ ਕਹਿ ਕੇ ਮਜ਼ਾਕ ਕਰਦੇ ਰਹੇ। ਪਰ ਛੇਤੀ ਹੀ ਇਹ ਮਹਿਸੂਸ ਕਰਦਿਆਂ ਕਿ ਰਾਤ ਹੋਣ ਵਾਲੀ ਹੈ ਅਸੀਂ ਪਹਾੜ ਤੋਂ ਉੱਤਰਨ ਲੱਗੇ । ਪਹਿਲਾ ਹਿੱਸਾ ਸੁਖਾਲਾ ਸੀ, ਪਰ ਫਿਰ ਸਾਡੀ ਉਤਰਾਈ ਵਿਚ ਸਹਾਇਤਾ ਕਰਦਾ ਵਹਾਅ ਤੇਜ਼ ਧਾਰਾ ਵਿਚ ਬਦਲ ਗਿਆ ਜਿਸ ਨਾਲ ਤਿਲਕਣ, ਸਿੱਲ੍ਹ ਅਤੇ ਤਿੱਖੀਆਂ/ਨੁਕੀਲੀਆਂ ਚੱਟਾਨਾਂ 'ਤੇ ਤੁਰਨਾ ਔਖਾ ਹੋ ਗਿਆ। ਸਾਨੂੰ ਕਿਨਾਰਿਆਂ ਤੇ ਖੜ੍ਹੇ ਦਰੱਖ਼ਤਾਂ ਨਾਲ ਦੀ ਰਾਹ ਬਣਾਉਣਾ ਪੈ ਗਿਆ। ਅਖ਼ੀਰ ਅਸੀਂ ਉਸ ਥਾਂ ਤੇ ਪੁੱਜ ਗਏ ਜਿੱਥੇ ਸੰਘਣੇ ਤੇ ਖ਼ਤਰਨਾਕ ਸਰਕੜੇ ਸਨ। ਜਿਵੇਂ-ਜਿਵੇਂ ਰਾਤ ਹੋ ਰਹੀ ਸੀ ਲਗਦਾ ਸੀ ਜਿਵੇਂ ਅਸੀਂ ਹਜ਼ਾਰਾਂ ਅਣਜਾਣ ਆਵਾਜ਼ਾਂ ਵਿਚ ਘਿਰ ਗਏ ਹੋਈਏ। ਨਾਲ ਹੀ ਉਸ ਖ਼ਾਲੀ ਜਗ੍ਹਾ 'ਤੇ ਹਰ ਕਦਮ ਨਾਲ ਸਰੀਰ ਨੂੰ ਕੰਬਣੀਆਂ ਆ ਰਹੀਆਂ ਸਨ। ਅਲਬਰਟੋ ਨੇ ਆਪਣੀਆਂ ਐਨਕਾਂ ਕਿਤੇ ਸੁੱਟ ਲਈਆਂ ਤੇ ਮੇਰੀ ਪੈਂਟ ਦੇ ਚੀਥੜੇ ਹੋ ਗਏ ਸਨ। ਆਖ਼ਿਰਕਾਰ ਅਸੀਂ ਰੁੱਖਾਂ ਵਾਲੇ ਖੇਤਰ ਵਿਚ ਪੁੱਜ ਗਏ ਅਤੇ ਹਰ ਪੈਰ ਸਾਵਧਾਨੀ

24 / 147
Previous
Next