ਸੱਤ ਝੀਲਾਂ ਦਾ ਰਾਹ
ਅਸੀਂ ਬਾਰੀਲੋਚੇ ਨੂੰ ਸੱਤ ਝੀਲਾਂ ਵਾਲੇ ਰਸਤੇ ਥਾਣੀ ਜਾਣ ਦਾ ਫੈਸਲਾ ਕੀਤਾ, ਇਸ ਰਸਤੇ ਦਾ ਇਹ ਨਾਂ ਸ਼ਹਿਰ ਵਿਚ ਪੁੱਜਣ ਤੋਂ ਪਹਿਲਾਂ ਰਾਹ ਵਿਚ ਆਉਣ ਵਾਲੀਆਂ ਝੀਲਾਂ ਦੀ ਗਿਣਤੀ ਕਾਰਨ ਪਿਆ ਹੈ। ਅਸੀਂ ਆਪਣੇ ਮੋਟਰਸਾਈਕਲ 'ਤੇ ਪਹਿਲੇ ਕੁਝ ਕਿਲੋਮੀਟਰ ਦੀ ਯਾਤਰਾ ਸਭ ਤੋਂ ਸ਼ਾਂਤਮਈ ਗਤੀ ਨਾਲ ਕੀਤੀ। ਹੁਣ ਤਕ ਕੋਈ ਵੱਡੀ ਮਕਾਨਕੀ ਖ਼ਰਾਬੀ ਵੀ ਨਹੀਂ ਆਈ ਸੀ। ਰਾਤ ਵੇਲੇ ਟੁੱਟੀ ਹੈੱਡਲਾਈਟ ਵਾਲੀ ਸਾਡੀ ਪੁਰਾਣੀ ਤਰਕੀਬ ਵੀ ਕੰਮ ਨਾ ਆਈ। ਸੋ, ਅਸੀਂ ਸੜਕ ਮਜ਼ਦੂਰ ਦੀ ਝੌਂਪੜੀ ਵਿਚ ਹੀ ਸੌਂ ਸਕੇ। ਇਹ ਇਕ ਛਲਾਵਾ ਹੀ ਸਾਬਿਤ ਹੋਇਆ, ਕਿਉਂਕਿ ਉਸ ਰਾਤ ਸਰਦੀ ਆਮ ਨਾਲੋਂ ਜ਼ਿਆਦਾ ਕਠੋਰ ਸੀ । ਠੰਢ ਏਨੀ ਜ਼ਿਆਦਾ ਸੀ ਕਿ ਇਕ ਯਾਤਰੀ ਛੇਤੀ ਹੀ ਕੁਝ ਕੰਬਲ ਉਧਾਰ ਮੰਗਣ ਆ ਗਿਆ। ਉਹ ਤੇ ਉਸਦੀ ਪਤਨੀ ਨੇ ਝੀਲ ਕਿਨਾਰੇ ਤੰਬੂ ਲਾਇਆ ਸੀ, ਪਰ ਉਹ ਠਰ ਗਏ ਸਨ। ਅਸੀਂ ਉਸ ਦਲੇਰ ਜੋੜੇ ਨਾਲ ਮੇਟ ਸਾਂਝੀ ਕਰਨ ਲਈ ਗਏ ਜੋ ਝੀਲ ਦੇ ਕੰਢੇ ਇਕ ਤੰਬੂ ਅਤੇ ਆਪਣੇ ਪਿੱਠੂ ਬਿਸਤਰੇ ਸਮੇਤ ਤਸੱਲੀ ਨਾਲ ਕੁਝ ਸਮੇਂ ਤੱਕ ਠਹਿਰਿਆ ਹੋਇਆ ਸੀ । ਉਸਦੀ ਸਹਾਇਤਾ ਨਾ ਕਰਨ ਕਰਕੇ ਅਸੀਂ ਸ਼ਰਮਿੰਦਾ ਹੋਏ।
ਅਸੀਂ ਵਾਪਸ ਚੱਲ ਪਏ । ਪੁਰਾਣੇ ਜੰਗਲਾਂ ਨਾਲ ਵਲੀਆਂ ਝੀਲਾਂ ਦੀ ਵਿਲੱਖਣਤਾ ਦੇਖਦਿਆਂ। ਜੰਗਲ ਦੀ ਮਹਿਕ ਸਾਡੀਆਂ ਨਾਸਾਂ ਵਿਚ ਵੜਦੀ ਜਾ ਰਹੀ ਸੀ। ਪਰ ਬੜੀ ਅਜੀਬ ਤਰ੍ਹਾਂ ਝੀਲ ਦਾ ਇਹ ਦ੍ਰਿਸ਼, ਇਹ ਜੰਗਲ ਅਤੇ ਇਹ ਚੰਗੇ ਬਗੀਚੇ ਵਾਲਾ ਇਕੱਲਾ ਜਿਹਾ ਘਰ ਸਤਾਉਣ ਲੱਗ ਪਏ। ਇਸ ਤਰ੍ਹਾਂ ਦੇ ਭੂ-ਦ੍ਰਿਸ਼ ਨੂੰ ਓਪਰੀ ਪੱਧਰ ਤੋਂ ਦੇਖਣਾ ਇਕਰੂਪੀ ਨੀਰਸਤਾ ਪੈਦਾ ਕਰਦਾ ਹੈ, ਇਹ ਤੁਹਾਨੂੰ ਉਸ ਜਗ੍ਹਾ ਨਾਲ ਇਕਸੁਰ ਨਹੀਂ ਹੋਣ ਦਿੰਦਾ ਜਿਸ ਤੋਂ ਬਾਦ ਤੁਸੀਂ ਉੱਥੇ ਜ਼ਿਆਦਾ ਦਿਨ ਰੁਕ ਸਕੋ।
ਆਖ਼ਿਰਕਾਰ ਅਸੀ ਲਾਗੋ ਨਾਹੂਅਲ ਹਿੱਪੀ ਦੇ ਉੱਤਰੀ ਕਿਨਾਰੇ 'ਤੇ ਪੁੱਜ ਗਏ। ਬਹੁਤ ਸਾਰਾ ਭੁੰਨਿਆ ਭੋਜਨ ਖਾਣ ਤੋਂ ਬਾਦ ਭਰੇ-ਭਰੇ ਅਤੇ ਤ੍ਰਿਪਤ ਹੋਏ ਇਸਦੇ ਕੰਢਿਆਂ 'ਤੇ ਸੁੱਤੇ। ਪਰ ਜਿਵੇਂ ਹੀ ਅਸੀਂ ਸੜਕ 'ਤੇ ਦੁਬਾਰਾ ਚੜ੍ਹੇ ਮੋਟਰਸਾਈਕਲ ਦੇ ਪਿਛਲੇ ਪਹੀਏ ਵਿਚ ਇਕ ਪੰਚਰ ਸਾਡੇ ਪੇਸ਼ ਆਇਆ। ਉਦੋਂ ਤੋਂ ਲੈ ਕੇ ਪਿਛਲੀ ਟਿਊਬ ਨਾਲ ਇਕ ਥਕਾ ਦੇਣ ਵਾਲਾ ਸੰਘਰਸ਼ ਆਰੰਭ ਹੋ ਗਿਆ। ਹਰ ਵਾਰ ਅਸੀਂ ਇਕ ਪਾਸੇ ਪੰਚਰ ਲਾਉਂਦੇ, ਦੂਜੇ ਪਾਸੇ ਹੋਰ ਪੰਚਰ ਹੋ ਜਾਂਦਾ। ਜਦ ਤਕ ਅਸੀਂ ਸਾਰੇ ਪੰਚਰ ਲਾ ਪਾਉਂਦੇ ਸਾਨੂੰ ਉਸੇ ਜਗ੍ਹਾ ਰਹਿਣ ਲਈ ਮਜਬੂਰ ਹੋਣਾ ਪਿਆ। ਇਕ ਆਸਟਰੀਅਨ ਜੋ ਜਵਾਨੀ ਵੇਲੇ