ਆਪਣੀ ਟੁੱਟੀ-ਫੁੱਟੀ ਸਪੇਨਿਸ਼ ਵਿਚ ਉਸਨੇ ਸਾਨੂੰ ਦੱਸਿਆ ਕਿ ਇਸ ਖੇਤਰ ਵਿਚ ਇਕ ਪਹਾੜੀ ਚੀਤਾ ਘੁੰਮਦਾ ਹੈ। “ਪਹਾੜੀ ਚੀਤੇ ਬਹੁਤ ਬਦਕਾਰ ਹੁੰਦੇ ਹਨ, ਜੋ ਲੋਕਾਂ ਉੱਪਰ ਹਮਲਾ ਕਰਨ ਤੋਂ ਝਿਜਕਦੇ ਨਹੀਂ। ਉਨ੍ਹਾਂ ਦੀ ਧੌਣ ਤੇ ਵੱਡੇ ਭੂਰੇ ਵਾਲ ਹੁੰਦੇ ਹਨ।”
ਦਰਵਾਜ਼ਾ ਬੰਦ ਕਰਦਿਆਂ ਅਸੀਂ ਮਹਿਸੂਸ ਕੀਤਾ ਕਿ ਇਹ ਤਾਂ ਬਹੁਤ ਸਥਿਰ ਹੈ। ਇਸ ਦਾ ਹੇਠਲਾ ਹਿੱਸਾ ਹੀ ਬੰਦ ਹੁੰਦਾ ਹੈ। ਮੈਂ ਆਪਣਾ ਰਿਵਾਲਵਰ ਸਿਰਹਾਣੇ ਕੋਲ ਰੱਖ ਲਿਆ। ਅਜਿਹਾ ਪਹਾੜੀ ਚੀਤੇ ਕਰਕੇ ਕੀਤਾ ਜਿਸ ਦਾ ਪਰਛਾਵਾਂ ਸਾਡੀਆਂ ਸੋਚਾਂ ਵਿਚ ਬਹਿ ਗਿਆ ਸੀ। ਫੈਸਲਾ ਕੀਤਾ ਕਿ ਅੱਧੀ ਰਾਤ ਨੂੰ ਉਸਦੇ ਅਚਾਨਕ ਹਮਲੇ ਲਈ ਵੀ ਤਿਆਰ ਰਿਹਾ ਜਾਵੇ । ਦਿਨ ਚੜ੍ਹਨ ਹੀ ਵਾਲਾ ਸੀ ਜਦੋਂ ਦਰਵਾਜ਼ੇ 'ਤੇ ਕੁਝ ਖੁਰਚੇ ਜਾਣ ਦੀ ਆਵਾਜ਼ ਸੁਣ ਕੇ ਮੈਂ ਜਾਗ ਪਿਆ। ਅਲਬਰਟੋ ਡਰਦਾ ਮਾਰਿਆ ਚੁੱਪ ਕਰਕੇ ਕੋਲ ਹੀ ਪਿਆ ਰਿਹਾ। ਮੇਰੇ ਹੱਥ ਵਿਚ ਤਿਆਰ ਰਿਵਾਲਵਰ ਸੀ । ਦਰਖ਼ਤਾਂ ਦੀ ਛਾਂ ਵਿਚ ਦੋ ਚਮਕਦਾਰ ਅੱਖਾਂ ਮੇਰੇ 'ਤੇ ਗੱਡੀਆਂ ਹੋਈਆਂ ਸਨ । ਬਿੱਲੀਆਂ ਵਰਗੀਆਂ ਅੱਖਾਂ ਅੱਗੇ ਵਧੀਆਂ ਅਤੇ ਕਾਲਾ ਭਾਰੀ ਜਿਸਮ ਦਰਵਾਜ਼ੇ 'ਤੇ ਪ੍ਰਗਟ ਹੋਇਆ।
ਇਹ ਸ਼ੁੱਧ ਪ੍ਰਵਿਰਤੀ ਸੀ, ਜਦੋਂ ਅਕਲ ਨੇ ਕੰਮ ਕਰਨਾ ਬੰਦ ਕਰ ਦਿੱਤਾ। ਮੈਂ ਆਤਮ ਰੱਖਿਆ ਦੀ ਕੋਸ਼ਿਸ਼ ਵਿਚ ਘੋੜਾ ਦੱਬ ਦਿੱਤਾ । ਲੰਬੇ ਸਮੇਂ ਤਕ ਬਿਜਲੀ ਗਰਜੀ, ਅਤੇ ਕੰਧਾਂ ਕੰਬੀਆਂ। ਇਹ ਉਦੋਂ ਹੀ ਰੁਕਿਆ ਜਦੋਂ ਦਰਵਾਜ਼ੇ ਵਿੱਚੋਂ ਇਕ ਟਾਰਚ ਦੀ ਰੌਸ਼ਨੀ ਪ੍ਰਗਟ ਹੋਈ ਤੇ ਕੋਈ ਸਾਡੇ ਉੱਪਰ ਬੁਰੀ ਤਰ੍ਹਾਂ ਚਿਲਾਉਣ ਲੱਗ ਪਿਆ। ਪਰ ਇਸ ਸਮੇਂ ਦੌਰਾਨ ਹੀ ਆਪਣੀ ਸੰਕੋਚੀ ਚੁੱਪ ਨਾਲ ਅਸੀਂ ਅੰਦਾਜ਼ਾ ਲਾ ਲਿਆ ਕਿ ਕੀ ਵਾਪਰਿਆ ਹੈ। ਇਸਦਾ ਕਾਰਨ ਸੀ ਰਖਵਾਲੇ ਦੀਆਂ ਭਿਆਨਕ ਚੀਕਾਂ ਤੇ ਉਸਦੀ ਪਤਨੀ ਦੀਆਂ ਸਿਸਕੀਆਂ, ਜੋ ਆਪਣੇ ਤੇਜ਼ ਤਰਾਰ ਪਾਲਤੂ ਕੁੱਤੇ ਦੇ ਮ੍ਰਿਤਕ ਸਰੀਰ ਉੱਪਰ ਡਿੱਗੀ ਪਈ ਸੀ ।
ਅਲਬਰਟੋ ਉਸ ਆਸਟਰੀਆਈ ਨੂੰ ਮਨਾਉਣ ਉਸ ਕੋਲ ਗਿਆ ਤੇ ਮੈਂ ਸੋਚ ਲਿਆ ਕਿ ਮੈਨੂੰ ਰਾਤ ਹੁਣ ਬਾਹਰ ਹੀ ਬਿਤਾਉਣੀ ਪਵੇਗੀ। ਕਿਉਂਕਿ ਮੈਂ ਉਸ ਘਰੋਂ ਬਿਸਤਰਾ ਮੰਗਣ ਜੋਗਾ ਨਹੀਂ ਰਿਹਾ ਸਾਂ, ਜਿਸ ਘਰ ਲਈ ਅਸੀਂ ਹਤਿਆਰੇ ਸਾਂ। ਚੰਗੇ ਭਾਗੀਂ ਸਾਡਾ ਮੋਟਰਸਾਈਕਲ ਨੇੜੇ ਹੀ ਕਿਸੇ ਹੋਰ ਸੜਕ ਮਜ਼ਦੂਰ ਦੇ ਘਰ ਖੜ੍ਹਾ ਸੀ। ਉਸਨੇ ਮੈਨੂੰ ਆਪਣੀ ਰਸੋਈ ਵਿਚ ਇਕ ਦੋਸਤ ਕੋਲ ਸੌਣ ਦਿੱਤਾ।
ਅੱਧੀ ਰਾਤੀ ਮੈਂ ਬਾਰਿਸ਼ ਦੇ ਖੜਕੇ ਨੂੰ ਸੁਣ ਕੇ ਉੱਠਿਆ ਤੇ ਇਕ ਤਰਪਾਲ ਨਾਲ ਮੋਟਰਸਾਈਕਲ ਨੂੰ ਢਕਣ ਦਾ ਫੈਸਲਾ ਕੀਤਾ। ਪਰ ਅਜਿਹਾ ਕਰਨ ਤੋਂ ਪਹਿਲਾਂ ਮੈਂ ਆਪਣੇ ਦਮੇ ਦੇ ਇਨਹੇਲਰ (ਸਾਹ ਵਾਲੇ ਯੰਤਰ) ਰਾਹੀਂ ਕੁਝ ਸਾਹ ਲੈਣ ਦੀ ਸੋਚੀ। ਮੈਂ ਭੇਡ ਦੀ ਉਸ ਖੋਲ੍ਹ ਤੋਂ ਔਖਾ ਸਾਂ ਜਿਸਦੀ ਵਰਤੋਂ ਆਪਣੇ ਸਿਰਹਾਣੇ ਵਜੋਂ ਕਰ ਰਿਹਾ ਸਾਂ। ਜਿਵੇਂ ਹੀ ਮੇਰੇ