

ਲਾ ਜੀਕੋਨਡਾ ਦੇ ਦਰਵਾਜ਼ਿਆਂ ਨੂੰ ਛੇਤੀ ਹੀ ਖੋਲ੍ਹ ਦਿੱਤਾ ਗਿਆ ਤੇ ਅਸੀਂ ਇੱਥੇ ਆਪਣੀ ਮੇਟ ਪੀਤੀ। ਸਾਡੀ ਯਾਤਰਾ ਵਿਚ ਦਿਲਚਸਪੀ ਰੱਖਣ ਵਾਲੇ ਮਾਲਕ ਨਾਲ ਅਸੀਂ ਬਹੁਤ ਗੱਲਾਂ ਕੀਤੀਆਂ। ਉਸ ਤੋਂ ਬਾਦ ਅਸੀਂ ਸ਼ਹਿਰ ਦੇਖਣ ਗਏ। ਵੈਲਪਰੇਸੋ ਬਹੁਤ ਹੀ ਦਿਲਕਸ਼ ਦ੍ਰਿਸ਼ਾਂ ਵਾਲਾ ਸ਼ਹਿਰ ਹੈ। ਸਮੁੰਦਰ ਕਿਨਾਰੇ ਵਸਿਆ ਤੇ ਉੱਪਰੋਂ ਦੇਖਿਆ ਕਿਸੇ ਖਾੜੀ ਵਾਂਗ ਲਗਦਾ ਹੈ। ਇਹ ਫੈਲਿਆ, ਪਹਾੜੀਆਂ ਵੱਲ ਵਧਦਾ ਗਿਆ ਜਿਹੜੀਆਂ ਥੱਲੇ ਵੱਲ ਆਪਣੇ ਅੰਤ ਤੱਕ ਸਮੁੰਦਰ ਨਾਲ ਲਗਦੀਆਂ ਸਨ । ਬੇਤਰਤੀਬ ਮਿਊਜ਼ੀਅਮ ਦੀ ਖੂਬਸੂਰਤੀ ਇਸਦੇ ਨਾਲੀਦਾਰ ਲੋਹੇ ਦੀ ਅਜੀਬ ਕਾਰੀਗਰੀ ਵਿਚ ਹੈ ਜਿਸ ਨੂੰ ਰੱਸੀਆਂ ਤੇ ਪੌੜੀਆਂ ਨਾਲ ਇਕ ਲੜੀ ਵਿਚ ਜੋੜਿਆ ਗਿਆ ਹੈ ਜੋ ਸ਼ੀਸ਼ੇ ਵਰਗੇ ਨੀਲੇ ਰੰਗ ਦੀ ਖਾੜੀ ਉੱਪਰ ਝੁਕੇ ਰੰਗ-ਬਿਰੰਗੇ ਘਰਾਂ ਤੋਂ ਵਿਰੋਧਾਭਾਸ ਦਾ ਅਹਿਸਾਸ ਕਰਾਉਂਦਾ ਹੈ। ਇਸਨੂੰ ਤਸੱਲੀ ਨਾਲ ਦੇਖਣ ਲਈ ਅਸੀਂ ਇਸਦੇ ਗੰਦੇ ਝਰੋਖਿਆਂ ਵਿਚ ਝਾਕ ਕੇ ਦੇਖਿਆ, ਭਿਖਾਰੀਆਂ ਦੀਆਂ ਹੇੜ੍ਹਾਂ ਨਾਲ ਗੱਲਬਾਤ ਕੀਤੀ। ਤਾਂ ਕਿਤੇ ਜਾ ਕੇ ਅਸੀਂ ਸ਼ਹਿਰ ਦੀਆਂ ਗਹਿਰਾਈਆਂ ਤੇ ਉਸ ਵਿਚ ਲੁਕੀ ਸੜ੍ਹਾਂਦ ਨੂੰ ਮਹਿਸੂਸ ਕਰ ਸਕੇ । ਸਾਡੀਆਂ ਨਾਸਾਂ ਉਦਾਸ ਕਰ ਦੇਣ ਵਾਲੀ ਗਰੀਬੀ ਦੀ ਹਮਕ ਨਾਲ ਫੁੱਲ ਗਈਆਂ।
ਅਸੀਂ ਥੱਲੇ ਬੰਦਰਗਾਹ 'ਤੇ ਇਹ ਦੇਖਣ ਗਏ ਕਿ ਜੇਕਰ ਕੋਈ ਈਸਟਰ ਟਾਪੂ ਜਾ ਰਿਹਾ ਹੋਵੇ । ਪਰ ਖ਼ਬਰਾਂ ਦਿਲਢਾਉ ਸਨ। ਕਿਸੇ ਕਿਸ਼ਤੀ ਨੂੰ ਓਧਰ ਗਿਆਂ ਛੇ ਮਹੀਨੇ ਹੋ ਗਏ ਸਨ। ਅਸੀਂ ਇਕ ਉਡਾਨ ਬਾਰੇ ਐਵੇਂ ਜਿਹੀ ਜਾਣਕਾਰੀ ਕੱਠੀ ਕੀਤੀ ਜੋ ਮਹੀਨੇ ਵਿਚ ਇਕ ਵਾਰ ਜਾਂਦੀ ਸੀ।
ਈਸਟਰ ਟਾਪੂ ! ਜਿੱਥੇ ਕਲਪਨਾ ਦੀ ਉੱਚੀ ਉਡਾਨ ਇਸ ਵਿਚਾਰ 'ਤੇ ਪੁੱਠੀ ਛਾਲ ਮਾਰ ਜਾਂਦੀ ਹੈ, ਉੱਥੇ ਕਿਸੇ ਦਾ ਗੋਰਾ ਪ੍ਰੇਮੀ ਹੋਣਾ ਬੜੇ ਮਾਣ ਦੀ ਗੱਲ ਹੈ; "ਕੰਮ ? ਆਹ ! ਉੱਥੇ ਔਰਤਾਂ ਸਭ ਕੁਝ ਕਰਦੀਆਂ ਹਨ, ਤੁਸੀਂ ਤਾਂ ਸਿਰਫ਼ ਖਾਣਾ, ਸੌਣਾ ਤੇ ਉਨ੍ਹਾਂ ਨੂੰ ਰਾਜ਼ੀ ਰੱਖਣਾ ਹੁੰਦਾ ਹੈ।” ਕਿੰਨੀ ਖੂਬਸੂਰਤ ਜਗ੍ਹਾ ਹੈ ਇਹ। ਇੱਥੇ ਦਾ ਮੌਸਮ ਭਰਪੂਰ ਹੈ, ਔਰਤਾਂ ਭਰਪੂਰ ਹਨ, ਖਾਣਾ ਵੀ ਲਾਜਵਾਬ ਹੈ ਤੇ ਕੰਮ ਵੀ (ਇਸਦੀ ਆਨੰਦਮਈ ਅਣਹੋਂਦ ਵਿਚ) ਕੀ ਹੋਵੇਗਾ ਜੇਕਰ ਅਸੀਂ ਇੱਥੇ ਇਕ ਸਾਲ ਤੱਕ ਰੁਕੇ ? ਪੜ੍ਹਾਈ, ਕੰਮ, ਪਰਿਵਾਰ ਦੀ ਕਾਹਦੀ ਚਿੰਤਾ। ਇਕ ਦੁਕਾਨ ਦੇ ਵੱਡੀ ਸਾਰੀ ਕੇਕੜਾ ਮੱਛਲੀ ਦੇਖੀ, ਸਾਡੇ ਵੱਲ ਦੇਖ ਰਹੀ ਸੀ, ਸਲਾਦ ਦੇ ਬਿਸਤਰੇ ਤੇ ਪਏ ਉਸਦੇ ਜਿਸਮ ਨੇ ਸਾਨੂੰ ਦੱਸਿਆ, "ਮੈਂ ਈਸਟਰ ਟਾਪੂ ਤੋਂ ਹਾਂ। ਜਿੱਥੇ ਭਰਪੂਰ ਮੌਸਮ ਹੈ ਤੇ ਜਿੱਥੇ ਦੀਆਂ ਔਰਤਾਂ ਵੀ ਭਰਪੂਰ ਹਨ ....
ਅਸੀਂ ਆਪਣੇ ਹਮਵਤਨ ਦੀ ਠਰੰਮੇ ਨਾਲ ਲਾ ਜੀਕੋਨਡਾ ਦੇ ਦਰਵਾਜ਼ੇ ਦੇ ਰਸਤੇ 'ਤੇ ਉਡੀਕ ਕਰ ਰਹੇ ਸਾਂ । ਪਰ ਉਸਦੀ ਆਮਦ ਦਾ ਕੋਈ ਲੱਛਣ ਨਹੀਂ ਸੀ ਦਿਸਦਾ। ਉਦੋਂ ਹੀ ਉਸਦੇ ਮਾਲਕ ਨੇ ਸਾਨੂੰ ਧੁੱਪ ਤੋਂ ਪਰ੍ਹੇ ਬੁਲਾ ਲਿਆ ਅਤੇ ਆਪਣੇ ਸ਼ਾਨਦਾਰ