

ਅਸੀਂ ਪੈਟਰਹੋਈ ਦੇ ਡਾਕਟਰਾਂ ਨਾਲ ਗੱਲਬਾਤ ਦੀ ਕੋਸ਼ਿਸ਼ ਕੀਤੀ, ਪਰ ਕੰਮ ਤੋਂ ਵਾਪਸ ਆ ਕੇ ਵਾਧੂ ਸਮੇਂ ਦੀ ਅਣਹੋਂਦ ਵਿਚ ਉਹ ਰਸਮੀ ਤੌਰ 'ਤੇ ਕਦੇ ਵੀ ਰਾਜ਼ੀ ਨਾ ਹੋਏ। ਘੱਟੋ ਘੱਟ ਸਾਨੂੰ ਮਾੜਾ ਮੋਟਾ ਤਾਂ ਪਤਾ ਹੀ ਸੀ ਕਿ ਉਹ ਕਿੱਥੇ ਹਨ। ਦੁਪਹਿਰ ਤੋਂ ਬਾਅਦ ਅਸੀਂ ਵੱਖਰੇ ਵੱਖਰੇ ਰਸਤਿਆਂ 'ਤੇ ਗਏ। ਅਲਬਰਟੋ ਨੇ ਡਾਕਟਰਾਂ ਦਾ ਪਿੱਛਾ ਕੀਤਾ। ਮੈਂ ਦਮੇ ਦੀ ਸ਼ਿਕਾਰ ਇਕ ਬੁੱਢੀ ਔਰਤ ਮਗਰ ਗਿਆ ਜੋ ਲਾ ਜੀਕੋਨਡਾ ਦੀ ਇੱਕ ਗਾਹਕ ਸੀ। ਇਹ ਵਿਚਾਰੀ ਬੁਰੀ ਹਾਲਤ ਵਿਚ ਸੀ। ਆਪਣੇ ਕਮਰੇ ਵਿਚ ਭੈੜੀ ਹਮਕ ਅਤੇ ਧੂੜ ਭਰੇ ਕਦਮਾਂ ਦੇ ਨਿਸ਼ਾਨਾਂ ਵਿਚ ਸਾਹ ਲੈਣ ਲਈ ਮਜਬੂਰ । ਉਸਦੇ ਘਰ ਵਿਚ ਇਕ ਮਾਤਰ ਅੱਯਾਸ਼ੀ ਦੀ ਚੀਜ਼ ਆਰਾਮ ਕੁਰਸੀਆਂ ਦਾ ਜੋੜਾ ਸੀ ਜੋ ਬੁਰੀ ਤਰ੍ਹਾਂ ਧੂੜ ਨਾਲ ਭਰਿਆ ਹੋਇਆ ਸੀ। ਦਮੇਂ ਦੀ ਸਿਖਰਲੀ ਅਵਸਥਾ ਵਿਚ ਵੀ ਉਸਨੇ ਦਿਲ ਨਹੀਂ ਸੀ ਛੱਡਿਆ। ਉਸਦੀ ਸਥਿਤੀ ਅਜਿਹੀ ਸੀ ਜਦੋਂ ਕੋਈ ਡਾਕਟਰ ਆਪਣੀ ਬੇਵਸੀ ਮਹਿਸੂਸ ਕਰਦਾ ਹੈ। ਉਹ ਤਬਦੀਲੀ ਦੀ ਇੱਛਾ ਕਰਦਾ ਹੈ। ਅਜਿਹੀ ਤਬਦੀਲੀ ਜੋ ਸਿਸਟਮ ਦੇ ਅਨਿਆਂ ਨੂੰ ਰੋਕਿਆ ਜਾ ਸਕੇ। ਆਖਿਰਕਾਰ ਸਿਰਫ਼ ਇਕ ਮਹੀਨਾ ਪਹਿਲਾਂ ਇਹ ਗਰੀਬ ਔਰਤ ਸੇਵਕਾ ਦੇ ਤੌਰ 'ਤੇ ਕੁਝ ਕਮਾ ਰਹੀ ਸੀ। ਕੰਬਦੀ ਅਤੇ ਘਰਘਰਾਉਂਦੀ ਪਰ ਮਾਣ ਨਾਲ ਜੀ ਰਹੀ ਸੀ। ਇਸ ਤਰ੍ਹਾਂ ਦੇ ਹਾਲਾਤ ਵਿਚ ਗਰੀਬ ਪਰਿਵਾਰਾਂ ਦੇ ਵਿਅਕਤੀ ਜੋ ਆਪਣਾ ਖਰਚਾ ਨਹੀਂ ਉਠਾ ਸਕਦੇ, ਕਿਉਂਕਿ ਇਕ ਐਸੇ ਵਾਤਾਵਰਣ ਵਿਚ ਘਿਰੇ ਹੋਏ ਹਨ ਜੋ ਲੁਕੀ ਹੋਈ ਤਲਖ਼ੀ ਅਤੇ ਕੁੜੱਤਣ ਨਾਲ ਭਰਿਆ ਹੋਇਆ ਹੈ। ਉਹ ਪਿਤਾ, ਮਾਂ, ਭੈਣ, ਭਰਾ ਹੋਣ ਦੀ ਥਾਂ ਜ਼ਿੰਦਗੀ ਦੇ ਸੰਘਰਸ਼ ਲਈ ਬਿਲਕੁਲ ਨਾਂਹਵਾਚੀ ਤੱਥ ਬਣ ਜਾਂਦੇ ਹਨ। ਹੌਲੀ-ਹੌਲੀ ਉਹ ਸਮਾਜ ਦੇ ਸਿਹਤਮੰਦ ਲੋਕਾਂ ਲਈ ਵੀ ਉਹ ਕੁੜੱਤਣ ਦਾ ਸੋਮਾ ਹੋ ਨਿਬੜਦੇ ਹਨ ਜੋ ਇਨ੍ਹਾਂ ਦੀਆਂ ਬਿਮਾਰੀਆਂ 'ਤੇ ਖਿਝਦੇ ਹਨ। ਇਹ ਲੋਕ ਉਨ੍ਹਾਂ ਸਿਹਤਮੰਦ ਲੋਕਾਂ ਲਈ ਨਿੱਜੀ ਬੇਇੱਜ਼ਤੀ ਦਾ ਸਬਬ ਬਣ ਜਾਂਦੇ ਹਨ, ਜਿਨ੍ਹਾਂ ਨੇ ਇਨ੍ਹਾਂ ਦੀ ਸਹਾਇਤਾ ਕਰਨੀ ਸੀ। ਬਿਲਕੁਲ ਐਸਾ ਹੀ ਆਖ਼ਰੀ ਸਮੇਂ 'ਤੇ ਉਨ੍ਹਾਂ ਲੋਕਾਂ ਨਾਲ ਵਾਪਰਦਾ ਹੈ, ਜਿਨ੍ਹਾਂ ਲਈ ਸਭ ਤੋਂ ਦੂਰ ਦਾ ਦੁਮੇਲ ਵੀ ਭਲਕ ਹੀ ਹੁੰਦਾ ਹੈ। ਇਹ ਘਾਤਕ ਤ੍ਰਾਸਦੀ ਸਾਰੀ ਦੁਨੀਆਂ ਦੇ ਪ੍ਰੋਲੇਤਾਰੀਆਂ ਵਿਚ ਪਾਈ ਜਾਂਦੀ ਹੈ। ਮੇਰੇ ਸਾਮ੍ਹਣੇ ਉਨ੍ਹਾਂ ਮਰ ਰਹੀਆਂ ਅੱਖਾਂ ਵਿਚ ਮਾਫ਼ੀ ਲਈ ਯਾਚਨਾ ਸੀ ਤੇ ਨਾਲ ਹੀ ਉਸੇ ਤਸੱਲੀ ਲਈ ਇਕ ਸਹਾਰਾ ਵੀ ਜੋ ਸੁੰਨ ਵਿਚ ਕਿਤੇ ਗਵਾਚ ਚੁੱਕੀ ਸੀ ਬਿਲਕੁਲ ਉਸੇ ਤਰ੍ਹਾਂ ਜਿਵੇਂ ਉਹਨਾਂ ਦੇ ਸਰੀਰ ਛੇਤੀ ਹੀ