ਇਸ ਦੂਰੀ ਕਰਕੇ ਸਾਡੇ ਮੇਜ਼ਬਾਨਾਂ ਨੇ ਸਾਨੂੰ ਬਹੁਤ ਇੱਜ਼ਤ ਦਿੱਤੀ। ਸਾਨੂੰ ਉੱਥੇ ਜਾਣ ਜਾਂ ਨਾਂ ਜਾਣ ਬਾਰੇ ਕੋਈ ਅੰਦਾਜ਼ਾ ਨਹੀਂ ਸੀ, ਪਰ ਸਾਨੂੰ ਇਹ ਪਤਾ ਸੀ ਕਿ ਉੱਥੇ ਜਾਣਾ ਔਖਾ ਹੋਵੇਗਾ। ਘੱਟੋ ਘੱਟ ਇਸ ਸਮੇਂ ਅਸੀਂ ਇਹ ਸੋਚਦੇ ਹਾਂ। ਅਲਬਰਟੋ ਬਾਰੀਕੀ ਨਾਲ ਤਿਆਰ ਕੀਤੀ ਯਾਤਰਾ ਯੋਜਨਾ ਤੇ ਹੱਸਦਾ ਹੈ ਜਿਸ ਦੇ ਮੁਤਾਬਿਕ ਸਾਨੂੰ ਇਸ ਵੇਲੇ ਆਪਣੇ ਸਫਰ ਦੇ ਆਖ਼ਰੀ ਮਰਹੱਲੇ 'ਤੇ ਹੋਣਾ ਚਾਹੀਦੈ, ਜਦਕਿ ਅਸੀਂ ਤਾਂ ਹਾਲੇ ਸ਼ੁਰੂਆਤ ਹੀ ਕੀਤੀ ਹੈ।
ਆਪਣੇ ਚਾਚੇ ਵੱਲੋਂ ਡੱਬਾਬੰਦ ਮੀਟ ਤੇ ਸਬਜ਼ੀਆਂ 'ਦਾਨ' ਵਿਚ ਪ੍ਰਾਪਤ ਕਰਕੇ ਅਸੀਂ ਗਾਸੇਲ ਤੋਂ ਵਿਦਾ ਹੋਏ। ਤੁਰਦੇ ਸਮੇਂ ਉਸ ਨੇ ਬਾਰੀਲੋਚੇ 'ਚੋਂ ਟੈਲੀਗ੍ਰਾਮ ਭੇਜਣ ਲਈ ਕਿਹਾ, ਜਦੋਂ ਅਸੀਂ ਉੱਥੇ ਪਹੁੰਚ ਗਏ। ਤਾਂ ਕਿ ਉਹ ਇਸ ਟੈਲੀਗ੍ਰਾਮ ਦੇ ਨੰਬਰ ਨਾਲ 'ਡਾਕ-ਲਾਟਰੀ' ਦੀ ਟਿਕਟ ਖਰੀਦ ਸਕੇ। ਇਹ ਸਾਡੇ ਲਈ ਥੋੜ੍ਹੀ ਜਿਹੀ ਹਾਂ- ਵਾਚੀ ਪ੍ਰੇਰਣਾ ਜਾਪੀ। ਕੁਝ ਹੋਰਾਂ ਨੇ ਸਾਡੇ ਮੋਟਰਸਾਈਕਲ ਦੀ ਹਾਲਤ 'ਤੇ ਵਿਅੰਗ ਕਰਦਿਆਂ ਕਿਹਾ ਕਿ ਇਹ ਮੋਟਰਸਾਈਕਲ ਪੈਦਲ ਚੱਲਣ ਲਈ ਚੰਗਾ ਬਹਾਨਾ ਹੋਵੇਗਾ। ਅਸੀਂ ਅਜਿਹੇ ਲੋਕਾਂ ਨੂੰ ਗਲਤ ਸਾਬਿਤ ਕਰਨ ਲਈ ਦ੍ਰਿੜ੍ਹ ਸੰਕਲਪਤ ਸਾਂ । ਇਹ ਕੁਦਰਤੀ ਤੌਰ 'ਤੇ ਪੈਦਾ ਹੋਣ ਵਾਲਾ ਸੰਦੇਹ ਹੀ ਸੀ ਜਿਸ ਨੇ ਸਾਡੇ ਇਕ ਦੂਸਰੇ ਉੱਪਰ ਯਕੀਨ ਨੂੰ ਬਣਾਈ ਰੱਖਿਆ।
ਸਮੁੰਦਰ ਕੰਢੇ ਦੀ ਸੜਕ 'ਤੇ ਜਾਂਦਿਆਂ ਹੋਇਆ ਕਮਬੈਕ ਆਪਣੀ ਉਡਾਰੀ ਦੀ ਭਾਵਨਾ ਨੂੰ ਬਰਕਰਾਰ ਰੱਖ ਰਿਹਾ ਸੀ, ਜੋ ਇਕ ਵਾਰ ਫਿਰ ਸਿਰ ਟਕਰਾਉਣ ਦੇ ਬਾਵਜੂਦ ਸਲਾਮਤ ਬਚ ਗਿਆ ਸੀ । ਮੋਟਰਸਾਈਕਲ ਨੂੰ ਕੰਟਰੋਲ ਕਰਨਾ ਔਖਾ ਹੈ, ਕਿਉਂਕਿ ਗੁਰਤਾ ਖਿੱਚ ਦੇ ਕੇਂਦਰ ਤੋਂ ਪਿੱਛੇ ਵਾਧੂ ਭਾਰ ਲੱਦਿਆ ਹੋਇਆ ਹੈ ਜੋ ਅਗਲੇ ਚੱਕੇ ਨੂੰ ਚੁੱਕੀ ਜਾ ਰਿਹਾ ਹੈ। ਇੰਜ ਸਾਡੀ ਰਫ਼ਤਾਰ ਵਿਚ ਲਗਾਤਾਰ ਰੁਕਾਵਟ ਪੈ ਰਹੀ ਹੈ। ਅਸੀਂ ਇਕ ਝਟਕਈ ਦੀ ਦੁਕਾਨ 'ਤੇ ਰੁਕੇ ਅਤੇ ਭੁੰਨਣ ਲਈ ਕੁਝ ਮੀਟ 'ਤੇ ਕੁੱਤੇ ਲਈ ਦੁੱਧ ਖਰੀਦਿਆ, ਜੋ ਇਸ ਨੂੰ ਸੁੰਘੇਗਾ ਵੀ ਨਹੀਂ। ਦੁੱਧ ਲਈ ਖਰਚੇ ਪੈਸਿਆਂ ਤੋਂ ਵੱਧ ਮੈਂ ਇਸ ਨਿੱਕੇ ਜਿਹੇ ਜੀਵ ਦੀ ਸਿਹਤ ਨੂੰ ਲੈ ਕੇ ਚਿੰਤਤ ਹਾਂ । ਮੀਟ ਘੋੜੇ ਵਾਂਗ ਸਖ਼ਤ ਹੋ ਗਿਆ ਹੈ। ਇਹ ਇੰਨਾ ਮਿੱਠਾ ਹੈ ਕਿ ਅਸੀਂ ਇਸ ਨੂੰ ਖਾ ਹੀ ਨਹੀਂ ਸਕਦੇ । ਮੈਂ ਮੀਟ ਦੀ ਇਕ ਬੋਟੀ ਹਵਾ ਵਿਚ ਉਛਾਲੀ ਤੇ ਕੁੱਤੇ ਨੇ ਇਹ ਹਵਾ ਵਿਚ ਹੀ ਬੋਚ ਲਈ। ਮੈਂ ਇਕ ਹੋਰ ਬੋਟੀ ਉਛਾਲੀ ਤੇ ਫਿਰ ਉਹੀ ਵਾਪਰਿਆ। ਦੁੱਧ 'ਤੇ ਉਸਦਾ ਹੱਕ ਇੰਜ ਜਾਂਦਾ ਰਿਹਾ। ਕਮਬੈਕ ਨਾਲ ਇਸ ਸ਼ੁਗਲ ਮੇਲੇ ਦੌਰਾਨ ਹੀ ਮੈਂ ਮਿਰਾਂਮਾਰ ਵਿਚ ਪ੍ਰਵੇਸ਼ ਕੀਤਾ ਜੋ ਇਕ.....
-0-