ਪਿਆਰ ਤਰਸਵੀਂ ਰੋਕ
ਇਸ ਡਾਇਰੀ ਦਾ ਹਰਗਿਜ਼ ਇਹ ਇਰਾਦਾ ਨਹੀਂ ਕਿ ਮਿਰਾਂਮਾਰ ਦੇ ਉਨ੍ਹਾਂ ਦਿਨਾਂ ਨੂੰ ਦੁਬਾਰਾ ਚੇਤੇ ਕੀਤਾ ਜਾਵੇ, ਜਿੱਥੇ ਕਮਬੈਕ ਨੂੰ ਇਕ ਘਰ ਮਿਲ ਗਿਆ ਅਤੇ ਜਿੱਥੇ ਦੇ ਇਕ ਨਿਵਾਸੀ ਨੂੰ ਕਮਬੈਕ ਦੇ ਨਾਂ ਨੇ ਵਿਸ਼ੇਸ਼ ਤੌਰ 'ਤੇ ਮੋਹ ਲਿਆ। ਸਾਡਾ ਸਫ਼ਰ ਅਨਿਸ਼ਚਿਤਤਾ ਦੇ ਇਸ ਸਵਰਗ ਵਿਚ ਠਹਿਰਿਆ ਹੋਇਆ ਸੀ। ਮੈਂ ਉਨ੍ਹਾਂ ਸ਼ਬਦਾਂ ਦੇ ਵੱਸ ਵਿਚ ਸਾਂ ਜਿਨ੍ਹਾਂ ਨੇ ਸਹਿਮਤੀ ਦੇ ਕੇ ਇਸ ਰੋਕ ਨੂੰ ਪੈਦਾ ਕੀਤਾ ਸੀ।
ਅਲਬਰਟੋ ਨੇ ਖ਼ਤਰੇ ਨੂੰ ਭਾਂਪਿਆ ਤੇ ਉਹ ਆਪਣੇ ਆਪ ਦੇ ਅਮਰੀਕਾ ਦੀਆਂ ਸੜਕਾਂ ਉੱਤੇ ਇਕੱਲਾ ਹੋਣ ਦੀ ਕਲਪਨਾ ਕਰ ਰਿਹਾ ਸੀ । ਭਾਵੇਂ ਉਸਨੇ ਇਹ ਕਦੇ ਬੋਲ ਕੇ ਨਹੀਂ ਕਿਹਾ। ਸੰਘਰਸ਼ ਤਾਂ ਮੇਰੇ ਅਤੇ ਉਸ ਕੁੜੀ ਵਿਚਕਾਰ ਸੀ। ਇਕ ਪਲ ਲਈ ਜਿਵੇਂ ਹੀ ਮੈਂ ਜੇਤੂ ਰੂਪ ਵਿਚ ਉੱਠਿਆ, ਜਾਂ ਜਦੋਂ ਮੈਂ ਅਜਿਹਾ ਸੋਚਿਆ, ਓਟੇਰੋ ਸਿਲਵਾ* ਦੀਆਂ ਸਤਰਾਂ ਮੇਰੇ ਕੰਨਾਂ ਵਿਚ ਗੂੰਜ ਉੱਠੀਆਂ....
ਕਿਸ਼ਤੀ 'ਤੇ ਛਿੱਟਿਆਂ ਦੀ ਆਵਾਜ਼ ਸੁਣੀ
ਉਸਦੇ ਨੰਗੇ ਪੈਰ
ਅਤੇ ਸਾਡੇ ਚਿਹਰਿਆਂ 'ਤੇ ਮਹਿਸੂਸ ਹੋਇਆ
ਬੇਅਰਾਮ ਧੁੰਦਲਕਾ
ਮੇਰਾ ਦਿਲ, ਉਸਦੀ ਹੋਂਦ
ਅਤੇ ਬਿਹਬਲ ਰਸਤਿਆਂ ਵਿਚ ਝੂਲ ਰਿਹਾ,
ਕਿੱਥੋਂ ਲਿਆਵਾਂ ਉਹ ਤਾਕਤ
ਕਿ ਉਸਦੀਆਂ ਅੱਖਾਂ 'ਚੋਂ ਆਜ਼ਾਦ ਹੋਵਾਂ
ਤੇ ਉਸਦੀ ਬਾਹਾਂ 'ਚੋਂ ਵੀ
ਬਾਰਿਸ਼ ਸਮੇਂ ਸ਼ੀਸ਼ੇ ਉਹਲੇ ਉਹਦਾ ਰੋਣਾ
ਹੰਝੂ ਤੇ ਹਉਕਿਆਂ ਪਿੱਛੇ ਲੁਕੀ
ਅਚਾਨਕ ਰੋਣਾ ਰੁਕਿਆ
ਰੁਕ ਮੈਂ ਤੇਰੇ ਨਾਲ
ਤੁਰਨ ਲਈ ਆਈ
ਹਾਲਾਂਕਿ ਉਸ ਤੋਂ ਬਾਦ ਮੈਨੂੰ ਸ਼ੁਭਾ ਹੋਇਆ ਕਿ ਪਾਣੀ ਵਿਚ ਵਹਿ ਕੇ ਆਈ ਕਿਸੇ ਲੱਕੜੀ ਨੂੰ ਇਹ ਕਹਿਣ ਦਾ ਹੱਕ ਹੈ 'ਮੇਰੀ ਜਿੱਤ ਹੋਈ', ਜਦਕਿ ਲਹਿਰਾਂ ਉਸਨੂੰ
––––––––––––––––
ਮਿਗੁਅਨ ਓਟੇਰੋ ਸਿਲਵਾ 1908 ਵਿਚ ਜਨਮਿਆ ਵੈਨਜ਼ੁਏਲਾ ਦਾ ਖੱਬੇਪੱਖੀ ਕਵੀ ਤੇ ਨਾਵਲਕਾਰ