

ਇੱਥੇ ਤੁਸੀਂ ਪਿੰਡ ਦੇ ਵਿਭਿੰਨ ਸਮਾਜਕ ਵਰਗਾਂ ਵਿਚਕਾਰਲੇ ਅੰਤਰ ਨੂੰ ਆਸਾਨੀ ਨਾਲ ਪਛਾਣ ਸਕਦੇ ਹੋ। ਇਨ੍ਹਾਂ ਸਮਾਜਿਕ ਵਰਗਾਂ ਵਿਚ ਹਰੇਕ ਨੇ ਆਪਣੀ ਇਕੱਤਰਤਾ ਕਰਕੇ ਵਿਸ਼ੇਸ਼ ਸਥਾਨ ਹਾਸਿਲ ਕੀਤਾ ਸੀ । ਤੇ ਬਾਕੀ ਲੋਕਾਂ ਨਾਲੋਂ ਮਾੜੇ-ਮੋਟੇ ਫਰਕ ਨਾਲ ਆਜ਼ਾਦ ਸਨ। ਇਹ ਤਰਸਨਾਕ ਹੈ ਕਿ ਉਨ੍ਹਾਂ ਨੂੰ ਘਾਹ ਫੂਸ ਦੀ ਛੱਤ ਬਣਾਉਣ ਤੋਂ ਬਿਨਾਂ ਕਿਸੇ ਹੋਰ ਸਮੱਗਰੀ ਬਾਰੇ ਇਲਮ ਹੀ ਨਹੀਂ ਸੀ। ਹੁਣ ਇੱਥੇ ਛੱਤਾਂ ਦੀਆਂ ਕੋਈ ਮਿਸਾਲਾਂ ਬਚੀਆਂ ਹੋਈਆਂ ਨਹੀਂ, ਜ਼ਿਆਦਾ ਵਿਲਾਸੀ ਸਥਾਨਾਂ 'ਤੇ ਵੀ ਨਹੀਂ । ਪਰ ਇਮਾਰਤਸਾਜ਼ਾਂ, ਜਿਨ੍ਹਾਂ ਨੂੰ ਮਹਿਰਾਬਾਂ ਦੀ ਸੰਰਚਨਾ ਬਾਰੇ ਕੋਈ ਜਾਣਕਾਰੀ ਨਹੀਂ ਸੀ, ਲਈ ਇਸ ਸਮੱਸਿਆ ਨਾਲ ਨਜਿੱਠਣਾ ਬੜਾ ਔਖਾ ਸੀ। ਯੋਧਿਆਂ ਲਈ ਰਾਖਵੀਂ ਇਮਾਰਤ ਵਿਚ, ਅਸੀਂ ਪੱਥਰ ਦੀਆਂ ਕੰਧਾਂ ਵਿਚ ਝਰੋਖੇ ਦੇਖੇ। ਕਿਤੇ-ਕਿਤੇ ਛੋਟੇ ਤੇ ਕਿਤੇ ਏਨੇ ਵੱਡੇ ਕਿ ਬੰਦੇ ਦੀ ਬਾਂਹ ਵੀ ਆਰ-ਪਾਰ ਨਿਕਲ ਜਾਵੇ । ਇਹ ਸਰੀਰਕ ਤਸੀਹੇ ਦੇਣ ਦੀ ਜਗ੍ਹਾ ਹੋਵੇਗੀ। ਜਿੱਥੇ ਦੋਸ਼ੀ ਨੂੰ ਝਰੋਖਿਆਂ ਵਿੱਚੋਂ ਆਪਣੀਆਂ ਦੋਵੇਂ ਬਾਂਹਵਾਂ ਬਾਹਰ ਕੱਢਣ ਲਈ ਕਿਹਾ ਜਾਂਦਾ ਹੋਵੇਗਾ ਤੇ ਉਦੋਂ ਤੱਕ ਪਿੱਛਿਓਂ ਧੱਕਾ ਦਿੱਤਾ ਜਾਂਦਾ ਹੋਵੇਗਾ ਜਦੋਂ ਤੱਕ ਕਿ ਉਸਦੀਆਂ ਹੱਡੀਆਂ ਟੁੱਟ ਨਾ ਜਾਣ। ਮੈਂ ਤਸੀਹੇ ਦੀ ਇਸ ਵਿਧੀ ਨਾਲ ਪੂਰੀ ਤਰ੍ਹਾਂ ਸੰਤੁਸ਼ਟ ਨਹੀਂ ਸਾਂ। ਸੋ ਮੈਂ ਉਨ੍ਹਾਂ ਝਰੋਖਿਆਂ ਵਿਚ ਆਪਣੀਆਂ ਦੋਵੇਂ ਬਾਹਵਾਂ ਰੱਖੀਆਂ ਤੇ ਅਲਬਰਟੋ ਨੇ ਮੈਨੂੰ ਪਿੱਛਿਓਂ ਹਲਕਾ ਜਿਹਾ ਧੱਕਾ ਦਿੱਤਾ। ਮਾੜੇ ਜਿਹੇ ਦਬਾਅ ਨਾਲ ਹੀ ਬਹੁਤ ਤੇਜ਼ ਦਰਦ ਤੇ ਸਨਸਨੀ ਹੋਣੀ ਸ਼ੁਰੂ ਹੋ ਗਈ। ਜੇਕਰ ਮੇਰੀ ਛਾਤੀ ਨੂੰ ਦਬਾਉਣਾ ਜਾਰੀ ਰਹਿੰਦਾ ਤਾਂ ਮੇਰਾ ਜਿਸਮ ਪੂਰੀ ਤਰ੍ਹਾਂ ਪਾਟ ਜਾਂਦਾ।
ਪਰ ਤੁਸੀਂ ਦੋ ਸੌ ਮੀਟਰ ਉੱਚੇ ਹੁਯਾਨ ਪੀਚੂ (ਜਵਾਨ ਪਹਾੜ) ਤੋਂ ਸ਼ਹਿਰ ਦੇ ਖਿਲਾਰੇ ਦੀ ਪ੍ਰਸ਼ੰਸਾ ਕੀਤੇ ਬਿਨਾਂ ਨਹੀਂ ਰਹਿ ਸਾਨ ਪੀਚ ਜਵਾਦੀ ਵਰਤੋਂ ਕਿਸੇ ਤਰ੍ਹਾਂ ਦੀ