

ਅਸਲ ਵਿਚ ਇਸ ਗੱਲ ਦਾ ਕੋਈ ਮਤਲਬ ਨਹੀਂ ਕਿ ਸ਼ਹਿਰ ਦਾ ਮੁੱਢਲਾ ਉਭਾਰ ਕੀ ਹੈ। ਹਰ ਲਿਹਾਜ਼ ਨਾਲ ਇਹ ਬਹਿਸ ਪੁਰਾਤਤਵ ਵਿਗਿਆਨੀਆਂ 'ਤੇ ਛੱਡ ਦੇਣੀ ਚਾਹੀਦੀ ਹੈ। ਸਭ ਤੋਂ ਜ਼ਰੂਰੀ ਅਤੇ ਅੱਟਲ ਚੀਜ਼ ਇਹ ਹੈ ਕਿ ਅਸੀਂ ਇੱਥੇ ਅਮਰੀਕਾ ਦੀ ਸਭ ਤੋਂ ਤਾਕਤਵਰ ਦੇਸੀ ਨਸਲ ਦੀਆਂ ਸ਼ੁੱਧ ਅਭਿਵਿਅਕਤੀਆਂ ਨੂੰ ਦੇਖ ਸਕਦੇ ਹਾਂ। ਇਸ ਨਸਲ ਦਾ ਜੇਤੂ ਸੰਸਕ੍ਰਿਤੀਆਂ ਨਾਲ ਕੋਈ ਸਿੱਧਾ ਸੰਬੰਧ ਨਹੀਂ ਸੀ। ਇਨ੍ਹਾਂ ਕੰਧਾਂ ਵਿਚ ਮਨੁੱਖੀ ਸਭਿਅਤਾ ਦਾ ਅਨਮੋਲ ਖ਼ਜ਼ਾਨਾ ਸੀ, ਜੋ ਇਸ ਅਕਾਊ ਮਾਹੌਲ ਵਿਚ ਹੀ ਦੱਬ ਕੇ ਮਰ ਗਿਆ। ਬਹੁਤ ਦਿਲਕਸ਼ ਭੂ-ਦ੍ਰਿਸ਼ਾਂ ਨੇ ਕਿਲ੍ਹੇ ਨੂੰ ਚਾਰੇ-ਪਾਸਿਓਂ ਘੇਰਿਆ ਹੋਇਆ ਹੈ। ਇਹੀ ਦ੍ਰਿਸ਼ ਘੁਮੱਕੜ ਯਾਤਰੂਆਂ ਨੂੰ ਆਪਣੇ ਪਥਰਾਟਾਂ ਦੇ ਮਾਧਿਅਮ ਰਾਹੀਂ ਆਕਰਸ਼ਿਤ ਕਰਦੇ ਹਨ। ਉੱਤਰੀ ਅਮਰੀਕਾ ਦੇ ਯਾਤਰੂ ਵਿਹਾਰਕ ਵਿਸ਼ਵ ਦ੍ਰਿਸ਼ਟੀਕੋਣ ਕਰਕੇ ਇੱਥੇ ਵਸਦੇ ਕਬੀਲਿਆਂ ਦੇ ਹਵਾਲੇ ਨਾਲ ਉਸ ਸਭਿਅਤਾ ਨੂੰ ਸਮਝਣ ਦੀ ਕੋਸ਼ਿਸ਼ ਕਰਦੇ ਹਨ ਜੋ ਇਨ੍ਹਾਂ ਕੰਧਾਂ ਵਿਚ ਵਸਦੀ ਸੀ।
-0-