Back ArrowLogo
Info
Profile

ਭੂਚਾਲ ਦਾ ਦੇਵਤਾ

ਜਦੋਂ ਤੋਂ ਕੈਥੇਡਰਲ ਵਿਚ ਪਹਿਲੀ ਵਾਰ ਮਾਰੀਆ ਏਂਗੋਲਾ ਦੀ ਆਵਾਜ਼ ਗੂੰਜੀ ਉਦੋਂ ਤੋਂ ਹੀ ਇੱਥੇ ਭੂਚਾਲ ਆ ਰਹੇ ਹਨ। ਇਹ ਇੱਥੇ ਸਥਿਤ ਸਭ ਤੋਂ ਵੱਡੀ ਘੰਟੀ ਬਾਰੇ ਪ੍ਰਸਿੱਧ ਦੰਤ-ਕਥਾ ਹੈ। ਇਸ ਘੰਟੀ ਦੀ ਬਨਾਵਟ ਵਿਚ 27 ਕਿਲੋਗ੍ਰਾਮ ਸੋਨੇ ਦੀ ਵਰਤੋਂ ਹੋਈ ਹੈ। ਮੰਨਿਆ ਜਾਂਦਾ ਹੈ ਕਿ ਇਸ ਘੰਟੀ ਨੂੰ ਮਾਰੀਆ ਅੰਗੂਲੋ ਨਾਂ ਦੀ ਇਕ ਔਰਤ ਨੇ ਦਾਨ ਕੀਤਾ ਸੀ, ਪਰ ਕਿਉਂਕਿ ਉਸਦੇ ਨਾਮ ਨੂੰ ਲੈਅ ਵਿਚ ਉਚਾਰਣ ਦੀ ਦਿੱਕਤ ਸੀ, ਇਸ ਲਈ ਉਸਦਾ ਨਾਂ ਥੋੜ੍ਹਾ ਜਿਹਾ ਬਦਲ ਦਿੱਤਾ ਗਿਆ।

1950 ਦੇ ਭੂਚਾਲ ਵਿਚ ਬਰਬਾਦ ਹੋਏ ਕੈਥੇਡਰਲ ਦੇ ਘੜਿਆਲ ਦੀਆਂ ਮੀਨਾਂਰਾਂ ਦਾ ਖਰਚਾ ਜਨਰਲ ਫਰੈਂਕੋ* ਦੀ ਸਰਕਾਰ ਨੇ ਚੁੱਕਿਆ ਤੇ ਇਸ ਸ਼ੁਕਰਾਨੇ ਨੂੰ ਅਦਾ ਕਰਨ ਲਈ ਇਸ ਚਰਚ ਦੇ ਬੈਂਡ ਨੂੰ ਸਪੇਨ ਦਾ ਰਾਸ਼ਟਰੀ ਗਾਨ ਗਾਉਣ ਦਾ ਹੁਕਮ ਦਿੱਤਾ ਗਿਆ । ਜਦੋਂ ਅਜੇ ਇਸ ਗਾਨ ਦੀਆਂ ਪਹਿਲੀਆਂ ਸਤਰਾਂ ਹੀ ਗਾਈਆਂ ਜਾ ਰਹੀਆਂ ਸਨ ਕਿ ਬਿਸ਼ਪ ਦਾ ਵਿਸ਼ੇਸ਼ ਲਾਲ ਚੋਗਾ ਇਸ ਤਰ੍ਹਾਂ ਉਲਝ ਗਿਆ ਕਿ ਉਹ ਕਠਪੁਤਲੀ ਵਾਂਗ ਕੇਵਲ ਆਪਣੀਆਂ ਬਾਹਾਂ ਹੀ ਹਿਲਾ ਪਾ ਰਿਹਾ ਸੀ। 'ਰੁਕੋ-ਰੁਕੋ' ਉਸਨੇ ਬੁੜਬੁੜਾ ਕੇ ਕਿਹਾ “ਇਹ ਗੜਬੜ ਹੋ ਰਹੀ ਹੈ।” ਉਦੋਂ ਹੀ ਸਪੇਨੀ ਦੀ ਰੋਹ ਭਰੀ ਆਵਾਜ਼ ਆਉਣ ਲੱਗੀ, “ਕੰਮ 'ਤੇ ਦੋ ਸਾਲ ਲੱਗੇ ਤੇ ਇਨ੍ਹਾਂ ਨੇ ਇਹ ਵਜਾਇਆ ?” ਮੈਨੂੰ ਨਹੀਂ ਪਤਾ ਕਿ ਇਹ ਜਾਣ ਬੁੱਝ ਕੇ ਕੀਤਾ ਗਿਆ ਜਾਂ ਹੋ ਗਿਆ ਸੀ, ਪਰ ਬੈਂਡ ਨੇ ਸਪੇਨੀ ਆਵਾਜ਼ ਦਾ ਗਾਨ ਬੰਦ ਕਰ ਦਿੱਤਾ।

ਦੁਪਹਿਰ ਸਮੇਂ ਉਸਨੇ ਕੈਥੇਡਰਲ ਦੀ ਆਪਣੀ ਸ਼ਾਨਦਾਰ ਰਿਹਾਇਸ਼ ਛੱਡ ਦਿੱਤੀ। ਭੂਚਾਲ ਦੇ ਸਾਡੇ ਦੇਵਤਾ ਦੀ ਮੂਰਤੀ ਈਸਾ ਦੇ ਕਾਲੇ ਭੂਰੇ ਰੂਪ ਨਾਲੋਂ ਜ਼ਿਆਦਾ ਕੁਝ ਨਹੀਂ ਹੈ।ਉਸਨੇ ਪੂਰੇ ਸ਼ਹਿਰ ਦੀ ਪਰਿਕਰਮਾ ਕੀਤੀ ਤੇ ਇਹ ਧਾਰਮਿਕ ਯਾਤਰਾ ਮੁੱਖ ਗਿਰਜਿਆਂ 'ਤੇ ਖ਼ਤਮ ਹੋਈ। ਉਹ ਸ਼ਹਿਰ ਵਿਚੋਂ ਜਿੱਧਰੋਂ ਵੀ ਲੰਘਦਾ ਇੱਕ ਦੂਜੇ ਨੂੰ ਮਿੱਧਦੀ ਭੀੜ ਮੁੱਠੀਆਂ ਵਿਚ ਫੁੱਲ ਭਰ-ਭਰ ਕੇ ਉਸ ਉੱਪਰ ਸੁੱਟਣ ਦੇ ਮੁਕਾਬਲੇ ਵਿਚ ਪੈਂਦੀ ਰਹੀ। ਇਹ ਫੁੱਲ ਨੇੜੇ-ਤੇੜੇ ਦੀਆਂ ਪਹਾੜੀ ਢਲਾਣਾਂ 'ਤੇ ਉੱਗਦੇ ਸਨ । ਦੇਸੀ ਲੋਕਾਂ ਨੇ ਇਨ੍ਹਾਂ ਫੁੱਲਾਂ ਦਾ ਨਾਮ 'ਨੂਚੂ' ਰੱਖਿਆ ਹੋਇਆ ਸੀ। ਗੂੜੇ ਸੂਹੇ ਰੰਗ ਦੇ ਫੁੱਲ, ਗੂੜ੍ਹੇ ਤਾਂਬੇ ਰੰਗ ਦਾ ਭੂਚਾਲ ਦਾ ਦੇਵਤਾ ਤੇ ਚਾਂਦੀ ਰੰਗੀ ਪਾਲਕੀ ਚੁੱਕੀ ਤੁਰਦਾ ਇਹ ਜਲੂਸ ਇਹੀ ਪ੍ਰਭਾਵ ਪੈਦਾ ਕਰਦਾ ਹੈ ਕਿ ਇਹ ਬੁੱਤ ਪੂਜਾ ਦਾ ਮੇਲਾ ਹੈ। ਇਹ ਭਾਵਨਾ ਹੋਰ ਪੱਕੀ ਹੋ ਜਾਂਦੀ ਹੈ ।

––––––––––––––––––

ਜਨਰਲ ਫਰੈਂਕੋ : 1936 ਤੋਂ 1975 ਤੱਕ ਸਪੇਨ ਦਾ ਫੌਜੀ ਤਾਨਾਸ਼ਾਹ

93 / 147
Previous
Next