

ਜਦੋਂ ਅਸੀਂ ਰੈੱਡ ਇੰਡੀਅਨਾਂ ਨੂੰ ਰੰਗ-ਬਰੰਗੇ ਕੱਪੜੇ ਪਾਈ ਦੇਖਦੇ ਹਾਂ। ਉਨ੍ਹਾਂ ਨੇ ਇਹ ਕੈਪੜੇ ਆਪਣੇ ਸ੍ਰੇਸ਼ਠ ਮੌਕੇ 'ਤੇ ਪ੍ਰਗਟਾਵੇ ਲਈ ਪਹਿਨੇ ਹੋਏ ਹਨ, ਜਿਸ ਨਾਲ ਉਹ ਆਪਣੇ ਸਭਿਆਚਾਰ ਤੇ ਜੀਵਨ-ਜਾਚ ਨੂੰ ਪ੍ਰਗਟਾਅ ਸਕਣ ਤੇ ਇਸ ਮੌਕੇ 'ਤੇ ਆਪਣੇ ਜੀਵਨ-ਮੁੱਲਾਂ ਦੀ ਨੁਮਾਇਸ਼ ਕਰ ਸਕਣ। ਇਸ ਤੋਂ ਉਲਟ ਇੰਡੀਅਨ ਲੋਕਾਂ ਦਾ ਇਕ ਝੁੰਡ ਯੂਰਪੀ ਤਰਜ਼ ਦੇ ਕੱਪੜੇ ਪਹਿਨੀ ਥੱਕੇ ਹੋਏ ਚਿਹਰਿਆਂ ਨਾਲ ਅੱਗੇ ਵਧ ਰਿਹਾ ਸੀ। ਇਨ੍ਹਾਂ ਦੀ ਥਕਾਵਟ ਉਨ੍ਹਾਂ ਕੋਚੂਆ ਲੋਕਾਂ ਦੀ ਤਸਵੀਰ ਪੇਸ਼ ਕਰ ਰਹੀ ਸੀ, ਜਿਨ੍ਹਾਂ ਨੇ ਮਾਕੋ ਦੂਸਰੇ ਦੀ ਪੁਕਾਰ ਨੂੰ ਅਣਡਿੱਠ ਕਰ ਦਿੱਤਾ ਸੀ। ਆਪਣੇ ਆਪ ਨੂੰ ਪਿਜ਼ਾਰੋ ਨਾਲ ਪੱਕੀ ਤਰ੍ਹਾਂ ਜੋੜ ਲਿਆ ਸੀ ਤੇ ਆਪਣੀ ਹਾਰ ਦੀ ਬਦਨਾਮੀ ਨਾਲ ਇਕ ਆਜ਼ਾਦ ਨਸਲ ਦੇ ਮਾਣ ਨੂੰ ਢਕ ਲਿਆ ਸੀ।
ਛੋਟੀ ਜਿਹੀ ਚੁਗਾਠ ਦੇ ਇਰਦ-ਗਿਰਦ ਬਹੁਤ ਸਾਰੇ ਇੰਡੀਅਨ ਲੰਘਦੇ ਜਲੂਸ ਨੂੰ ਦੇਖਣ ਲਈ ਇਕੱਤਰ ਹੋ ਗਏ ਸਨ, ਜਿਨ੍ਹਾਂ ਵਿਚ ਕੋਈ ਵਿਰਲਾ ਹੀ ਭੂਰੇ ਵਾਲਾਂ ਵਾਲਾ ਉੱਤਰੀ ਅਮਰੀਕੀ ਝਲਕਦਾ ਸੀ, ਤੇ ਜੋ ਆਪਣੇ ਕੈਮਰੇ ਤੇ ਖਿਡਾਰੀਆਂ ਵਾਲੀ ਕਮੀਜ਼ ਨਾਲ ਇੱਕਾ ਸਾਮਰਾਜ ਦੇ ਅਲਗਾਵ ਨੂੰ ਦੂਸਰੀ ਦੁਨੀਆਂ ਨਾਲ ਜੋੜਦਾ ਪੱਤਰਕਾਰ ਲਗਦਾ ਸੀ (ਅਸਲ ਵਿਚ ਐਸਾ ਸੀ ਵੀ)
-0-