

* ਜੇਤੂ ਦੀ ਮਾਤ-ਭੂਮੀ
ਕਿਸੇ ਸਮੇਂ ਇਕਾ ਸਾਮਰਾਜ ਦੀ ਸ਼ਾਨਦਾਰ ਰਾਜਧਾਨੀ ਨੇ ਕਈ ਸਾਲਾਂ ਤੱਕ ਆਪਣੀ ਸ਼ਾਨ ਤੇ ਰੋਅਬ ਨੂੰ ਆਲੇ-ਦੁਆਲੇ ਕਾਇਮ ਰੱਖਿਆ। ਹੁਣ ਇਸਦੇ ਚਾਰੇ ਪਾਸੇ ਆਪਣੀ ਅਮੀਰੀ ਦਾ ਪ੍ਰਦਰਸ਼ਨ ਕਰਦੇ ਲੋਕ ਕਿਸੇ ਜ਼ਮਾਨੇ ਵਿਚ ਬਰਾਬਰੀ ਦੇ ਅਮੀਰ ਸਨ। ਇਕ ਸਮੇਂ ਉਨ੍ਹਾਂ ਨੇ ਇਸ ਖੇਤਰ ਦੇ ਚਾਰੇ ਪਾਸੇ ਫੈਲੀਆਂ ਸੋਨੇ ਤੇ ਚਾਂਦੀ ਦੀਆਂ ਖ਼ਾਨਾਂ ਦੇ ਆਸ-ਪਾਸ ਨਾ ਸਿਰਫ਼ ਆਪਣੇ ਆਪ ਨੂੰ ਜਿਉਂਦਿਆਂ ਰੱਖਿਆ ਸਗੋਂ ਤਰੱਕੀ ਵੀ ਕੀਤੀ। ਹੁਣ ਸਭ ਤੋਂ ਵੱਡਾ ਅੰਤਰ ਇਹ ਆਇਆ ਹੈ ਕਿ 'ਕੁਜ਼ਕੋ' ਦੁਨੀਆਂ ਦੀ ਧੁੰਨੀ' ਵਾਲੇ ਵਿਸ਼ੇਸ਼ਣ ਨਾਲ ਅੱਕਿਆ ਹੋਇਆ ਨਹੀਂ, ਸਗੋਂ ਇਹ ਉਸਦੀ ਬਾਹਰੀ ਹੱਦ ਦਾ ਇਕ ਹੋਰ ਬਿੰਦੂ ਹੈ। ਇੱਥੋਂ ਦੇ ਖ਼ਜ਼ਾਨਿਆਂ ਨੂੰ ਸਮੁੰਦਰ ਦੇ ਰਸਤੇ ਸਾਮਰਾਜਵਾਦੀ ਦਰਬਾਰਾਂ ਦੀ ਸ਼ਾਨ ਵਧਾਉਣ ਲਈ ਭੇਜਿਆ ਜਾਂਦਾ ਰਿਹਾ। ਇੰਡੀਅਨ ਹੁਣ ਬੰਜਰ ਧਰਤੀ 'ਤੇ ਲਗਨ ਨਾਲ ਕੰਮ ਨਹੀਂ ਕਰਦੇ। ਹੁਣ ਜੇਤੂ ਵੀ ਇਨ੍ਹਾਂ ਦੀ ਜ਼ਮੀਨ ਉੱਪਰ ਰੋਜ਼-ਰੋਜ਼ ਲੜਨ ਨਹੀਂ ਆਉਂਦੇ ਬਲਕਿ ਨਾਇਕੀ ਕਾਰਜਾਂ ਤੇ ਸਾਧਾਰਣ ਲਾਲਚ ਨਾਲ ਸੌਖੀਆਂ ਲੋੜਾਂ ਦੀ ਪੂਰਤੀ ਹਿੱਤ ਆਉਂਦੇ ਹਨ। ਹੌਲੀ-ਹੌਲੀ ਕੁਜ਼ਕੋ ਹਾਰਦੇ ਤੇ ਹਾਸ਼ੀਏ 'ਤੇ ਧੱਕੇ ਜਾਂਦੇ ਰਹੇ, ਆਪਣੀਆਂ ਸੀਮਾਵਾਂ ਵਿਚ ਗੁਆਚਦੇ ਰਹੇ । ਪਰ ਉਦੋਂ ਹੀ ਪ੍ਰਸ਼ਾਂਤ ਮਹਾਂਸਾਗਰ ਦੇ ਕੰਢਿਆਂ 'ਤੇ ਇਕ ਨਵਾਂ ਵਿਰੋਧੀ ਉਭਰਿਆ। ਲੀਮਾ (ਪੇਰੂ ਦੀ ਰਾਜਧਾਨੀ) ਕਰਾਂ (Taxes) ਦੀ ਉਸ ਰਾਸ਼ੀ ਉੱਪਰ ਵਧ ਫੁੱਲ ਰਿਹਾ ਸੀ ਜੋ ਚਲਾਕ ਵਿਚੋਲਿਆਂ ਦੁਆਰਾ ਪੇਰੂ ਤੋਂ ਬਾਹਰ ਧਨ ਲਿਜਾਣ ਲਈ ਪੈਦਾ ਕੀਤੇ ਜਾ ਰਹੇ ਸਨ। ਭਾਵੇਂ ਪੇਰੂ ਵਿਚ ਐਸੀ ਕੋਈ ਬਿਪਤਾ ਨਹੀਂ ਆਈ ਸੀ ਜਿਸ ਨਾਲ ਇਸ ਰੂਪਾਂਤਰਣ ਨੂੰ ਦੇਖਿਆ ਜਾ ਸਕੇ। ਇੰਕਾ ਰਾਜਧਾਨੀ ਉਸਦੇ ਮਾੜੇ ਦੌਰ ਵਿੱਚੋਂ ਗੁਜ਼ਰ ਚੁੱਕੀ ਹੈ, ਯਾਦਾਂ ਦੇ ਅਵਸ਼ੇਸ਼ ਹੀ ਕੇਵਲ ਬਾਕੀ ਹਨ। ਹੁਣ ਇੱਥੇ ਤਾਜ਼ਾ-ਤਾਜ਼ਾ ਕੁਝ ਇਮਾਰਤਾਂ ਉੱਠੀਆਂ ਹਨ, ਪਰ ਬਸਤੀਵਾਦੀ ਇਮਾਰਤਾਂ ਦਾ ਜਲਵਾ ਬਰਕਰਾਰ ਹੈ।
ਕੈਥੇਡਰਲ ਸ਼ਹਿਰ ਦੇ ਐਨ ਵਿਚਾਲੇ ਚੰਗੀ ਤਰ੍ਹਾਂ ਸਥਿਤ ਹੈ। ਇਸ ਦੀ ਮਜ਼ਬੂਤੀ ਆਪਣੇ ਯੁਗ ਦੀ ਉਦਾਹਰਣ ਹੈ, ਜੋ ਚਰਚ ਨਾਲੋਂ ਵਧੇਰੇ ਕਿਸੇ ਕਿਲ੍ਹੇ ਦਾ ਪ੍ਰਭਾਵ ਪਾਉਂਦੀ ਹੈ। ਇਸ ਦੀ ਅੰਦਰੂਨੀ ਸਜਾਵਟ ਇਸਦੇ ਸ਼ਾਨਦਾਰ ਅਤੀਤ ਨੂੰ ਪੇਸ਼ ਕਰਦੀ ਹੈ। ਪਿਛਲੀਆਂ ਕੰਧਾਂ 'ਤੇ ਉੱਕਰੇ ਸ਼ਾਨਦਾਰ ਚਿੱਤਰਾਂ ਵਾਂਗ ਚਰਚ ਦੇ ਅੰਦਰੂਨੀ ਹਾਲ ਦੀ ਸਮਰਿੱਧੀ ਦਾ ਅੰਦਾਜ਼ਾ ਨਹੀਂ ਲਗਾਇਆ ਜਾ ਸਕਦਾ, ਪਰ ਕੋਈ ਵੀ ਚੀਜ਼ ਇੱਥੇ ਓਪਰੀ ਨਹੀਂ ਲੱਗਦੀ। ਵਿਸ਼ੇਸ਼ ਕਰ ਕੇ ਸੰਤ ਕ੍ਰਿਸਟੋਫਰ ਦਾ ਪਾਣੀ ਤੋਂ ਬਾਹਰ ਆਉਣ ਦਾ ਚਿੱਤਰ ਮੇਰੀ ਸਮਝ ਮੁਤਾਬਿਕ ਬਹੁਤ ਲਾਜਵਾਬ ਹੈ। ਨਾਲ ਹੀ ਇੱਥੇ ਭੂਚਾਲ ਦੀ ਭਿਆਨਕ ਤਬਾਹੀ ਦੇ ਮੰਜ਼ਰ