Back ArrowLogo
Info
Profile
ਵੀ ਦਿਸਦੇ ਹਨ। ਕਈ ਤਸਵੀਰਾਂ ਦੇ ਫਰੇਮ ਟੁੱਟ ਗਏ ਹਨ, ਕਈਆਂ 'ਤੇ ਝਰੀਟਾਂ ਪੈ ਗਈਆਂ ਹਨ ਤੇ ਕਈ ਚਿੱਤਰ ਮੁੜ-ਤੁੜ ਵੀ ਗਏ ਹਨ। ਇਹੀ ਹਾਲਤ ਸੁਨਹਿਰੀ ਚੁਗਾਠਾਂ ਤੇ ਦਰਵਾਜ਼ਿਆਂ ਦੀ ਹੋਈ ਹੈ ਜੋ ਆਪਣੇ ਕਬਜ਼ਿਆਂ ਤੇ ਚੂਲਾਂ ਸਮੇਤ ਲਟਕੇ ਪਏ ਹਨ। ਇਹ ਦੇਖਣ ਵਿਚ ਬਹੁਤ ਅਜੀਬ ਲਗਦਾ ਹੈ। ਇਹ ਸਾਰੀ ਸਥਿਤੀ ਆਪਣੇ ਉੱਪਰ ਪੈਦਾ ਹੋਏ ਸਮੇਂ ਦੇ ਜ਼ਖ਼ਮਾਂ ਦਾ ਪ੍ਰਗਟਾਵਾ ਕਰ ਰਹੀ ਹੈ। ਸੋਨੇ ਦਾ ਆਕਰਸ਼ਣ ਵੈਸੇ ਤਾਂ ਸਮੇਂ ਦੇ ਨਾਲ-ਨਾਲ ਚਾਂਦੀ ਤੋਂ ਉਲਟ ਵਧਦਾ ਜਾਂਦਾ ਹੈ । ਸੋ ਕੈਥੇਡਰਲ ਚਰਚ ਉਸੇ ਤਰ੍ਹਾਂ ਸ਼ਿਗਾਰਿਆ ਪ੍ਰਤੀਤ ਹੁੰਦਾ ਹੈ, ਜਿਵੇਂ ਕੋਈ ਬੁੱਢੀ ਔਰਤ ਬਹੁਤ ਜ਼ਿਆਦਾ ਸਜੀ ਹੋਈ ਹੋਵੇ। ਇੱਥੇ ਅਸਲ ਕਲਾਕਾਰੀ ਗਾਇਕਾਂ ਵਾਲੇ ਥੜ੍ਹੇ ਦੇ ਨਿਰਮਾਣ ਵਿਚ ਦਿਸਦੀ ਹੈ। ਇਹ ਥੜ੍ਹਾ ਮੇਸਟੀਜੋ ਸ਼ਿਲਪਕਾਰਾਂ ਵਲੋਂ ਲੱਕੜੀ ਤੋਂ ਬਣਾਇਆ ਗਿਆ ਹੈ ਜਿਸ ਉੱਤੇ ਸੰਤਾਂ ਦਾ ਜੀਵਨ ਚਿਤਰਿਆ ਹੋਇਆ ਹੈ। ਦੇਵਦਾਰ ਦੀ ਲੱਕੜੀ ਤੇ ਕੈਥੋਲਿਕ ਚਰਚ ਦੀ ਭਾਵਨਾ ਸੱਚੇ ਆਨਡੀਅਨ ਲੋਕਾਂ ਦੀ ਆਤਮਾ ਨੂੰ ਪੇਸ਼ ਕਰਦੀ ਹੈ।

ਕੁਜ਼ਕੋ ਦਾ ਇਕ ਹੋਰ ਗਹਿਣਾ ਸੇਨ ਬਲਾਸ ਦਾ ਬੈਸੀਲਿਕਾ (ਮਹਾਂਮੰਦਰ) ਹੈ, ਜੋ ਹਰ ਯਾਤਰੂ ਲਈ ਲਾਜ਼ਮੀ ਅਨੁਭਵ ਹੈ। ਇਸ ਉੱਪਰ ਕੀਤੀ ਨੱਕਾਸ਼ੀ ਤੋਂ ਬਿਨਾਂ ਕੁਝ ਵੀ ਦੇਖਣ ਵਾਲਾ ਨਹੀਂ, ਪਰ ਜਿਵੇਂ ਹੀ ਤੁਸੀਂ ਇਸ ਨੂੰ ਦੇਖਦੇ ਹੋ ਇਹ ਦ੍ਰਿਸ਼ ਤੁਹਾਨੂੰ ਸੰਮੋਹਿਤ ਕਰ ਲੈਂਦਾ ਹੈ ਤੇ ਕੈਥੇਡਰਲ ਦੇ ਗਾਇਕ ਮੰਚ ਦੀ ਤਰ੍ਹਾਂ ਇਹ ਵੀ ਦੋ ਵਿਰੋਧੀ ਪਰ ਇਕ ਦੂਜੇ ਦੀਆਂ ਪੂਰਕ ਨਸਲਾਂ ਦੇ ਸਮਾਵੇਸ਼ ਦੀ ਪੇਸ਼ਕਾਰੀ ਕਰਦਾ ਹੈ। ਇਹ ਸਾਰਾ ਸ਼ਹਿਰ ਇਕ ਵਿਸ਼ਾਲ ਪ੍ਰਦਰਸ਼ਨੀ ਵਾਂਗ ਹੈ। ਚਰਚਾਂ ਤੋਂ ਬਿਨਾਂ ਇੱਥੇ ਹਰ ਘਰ, ਗਲੀਆਂ ਵੱਲ ਖੁੱਲਦੇ ਛੱਜੇ, ਅਤੀਤ ਦਾ ਚਿੰਨ੍ਹ ਪ੍ਰਤੀਤ ਹੁੰਦੇ ਹਨ। ਬਿਨਾਂ ਸ਼ੱਕ ਇਹ ਸਾਰੇ ਇੱਕੋ ਵਰਗ ਦੇ ਨਹੀਂ ਜਦੋਂ ਹੁਣ ਮੈਂ ਉਸ ਕਾਲ ਤੋਂ ਦੂਰ ਉਨ੍ਹਾਂ ਬਾਰੇ ਲਿਖ ਰਿਹਾ ਹਾਂ ਤੇ ਮੇਰੇ ਉਦੋਂ ਲਏ ਹੋਏ ਨੋਟਸ ਫਿੱਕੇ ਅਤੇ ਨਕਲੀ ਲੱਗਦੇ ਹਨ, ਮੈਂ ਇਹ ਦੱਸਣ ਦੇ ਯੋਗ ਨਹੀਂ ਹਾਂ ਕਿ ਕਿਸ ਨੇ ਮੈਨੂੰ ਜ਼ਿਆਦਾ ਪ੍ਰਭਾਵਿਤ ਕੀਤਾ ਸੀ । ਅਸੀਂ ਜਿਨ੍ਹਾਂ ਚਰਚਾਂ ਵਿਚ ਵੀ ਗਏ ਉਨ੍ਹਾਂ ਦੇ ਘੜਿਆਲਾਂ ਤੇ ਕੰਧਾਂ ਦੇ ਧੁੰਦਲੇ ਤਰਸਨਾਕ ਬਿੰਬ ਹੀ ਮੈਨੂੰ ਯਾਦ ਆ ਰਹੇ ਹਨ। ਬੇਲੇਨ ਦੇ ਚਰਚ ਦੀ ਮੀਨਾਰ ਤਾਂ ਭੂਚਾਲ ਨੇ ਤਬਾਹ ਕਰ ਦਿੱਤੀ ਸੀ ਤੇ ਪਹਾੜੀ ਉੱਪਰ ਵੱਢ ਕੇ ਪਾਏ ਗਏ ਕਿਸੇ ਜਾਨਵਰ ਵਾਂਗ ਲਟਕ ਰਹੀ ਸੀ।

ਸਾਵਧਾਨੀ ਨਾਲ ਘੋਖਣ ਤੋਂ ਬਾਦ ਕੁਝ ਹੀ ਕਲਾਕਾਰੀ ਸੂਖਮਤਾ ਦੇ ਘੇਰੇ ਵਿਚ ਆਉਂਦੀ ਹੈ। ਕੁਜ਼ਕੋ ਇਸਦੇ ਚਿੱਤਰਾਂ ਕਰਕੇ ਦੇਖਿਆ ਜਾਣ ਵਾਲਾ ਸ਼ਹਿਰ ਨਹੀਂ ਹੈ। ਅਸਲ ਵਿਚ ਇਹ ਸਮੁੱਚ ਵਿਚ ਸ਼ਾਂਤੀਪੂਰਕ ਸ਼ਹਿਰ ਹੈ ਜੋ ਕਦੇ-ਕਦੇ ਅਸ਼ਾਂਤ ਲਗਦਾ ਹੈ। ਇਸ ਕੋਲ ਸਭਿਅਤਾ ਦੇ ਕੇਂਦਰ ਹੋਣ ਦਾ ਗੌਰਵਸ਼ਾਲੀ ਅਤੀਤ ਹੈ।

 

 

-0-

96 / 147
Previous
Next