Back ArrowLogo
Info
Profile
ਇਸ ਪ੍ਰਦਰਸ਼ਨ ਤੋਂ ਬਾਦ ਮੈਂ ਬੜੀ ਹਲੀਮੀ ਨਾਲ ਮੰਨਿਆ ਕਿ ਮੈਂ ਅਲਬਰਟੋ ਨਾਲ ਬਿਊਨਸ ਆਇਰਸ ਵਿਚ ਪ੍ਰੀਮੀਅਰ ਲੀਗ ਖੇਡ ਚੁੱਕਾ ਹਾਂ। ਅਲਬਰਟੋ ਨੇ ਮੈਦਾਨ ਵਿਚ ਖੂਬਸੂਰਤ ਭਰੀਕੇ ਨਾਲ ਆਪਣੀ ਕਲਾ ਦਾ ਪ੍ਰਦਰਸ਼ਨ ਕੀਤਾ ਜਿਸ ਨੂੰ ਸਥਾਨਕ ਲੋਕ 'ਪਾਮਧਾ' ਕਹਿੰਦੇ ਹਨ। ਸਾਡੇ ਇਸ ਪ੍ਰਦਰਸ਼ਨ ਨੇ ਗੇਂਦ ਦੇ ਮਾਲਕ ਦਾ ਧਿਆਨ ਖਿੱਚਿਆ ਜੋ ਹੋਟਲ ਦਾ ਮੈਨੇਜਰ ਵੀ ਸੀ। ਉਸਨੇ ਸਾਨੂੰ ਅਗਲੇ ਦੋ ਇਕ ਹੋਟਲ ਵਿਚ ਰੁਕਣ ਲਈ ਬੁਲਾਇਆ ਜਦੋਂ ਤਕ ਉੱਤਰੀ ਅਮਰੀਕੀਆਂ ਦਾ ਟੋਲਾ ਵਿਸ਼ੇਸ਼ ਗੱਡੀਆਂ ਰਾਹੀਂ ਰਵਾਨਾ ਨਹੀਂ ਹੋ ਜਾਂਦਾ। ਸੇਨੇਰ ਸੋਟੇ ਬਹੁਤ ਵਧੀਆ ਤੇ ਪੜ੍ਹਿਆ-ਲਿਖਿਆ ਇਨਸਾਨ ਸੀ। ਉਹ ਆਪਣੇ ਪਸੰਦੀਦਾ ਵਿਸ਼ੇ ਖੇਡਾਂ ਬਾਰੇ ਬੋਲ-ਬੋਲ ਕੇ ਥੱਕ ਜਾਣ ਤੋਂ ਬਾਦ ਵੀ ਇੱਕਾ ਸਭਿਅਤਾ ਬਾਰੇ ਲੰਮਾ ਭਾਸ਼ਣ ਕਰਨ ਦੇ ਯੋਗ ਸੀ। ਸਾਨੂੰ ਇਸ ਤੋਂ ਬਹੁਤ ਲਾਭ ਹੋਇਆ।

ਇੱਥੋਂ ਜਾਣ ਸਮੇਂ ਸਾਨੂੰ ਇਕ ਸੁਖਦ ਉਦਾਸੀ ਨੇ ਘੇਰ ਲਿਆ ਸੀ। ਅਸੀਂ ਸੇਨੇਰ ਸੋਟੋ ਵਲੋਂ ਬਣਾਇਆ ਕਾਫ਼ੀ ਦਾ ਆਖ਼ਰੀ ਪਿਆਲਾ ਪੀਤਾ ਤੇ ਕੁਜ਼ਕੋ ਲਈ 12 ਘੰਟੇ ਦੇ ਲੰਮੇ ਸਫ਼ਰ ਲਈ ਛੋਟੀ ਰੇਲ ਗੱਡੀ 'ਤੇ ਰਵਾਨਾ ਹੋ ਗਏ। ਅਜਿਹੀਆਂ ਗੱਡੀਆਂ ਵਿਚ ਤੀਜੇ ਦਰਜੇ ਦਾ ਇੱਕ ਡੱਬਾ ਹੁੰਦਾ ਹੈ ਜੋ 'ਇੰਡੀਅਨਾਂ' ਲਈ ਰਾਖਵਾਂ ਰਹਿੰਦਾ ਹੈ। ਇਹ ਡੱਬਾ ਬਿਲਕੁਲ ਉਸੇ ਤਰ੍ਹਾਂ ਹੁੰਦਾ ਹੈ ਜਿਸ ਤਰ੍ਹਾਂ ਦਾ ਅਰਜਨਟੀਨਾ ਵਿਚ ਜਾਨਵਰ ਢੋਣ ਲਈ ਵਰਤਿਆ ਜਾਂਦਾ ਹੈ। ਹਾਲਾਂਕਿ ਇੱਥੋਂ ਦੀ ਤੁਲਨਾ ਵਿਚ ਪਸ਼ੂਆਂ ਦੇ ਗੋਹੇ ਅਤੇ ਮੂਤਰ ਦੀ ਦੁਰਗੰਧ ਮਨੁੱਖਾਂ ਦੇ ਮਲਮੂਤਰ ਦੀ ਬਦਬੂ ਨਾਲੋਂ ਚੰਗੀ ਹੁੰਦੀ ਹੈ। ਇਸ ਮਾਮਲੇ ਵਿਚ ਦੇਸੀ ਲੋਕਾਂ ਦੇ ਤੌਰ-ਤਰੀਕੇ ਤੇ ਵਿਹਾਰ ਪਸ਼ੂਆਂ ਵਰਗੇ ਹੀ ਹਨ । ਉਨ੍ਹਾਂ ਨੂੰ ਸਫ਼ਾਈ ਤੇ ਮਰਿਆਦਾ ਦੀ ਕੋਈ ਪਰਵਾਹ ਨਹੀਂ। ਬਿਨਾਂ ਕਿਸੇ ਲਿੰਗ ਭੇਦ ਦੇ ਉਹ ਆਪਣੇ ਹੱਗਣ, ਮੂਤਣ ਦੇ ਸਾਰੇ ਕੰਮ ਸੜਕ 'ਤੇ ਹੀ ਨਬੇੜ ਲੈਂਦੇ ਹਨ। ਔਰਤਾਂ ਆਪਣੀ ਸਫਾਈ ਘੱਗਰੇ ਨਾਲ ਕਰ ਲੈਂਦੀਆਂ ਹਨ ਜਦ ਕਿ ਮਰਦਾਂ ਨੂੰ ਇਸਦੀ ਕੋਈ ਪਰਵਾਹ ਹੀ ਨਹੀਂ ਹੁੰਦੀ। ਬੱਚਿਆਂ ਵਾਲੀਆਂ ਇੰਡੀਅਨ ਔਰਤਾਂ ਦੇ ਅੰਦਰੂਨੀ ਵਸਤਰ ਅਸਲ ਵਿਚ ਮਲ-ਮੂਤਰ ਦੇ ਗੋਦਾਮ ਹੁੰਦੇ ਹਨ। ਇੱਥੇ ਆਉਣ ਵਾਲੇ ਸੈਲਾਨੀ ਆਰਾਮਦਾਇਕ ਡੱਬਿਆਂ ਵਿਚ ਯਾਤਰਾ ਕਰਦੇ ਹਨ ਤੇ ਇੱਥੋਂ ਦੀਆਂ ਸਥਿਤੀਆਂ ਬਾਰੇ ਧੁੰਦਲੇ ਵਿਚਾਰ ਇਕੱਠੇ ਕਰਦੇ ਹਨ। ਸਾਡਾ ਵੀ ਇਹੀ ਹਾਲ ਸੀ। ਗੱਡੀ ਰੁਕਣ ਵੇਲੇ ਹੀ ਅਸੀਂ ਉਨ੍ਹਾਂ ਦੀ ਜ਼ਿੰਦਗੀ ਨੂੰ ਕੁਝ ਨੇੜਿਓਂ ਦੇਖ ਪਾ ਰਹੇ ਸਾਂ। ਸੱਚ ਇਹ ਹੈ ਕਿ ਅਮਰੀਕੀ ਪੁਰਾਤਤਵ ਵਿਗਿਆਨੀ ਬਿਘਮ ਹੀ ਸਨ, ਜਿਨ੍ਹਾਂ ਨੇ ਇਨ੍ਹਾਂ ਖੰਡਰਾਂ ਨੂੰ ਖੋਜਿਆ ਤੇ ਸੌਖੀ ਤਰ੍ਹਾਂ ਸਮਝੇ ਜਾਣ ਵਾਲੇ ਲੇਖਾਂ ਵਿਚ ਇਸ ਲੱਭਤ ਨੂੰ ਪੇਸ਼ ਕੀਤਾ। ਇਸੇ ਕਰਕੇ ਹੁਣ ਮਾਚੂ-ਪੀਚੂ ਸਾਧਾਰਣ ਲੋਕਾਂ ਵਿਚ ਬਹੁਤ ਪ੍ਰਸਿੱਧ ਹੈ ਤੇ ਬਦੇਸ਼ ਜਾਂ ਉੱਤਰੀ ਅਮਰੀਕਾ ਤੋਂ ਆਉਣ ਵਾਲੇ ਸੈਲਾਨੀ ਇੱਥੇ ਜ਼ਰੂਰ ਆਉਂਦੇ ਹਨ। ਉਹ ਸਿੱਧੇ ਲੀਮਾ ਲਈ ਜਹਾਜ਼ ਫੜਦੇ ਹਨ, ਫਿਰ ਕੁਜ਼ਕੋ ਆਉਂਦੇ ਹਨ, ਖੰਡਰਾਂ ਵਿਚ ਘੁੰਮਦੇ ਹਨ ਤੇ ਘਰ ਪਰਤ ਜਾਂਦੇ ਹਨ। ਇਸ ਤੋਂ ਬਿਨਾਂ ਕੁਝ ਵੀ ਦੇਖਣਾ ਉਨ੍ਹਾਂ ਲਈ ਲਾਭਕਾਰੀ ਨਹੀਂ ਹੁੰਦਾ)

ਕੁਜ਼ਕੋ ਦਾ ਪੁਰਾਤਤਵ ਅਜਾਇਬ ਘਰ ਬਹੁਤ ਬੁਰੀ ਹਾਲਤ ਵਿਚ ਹੈ। ਜਦੋਂ ਸੰਬੰਧਿਤ ਅਧਿਕਾਰੀਆਂ ਨੇ ਇੱਥੋਂ ਦੇ ਮਹਾਨ ਖ਼ਜ਼ਾਨੇ ਦੀ ਤਸਕਰੀ ਵੱਲ ਧਿਆਨ ਦਿੱਤਾ ਜੋ ਹੋਰ ਥਾਵਾਂ 'ਤੇ ਪੁਚਾਇਆ ਜਾ ਰਿਹਾ ਸੀ, ਤਾਂ ਬਹੁਤ ਦੇਰ ਹੋ ਚੁੱਕੀ ਸੀ। ਚੋਰਾਂ, ਯਾਤਰੂਆਂ

98 / 147
Previous
Next