ਦੂਰ ਖੇਤ ਦਾ ਰੋਗ ਅਵੱਲੀ, ਤੇ ਉਮਰਾਂ ਦੇ ਝੰੜੇ।
ਉਹਨਾ ਵਰਗੀ ਮੌਜ ਕਿਹਨਾਂ ਨੂੰ, ਖੇਤ ਜਿਹਨਾਂ ਦੇ ਨੇੜੇ ।
ਉਮਰ ਗੁਆ ਲਈ ਭੱਤਾ ਦੰਦਿਆ, ਤਿੰਨ ਤਿੰਨ ਲਗਦੇ ਗੇੜੇ ।
ਵੇ ਕੰਤਾ ਹਾਣ ਦਿਆ, ਦੁਖੜੇ ਜਾਣ ਲੈ ਮੇਰੇ ।
ਤੈਥੋਂ ਪਹਿਲੀ ਵਾਰੀ ਵੇ ਮੈਂ, ਮੰਗੀਆਂ ਨੇ ਵਾਲੀਆਂ।
ਤੇਰੇ ਘਰ ਵਿਚ ਵੇ ਮੈਂ, ਉਮਰਾਂ ਨੇ ਗਾਲੀਆਂ ।
ਤੇਰੀ ਬੇਬੇ ਰੱਬ ਜਾਣੇ, ਭਾਨੀਆਂ ਕਿਉਂ ਮਾਰੀਆਂ।
ਪੇਕਿਆਂ ਨੂੰ ਉਡ ਜਾਵਾਂ, ਲਾ ਕੇ ਮੈਂ ਉਡਾਰੀਆਂ।
ਭਾਬੀ ਨਾਲ ਪਿਛੋਂ ਤੂੰ, ਪੁਰਾ ਲਈ ਚੰਨਾ ਯਾਰੀਆਂ।
-----
ਗਰੇ ਰੰਗ ਤੋਂ ਹੋ ਗਿਆ ਪੀਲਾ, ਏਹ ਨੇ ਕੂੜ ਦੇ ਵਾਧੇ।
ਗੱਡੀ ਵਿਚ ਬਹਿ ਕੇ ਪੁਛਦਾ ਧਨ ਕੁਰੇ, ਕੀਹਦੇ ਲੱਡੂ ਏ ਖਾਧੇ ।
ਨੀ ਟੱਲੀਆਂ ਖੜਕਦੀਆਂ, ਗੱਡੀ ਵੜੀ ਦਰਵਾਜ਼ੇ ।