ਜੇ ਨਾ ਆਵੇ ਨਾਰ ਸਾਂਭਣੀ, ਅੰਦ ਵਿਆਹ ਨਾ ਹੋਵੇ ।
ਜੁਤੀਆਂ ਮਾਰ ਕੇ ਸਿਰ ਭੰਨ ਦੇਵੇ ਪਾ ਕੇ ਨੀਵੀਆਂ ਹੋਵੇ ।
ਰੋਟੀ ਟੁਕੜਾ ਆਪ ਪਕਾਵੇਂ, ਕਪੜੇ ਟੱਬਰ ਦੇ ਧੋਵੇ ।
ਨੌਕਰ ਨਾਰਾਂ ਦਾ, ਦੁੱਖਾਂ ਦੇ ਹਾਰ ਪਰਵੇ ।
ਮਾਹੀ ਮੈਨੂੰ ਲੈਣ ਆ ਗਿਆ, ਲਿਆ ਕੇ ਗੱਡੀ ਖੜਾਈ।
ਕੁੜੀਆਂ ਮੇਰੇ ਮਹਿੰਦੀ ਲਾਉਂਦੀਆਂ, ਮੈਂ ਮਹਿੰਦੀ ਨਾ ਲਾਈ ।
ਸੁਤੀ ਪਈ ਦੇ ਲਾ ਤੀ ਘੱਲ ਕੇ, ਮੈਨੂੰ ਜਾਗ ਨਾ ਆਈ ।
ਗੜਵਾ ਫੜ ਕੇ ਧੌਣ ਲਗ ਪਈ, ਲਹਿੰਦੀ ਨਹੀਂ ਲਹਾਈ।
ਖੂਨਣ ਨੀ ਮਹਿੰਦੀ, ਚੜ੍ਹ ਗਈ ਦੂਣ ਸਵਾਈ।
ਸੱਸ ਨੂੰਹਾਂ ਦੀ ਹੋਈ ਲੜਾਈ, ਪਿਓ ਪੁੱਤਰ ਅੱਡ ਹੋਏ ।
ਕੰਮ ਦਾ ਕਦੇ ਡੱਕਾ ਨਹੀਂ ਤੋੜਿਆ, ਤੜਕੇ ਨੂੰ ਹਲ ਜੋਏ ।
ਹਲ ਵਾਹ ਕੇ ਜਦ ਮੁੜੇ ਘਰਾਂ ਨੂੰ ਪੱਠੇ ਸਿਰਾਂ ਤੇ ਢੋਏ।
ਸਿਆਪੇ ਨਾਰਾਂ ਦੇ, ਪਿਓ ਪੁੱਤ ਗਲ ਲਗ ਰੋਏ ।