ਰਾਗ ਬਿਨਾਂ ਨੀ ਗਾਉਣ ਸੋਭਦੇ, ਭੁੱਖ ਤੋਂ ਬਿਨਾਂ ਨਾ ਖਾਈਏ ।
ਜੇ ਨਾ ਆਵੇ ਤੋੜ ਨਿਭਾਉਣੀ, ਅੱਖੀਆਂ ਕਦੇ ਨਾ ਲਾਈਏ ।
ਮੁਛ ਫੱਟ ਦੱਬਰ ਅਠਾਰਾਂ ਸਾਲ ਦਾ, ਦੜ ਵੱਟ ਕੇ ਲੰਘ ਜਾਈਏ।
ਨਾਰ ਨਿਆਣੀ ਦਾ ਕਦੇ ਵਸਾਹ ਨਾ ਖਾਈਏ।
-----
ਪਤਲੀ ਨਾਰ ਨਾਲ ਲਗ ਗਈ ਦੋਸਤੀ, ਸੱਪ ਵਾਂਗੂ ਵਲ ਖਾਵੇ।
ਦੁੱਧ ਮਲਾਈਆਂ ਨਾਲ ਪਾਲਦਾ, ਜੇ ਰਾਜੀ ਹੋ ਜਾਵੇ।
ਝੀਲ ਕਿਨਾਰੇ ਭਰਦੀ ਪਾਣੀ, ਜਿਉਂ ਨੜੀ ਭੁਲੇਖਾ ਖਾਵੇ।
ਝੋਰਾ ਪਤਲੇ ਦਾ, ਵੱਢ ਕੇ ਹੱਡਾਂ ਨੂੰ ਖਾਵੇ ।
-----
ਰਤਨੀ ਬਚਨੀ ਦੋਵੇਂ ਸੌਂਕਣਾਂ, ਲੜਦੀਆਂ ਸੱਰ ਮਚਾ ਕੇ ।
ਦੀਪਾ ਸਿੰਘ ਤਾਂ ਕੰਤ ਉਹਨਾਂ ਦਾ, ਰੋਂਦਾ ਨੀਵੀਆਂ ਪਾ ਕੇ ।
ਨਿਰਨੇ ਕਾਲਜ ਤੁਰਦਾ ਘਰਾਂ ਤੋਂ ਮੁੜਦਾ ਰੋਟੀਆਂ ਖਾ ਕੇ ।
ਦੁਖੜੇ ਨਾਰਾਂ ਦੇ, ਸੁਣ ਲੈ ਧਿਆਨ ਲਗਾ ਕੇ ।