ਬੰਨ ਕੇ ਸੋਹਰੇ ਬੁਢੜਾ ਢੱਕ ਪਿਆ, ਜੰਝ ਵੀ ਕੋਲ ਦੀ ਲੰਘਦੀ।
ਛੋਟੀ ਸਾਲੀ ਕਰੋ ਮਸ਼ਕਰੀ, ਬੱਗੀ ਦਾੜੀ ਤੋਂ ਸੰਗਦੀ।
ਵਾਂਗ ਕਮਲ ਜਿਉਂ ਖਿੜ ਗਿਆ ਬੁਢੜਾ, ਭਮਕ ਦੇਖ ਕੇ ਰੰਗ ਦੀ।
ਸੌਦੇ ਖੇੜੇ ਨੇ, ਲੁਟ ਲਈ ਪਦਮਣੀ ਝੰਗ ਦੀ ।
ਕਿਉਂ ਨਾ ਕਰਦੀ ਹੰਦੇਸੇ ਥੋੜੇ। ਖੁਦ ਖੰਡੀ ਫਿਰੋ ਖੇਡਦਾ।
ਘਰ ਦੇ ਕਰੇ ਨਾ ਮੋੜੇ, ਡੇਰੂ ਦਾ ਮੁੱਛ ਕੋਲ ਖੜਾਤਾ।
ਮੈਂ ਟਾਹਲੀ ਦੇ ਪੋਰੇ । ਕੰਤ ਇਵਾਣੇ ਦੇ, ਖਾਣ ਹੱਡਾਂ ਨੂੰ ਝੰਰੇ ।
-----
ਮੇਰੇ ਮਾਪਿਆਂ ਵਿਆਹ ਕਰ ਛਡਿਆ, ਮੈਥੋਂ ਰਖ ਕੇ ਚੋਰੀ।
ਘੁੰਡ ਕਢ ਕੇ ਮੈਂ ਲਈਆਂ ਲਾਵਾਂ, ਏਦਾਂ ਡੋਲੀ ਤੋਰੀ।
ਵੇ ਤੇਰੇ ਨਾਲ ਨਹੀਂ ਨਿਭਣੀ, ਤੂੰ ਕਾਲਾ ਮੈਂ ਗੋਰੀ ।