Back ArrowLogo
Info
Profile

ਆਖਾ ਗੱਲ ਤਾਂ ਸੱਚ ਦੀ ਆਖਾਂ, ਸੱਚੀਆਂ' ਆਖ ਸੁਣਾਵਾਂ ।

ਸਮੇਂ ਸਮੇਂ ਦੀ ਖੇਡ ਰਚਾ ਤੀ, ਕੀ ਜਾਣੇ ਅਣਜਾਣਾ ।

ਠਕ ਠਕ ਕਰਦੀ ਫਿਰੇ ਪੁਤਲੀ, ਬੋਦਾ ਖੁੰਡ ਪੁਰਾਣਾ।

ਤੇਰੀ ਉਮਰ ਹੈ ਸਤਰ ਸਾਲ ਦੀ, ਖਾ ਲੈ ਜੋ ਕੁਝ ਖਾਣਾ ।

ਮੇਰੀ ਉਮਰ ਹੈ ਸੋਲਾਂ ਸਾਲ ਦੀ, ਸੁੱਚਾ ਮੱਤੀ ਦਾਣਾ ।

ਸਿੱਧੂ ਨੂੰ ਕੀ ਦੇਸ਼ ਦੇਵਾਂ ਮੈਂ, ਇਹ ਸਤਿਗੁਰ ਦਾ ਭਾਣਾ ।

ਵਿਆਹ ਤੀ ਬੁਢੜੇ ਨੂੰ, ਇਹ ਸਤਿਗੁਰ ਦਾ ਭਾਣਾ ।

 

ਬੱਲੇ ਬੱਲੇ ਨੀ ਕੁੜਤੀ ਚੋਂ ਅੱਗ ਨਿਕਲੇ, ਸੱਪ ਬਣਿਆ ਰੇਸ਼ਮੀ ਨਾਲਾ ।

ਨੀ ਹਾੜ ਦੋ ਮਹੀਨੇ ਕੁੜੀਓ, ਮੇਰੀ ਹਿੱਕ ਨੂੰ ਠਾਰ ਗਿਆ ਪਾਲਾ ।

ਨੀ ਪਿੰਡ ਵਿਚ ਗੱਲ ਚਲ ਪਈ, ਪਾਇਆ ਸੂਟ ਬੌਸਕੀ ਵਾਲਾ ।

ਨੀ ਮਾਪਿਆਂ ਨੇ ਵਰ ਟੋਲਿਆ, ਮੇਰੀ ਗੁੱਤ ਦੇ ਪਰਾਂਦੇ ਨਾਲੋਂ ਕਾਲਾ ।

14 / 86
Previous
Next