Back ArrowLogo
Info
Profile

ਕੱਠੇ ਟੱਬਰ ਜਿਹਾ ਸੁੱਖ ਨਾ ਕੋਈ, ਸੁੱਖੀ ਵਸੇ ਪਿਆ ਲਾਣਾ।

ਮਨ ਮਰਜ਼ੀ ਦੇ ਕੰਮ ਸਭ ਕਰਦੇ ਮਨ ਮਰਜ਼ੀ ਦਾ ਖਾਣਾ ।

ਜੇਠ ਮੇਰੇ ਨੂੰ ਜੀ ਜੀ ਆਖਾਂ, ਫੇਰ ਬਣੇ ਨਾ ਸਿਆਣਾ ।

ਰੋਟੀ ਚੱਪੜੀ ਖਾ ਕੇ, ਲੜਦਾ ਬਹਿ ਜਾਣਾ ।

-----

ਤੇਰੇ ਘਰ ਵਿਚ ਆ ਕੇ ਕੰਤ ਵੇ, ਦੁਖੜੇ ਜਿਗਰ ਦੇ ਸਹਿੰਦੀ ।

ਬਾਬਲ ਦੇ ਘਰ ਮੋਜਾਂ ਮਾਣੀਆਂ, ਝੂਠ ਮੁੱਖ ਨਾ ਕਹਿੰਦੀ ।

ਅੱਠੇ ਪਹਿਰ ਤੇਰੇ ਕੰਮ ਨਾ ਮੁਕਦੇ, ਕਮਲੀ ਹੋ ਹੋ ਬਹਿੰਦੀ ।

ਵੱਡਾ ਤੇਰਾ ਭਾਈ ਕਲਿਹਣਾ, ਮੈਂ ਨਹੀਂ ਏਸ ਨਾਲ ਰਹਿੰਦੀ ।

ਜੇਠ ਨਰੈਣੇ ਦਾ, ਮੈਂ ਨੀ ਰੋਹਬ ਹੁਣ ਸਹਿੰਦੀ ।

-----

ਮੇਰੀ ਮੰਜੀ ਕੋਲੋ ਹਾਇ ਨੀ, ਜੇਠ ਮੇਰਾ ਲੰਘਿਆ।

ਥੋੜਾ ਕੋਲ ਆ ਕੇ ਨੀ ਉਹ, ਝੂਠੀ ਮੂਠੀ ਖੰਘਿਆ।

ਜ਼ਰਾ ਕੁ ਖਲੋ ਕੇ ਉਹਨੇ, ਪਾਣੀ ਮੈਥੋਂ ਮੰਗਿਆ ।

ਨੀ ਮੈਂ ਮੰਜੀ ਉਤੋਂ ਉਠ ਕੇ ਝਿੜਕਿਆ ਨੀ।

ਉਹ ਡਰਦਾ ਮਾਰਿਆ ਥਿੜਕਿਆ ਨੀ ।

17 / 86
Previous
Next