ਨਣਦ ਕੁਪੱਤੀ ਹਾਏ ਨੀ ਮੇਰੀ, ਗੋਲ ਮਸ਼ਕਰੀ ਕਰ ਗਈ।
ਮੇਰੀ ਮੰਜੀ ਚੁਕ ਕੇ ਭੈੜੀ, ਜੇਠ ਦੇ ਕੱਲੇ ਧਰ ਗਈ ।
ਹੱਥ ਬੰਨ ਕੇ ਮੈਂ ਪਾਵਾਂ ਵਾਸਤੇ, ਬੀਤੀ ਸਾਰੀ ਜਰ ਗਈ।
ਵੇ ਜੇਠਾ ਸ਼ਰਮ ਕਰੀਂ, ਮੈਂ ਤੇਰੀ ਧੀ ਵਰਗੀ।
ਚਿੱਟੀ ਚਾਦਰ ਤੇ ਬਹਿ ਕੇ, ਪਾਵਾਂ ਨੀ ਮੈਂ ਪੱਤੀਆਂ ।
ਮਰ ਜਾਣੇ ਜੇਠ ਨੂੰ ਸੁਣਾਵਾਂ ਨੀ ਮੈਂ ਤੱਤੀਆਂ ।
ਮੇਰੇ ਉਤੇ ਅੱਖਾਂ ਏਹਨੇ, ਕਦੋਂ ਦੀਆਂ ਰੱਖੀਆਂ।
ਮੇਰੋ ਨੇੜੇ ਘੁੰਮ, ਜਿਵੇਂ ਮਿਸ਼ਰੀ ਤੇ ਮੱਖੀਆਂ।
ਜੇਠ ਦੀਆਂ ਕੁੱਟਾਂ, ਨੀ ਮੈਂ ਮੂਲੇ ਨਾਲ ਵੱਖੀਆਂ।
ਪਹਿਲੀ ਵਾਰ ਨੀ ਮੈਂ, ਗਈ ਮੁਕਲਾਵੇ ।
ਬੂਹੇ ਵਿਚ ਟਕਰਿਆ ਜੇਠ ਕੁੜੀਓ,
ਨੀ ਮੈਂ ਲੁਕ ਗਈ ਸੰਦੂਕਾਂ ਹੇਠ ਕੁੜੀਓ।