Back ArrowLogo
Info
Profile

ਮਾਪਿਆਂ ਦੇ ਘਰ ਅਸੀਂ, ਪੁਤਾਂ ਵਾਂਗੂ ਪਲੀਆਂ।

ਅਮੜੀ ਦਾ ਘਰ ਛਡ, ਸਹੁਰਿਆਂ ਨੂੰ ਚੱਲੀਆਂ ।

ਰੋਂਦੇ ਨੇ ਬਨੇਰੇ ਨਾਲੇ ਕੋਠੇ ਅਤੇ ਗਲੀਆਂ।

ਓਪਰਿਆਂ ਦੇ ਵੱਸ ਪੈਣਾ, ਹਾਇ ਰੀਤਾਂ ਨੇ ਅਵੱਲੀਆਂ।

 

ਪਿੰਡ ਦੀਆਂ ਕੁੜੀਆਂ, ਬਲਾਈਆਂ ਗਿੱਧਾ ਪਾਉਣ ਨੂੰ ।

ਆ ਕੇ ਝੜੀਆਂ ਲਗਾਵੇ, ਮੈਂ ਸੁਨੇਹਾ ਭੇਜਿਆ ਸੌਣ ਨੂੰ ।

ਅੱਜ ਮੇਰੇ ਬਾਪ ਦੇ ਜੁਆਈ, ਘਰ ਆਉਣ ਨੀ ।

ਚਿੜੀਆਂ ਦੇ ਵਾਂਗ ਤਾਂ, ਉਡਾਰੀ ਧੀਆਂ ਲਾਉਣ ਨੀ ।

 

ਜੋਬਨ ਦਾ ਹੜ ਆਇਆ ਅੜੀਓ, ਕੌਣ ਹੜਾਂ ਨੂੰ ਦਬੇ ।

ਮੇਰੇ ਹਾਣ ਦੀਆਂ ਜੋ ਕੁੜੀਆਂ, ਤੁਰ ਗਈਆਂ ਸਹੁਰੇ ਸਭੇ ।

ਸਬਰ ਉਮੀਦਾਂ ਵਾਲੇ ਨੀ ਹੁਣ, ਨਾਲ ਉਡੀਕਾਂ ਹਭੇ ।

ਹਾਏ ਨੀ ਮੇਰੇ ਹਾਣ ਦੀਓ, ਬਾਬਲ ਨੂੰ ਵਰ ਨਾ ਲੱਭੇ।

20 / 86
Previous
Next