ਪੇਕਿਆਂ ਦੇ ਘਰ ਭੈਣੇਂ ਮਾਰ ਗਈ ਉਡਾਰੀ ਨੀ ।
ਮਾਪਿਆਂ ਨੇ ਰਖੀ ਜਿਹੜੀ, ਜਾਨ ਤੋਂ ਪਿਆਰੀ ਨੀ ।
ਰੋਂਦੀ ਤੇਰੀ ਆਈ ਅੱਜ, ਬੁਢੜੀ ਵਿਚਾਰੀ ਨੀ ।
ਅੱਜ ਲੈਣ ਆਏ, ਤੇਰੇ ਰੂਪ ਦੇ ਵਪਾਰੀ ਨੀ ।
ਜੋਬਨ ਦੀ ਰੁਤ ਢਲ ਗਈ ਸਾਰੀ, ਘਰ ਅੰਮੜੀ ਦੇ ਬਹਿ ਕੇ।
ਹਿਕ ਵਿਚ ਭਾਂਬੜ ਮੱਚ ਮੱਚ ਉਠਦੇ, ਨਾਲ ਰਜਾਈਆਂ ਖਹਿ ਕੇ ।
ਧੀ ਤਾਂ ਤੇਰੀ ਹੋ ਗਈ ਬੁਢੜੀ, ਬੰਦ ਨੀਂ ਕੈਦ ਵਿਚ ਰਹਿ ਕੇ।
ਨੀ ਮਾਏ ਤੈਨੂੰ ਸਬਰ ਪਵੇ, ਕੂੰਜ ਕੈਦ ਵਿਚ ਸਹਿਕੇ।
-----
ਨਵੀਂ ਮੂਨ ਤੇ ਫਿਰਨ ਸ਼ਿਕਾਰੀ, ਚਾਰ ਚੁਫੇਰਿਉਂ ਘੇਰੀ ।
ਉਮਰ ਜਵਾਨੀ ਕੁਝ ਨਹੀਂ ਜਾਣਦੀ, ਵਾਂਗ ਪੁਰੇ ਦੀ ਨੇਰੀ ।
ਕਿਸੇ ਨਾਥ ਦੀ ਬਣ ਜਾ ਚੇਲੀ, ਉਚੀ ਮਲ ਲੈ ਢੇਰੀ।
ਕੈਂਪਸ ਪੜਦੀ ਦੀ, ਢਲਗੀ ਜਵਾਨੀ ਤੇਰੀ ।