-----
ਭਾਗਭਰੀ ਦਾ ਵਿਆਹ ਧਰ ਛੱਡਿਆ, ਕੌਣ ਤਰੀਖਾਂ ਮੌੜੇ।
ਚਾਅ ਨਾਲ ਤਿਆਰੀ ਕਰਦੀ ਦਿਨ ਵੀ ਰਹਿ ਗਏ ਥੋੜੇ ।
ਰੱਥ ਗਡਿਆਂ ਦੀ ਜੰਝ ਚਲ ਆਵੇ, ਬੀੜ ਕਾਬਲੀ ਘੋੜੇ ।
ਰੋਵੇ ਭਾਗਭਰੀ, ਮਾਪਿਓ ਪਏ ਵਿਛੋੜੇ ।
-----
ਬੰਤੋ ਸੰਤੋ ਦੋਵੇਂ ਭੈਣਾਂ, ਇਕ ਘਰ ਵਿਚ ਵਿਆਹੀਆਂ ।
ਬੰਤੋ ਦਾ ਘਰਵਾਲਾ ਨੌਕਰ, ਦੂਜਾ ਕਰੋ ਕਮਾਈਆਂ।
ਬੰਤੋ ਬਹਿੰਦੀ ਅੱਡੀਆਂ ਕੂਚ ਕੇ, ਸੰਤ ਦੇਵੇ ਦੁਹਾਈਆਂ ।
ਲੋਕੀ ਦੇਖ ਰਹੇ, ਦੋਵੇਂ ਕਰਨ ਲੜਾਈਆਂ ।
ਨਾਭਾ ਸ਼ਹਿਰ ਤਾਂ ਵਸੇ ਮੌਜ ਨਾਲ, ਜਾਣੇ ਦੁਨੀਆਂ ਸਾਰੀ ।
ਪਰੀਆਂ ਵਾਲਾ ਰੂਪ ਧਾਰ ਕੇ, ਜਨਮੀ ਪਪਲੋ ਨਾਰੀ।
ਅੱਡੀਆਂ ਮਾਰ ਕੇ ਧਰਤੀ ਦਮਕੇ, ਕੀਲੇ ਨਾਗ ਪਟਿਆਰੀ ।
ਇਕ ਧੀ ਮਾਪਿਆਂ ਦੇ, ਲਗਦੀ ਜਾਨ ਤੋਂ ਪਿਆਰੀ ।