Back ArrowLogo
Info
Profile

ਹਾਲੀਆਂ ਨੇ ਜਦ ਬਲਦ ਜੋੜ ਲਏ, ਖੜਕ ਗਈਆਂ ਗਲ ਟੱਲੀਆਂ।

ਕਮਲ ਰਮਨ ਤਾਂ ਦੋਵੇਂ ਭੈਣਾਂ, ਪੜ੍ਹਨ ਕਾਲਜ ਚੱਲੀਆਂ।

ਮਗਰ ਉਹਨਾਂ ਦੇ ਫਿਰੇ ਸ਼ਿਕਾਰੀ, ਆ ਕੇ ਰਾਹਵਾਂ ਮੱਲੀਆਂ।

ਧਨ ਚਿਤ ਮਾਪਿਆਂ ਦਾ, ਘਰੋਂ ਤੋਰੀਆਂ ਕੱਲੀਆਂ ।

ਹਿੰਦ ਤੇ ਪਾਕ ਦੀ ਜੰਗ ਛਿੜ ਪੈਂਦੀ, ਘਰ ਘਰ ਚਿੱਠੀਆਂ ਆਈਆਂ।

ਨਿਤ ਆਵੇ ਜਦ ਪੁਛਦੀ ਡਾਕੀਏ, ਪਰ ਤਾਂ ਚਿੱਠੀਆ ਨਾ ਪਾਈਆਂ ।

ਵੇ ਘਰ ਨੂੰ ਮੁੜ ਸਜਣਾ, ਭਾਰਤ ਜਿਤਿਆ ਲੜਾਈਆਂ ।

ਬੰਗਲਾ ਆਜ਼ਾਦ ਹੋ ਗਿਆ, ਹਿੰਦ ਨੂੰ ਮਿਲਣ ਵਧਾਈਆਂ ।

-----

ਹਿੰਦ ਤੇ ਪਾਕ ਦੇ ਹੋ ਗਏ ਟਾਕਰੇ, ਕਰ ਫੌਜਾਂ ਦੀ ਤਿਆਰੀ ।

ਆਪਣੇ ਯਾਰ ਦੀ ਸੁੱਖ ਸੁਖ ਲੈਂਦੀ, ਸ਼ਾਮੋ ਨਾਰ ਪਿਆਰੀ ।

ਦੋਵੇਂ ਪਾਸੇ ਚੱਲਣ ਗੋਲੀਆਂ, ਖੇਡਣ ਪਏ ਸ਼ਿਕਾਰੀ ।

ਮਹਿਕਾਂ ਘਰ ਵੰਡਦੀ, ਜੋਬਨ ਭਰੀ ਕਿਆਰੀ ।

23 / 86
Previous
Next