Back ArrowLogo
Info
Profile

ਅਫਸਰ ਛੜਾ ਸਟੈਨੇ ਸੋਹਣੀ, ਟੱਲੀਆਂ ਮਾਰ ਬੁਲਾਵੇ ।

ਚਿਠੀਆਂ ਲਿਖਣੀਆਂ ਕਾਪੀ ਚੁਕ ਲਿਆ, ਕਰ ਸੰਨਤ ਸਮਝਾਵੇ ।

ਇਸ਼ਕ ਅਵੱਲਾ ਤਣ ਕੇ ਤਾਣਾ, ਤੰਦ ਪਿਆਰ ਦੀ ਪਾਵੇ।

ਡਰਦੀ ਅਫਸਰ ਤੋਂ ਉਹ ਦਫਤਰ ਨਾ ਜਾਵੇ ।

 

ਧਾਵੇ ਧਾਵੇ ਧਾਵੇ ਚੜ੍ਹ ਕੇ ਹਾਥੀ ਤੇ, ਲਮਢੀਂਗ ਬੰਦੂਕ ਚਲਾਵੇ ।

ਬਕਰੀ ਦਾ ਢਿਡ ਫੁਟ ਗਿਆ, ਮੇਰੀ ਹਾਸੀ ਨਿਕਲਦੀ ਜਾਵੇ ।

ਇਕ ਪਿੰਡ ਮੈਂ ਦੇਖਿਆ, ਜਿਥੇ ਗਧਾ ਜਾਂਘੀਆ ਪਾਵੇ ।

ਅਗੇ ਜਾ ਕੇ ਕੀ ਦੇਖਿਆ ? ਖੜਾ ਘੋਗੜ ਘੋਲ ਕਰਾਵੇ।

ਇਕ ਗਲ ਹੋਰ ਸੁਣੀ, ਜਿਥੇ ਕੀੜੀ ਸੁਰਮਾ ਖਾਵੇ ।

ਕਾਟੋ ਟਾਹਲੀ ਤੇ ਯਾਰ ਬਹਿ ਕੇ ਬੀਨ ਵਜਾਵੇ ।

ਅਗੇ ਜਾ ਕੇ ਕੀ ਦੇਖਿਆ ? ਚੂਹੀ ਰੇਲ ਨੂੰ ਘੜੀਸੀ ਜਾਵੇ ।

ਤੁਰਦੀ ਬੁਲਬੁਲ ਦੀ, ਸਿਫਤ ਕਰੀ ਨਾ ਜਾਵੇ ।

 

ਹਲਦੀ ਹਲਦੀ ਜਮਦੂਤ ਆ ਉਤਰੇ, ਯਾਰੋ ਉਡ ਗਈ ਕੋਧਰੀ ਡਰਦੀ ।

ਕਬੂਤਰਾਂ ਨੇ ਗਲ ਮਥ ਲਈ, ਨਾਲੇ ਤੋਤਿਆਂ ਨੇ ਪਾਈ ਅਰਜ਼ੀ ।

ਘੋਗੜ ਚਤਰ ਬਣਿਆ, ਜੇਹੜਾ ਖਬਰ ਨਾ ਜਾਣੇ ਘਰ ਦੀ ।

ਉਠ ਘੋੜੇ ਕੀ ਗਿਣਨੇ, ਗਊ ਲਗਦੀ ਸੋਹਣੀ ਚਰਦੀ ।

ਜੂੰ ਨੂੰ ਇਸ਼ਕ ਪਿਆ, ਸਭ ਦੇ ਪਿੰਡੇ ਤੇ ਚੜ੍ਹਦੀ।

ਸਿਰ ਦਾ ਸਾਫਾ ਲੈ ਲੈ ਮਧਰੀਏ, ਕੁੜਤੀ ਸਿਵਾ ਲੈ ਗਲ ਦੀ।

ਝਾਂਜਰ ਮਧਰ ਦੀ ਬਹਿ ਜਾ ਬਹਿ ਜਾ ਕਰਦੀ ।

25 / 86
Previous
Next