ਸੁਣ ਨੀ ਮੇਰੇ ਪਿੰਡ ਦੀਏ ਖੂਹੀਏ, ਮੈਂ ਪਾਣੀ ਭਰ ਭਰ ਥਕੀ ।
ਮਹਿੰ ਵਰਗਾ ਹੈ ਜਿਗਰਾ ਤੇਰਾ, ਐਪਰ ਤੂੰ ਨਾ ਅੱਕੀ ।
ਭਿਜ ਭਿਜ ਮੇਰੀ ਲਜ ਵੀ ਟੁਟੀ, ਮੌਣ ਵੀ ਖੁਰ ਗਈ ਪੱਕੀ ।
ਤੱਬਾ ਨੀ ਖੂਹੀਏ ਤੰਬਾ, ਮੈਂ ਤੋੜ ਨਿਭਾ ਨਾ ਸਕੀ ।
ਗੋਰਮਿੰਟ ਨੇ ਕਢ ਕੇ ਸੜਕਾਂ, ਥਾਂ ਥਾਂ ਬੱਸਾਂ ਚਲਾਈਆਂ।
ਸਿਨਮਾ ਦੇਖਣ ਜਾਣ ਸ਼ਹਿਰ ਨੂੰ, ਰਲ ਨਣਦਾਂ ਭਰਜਾਈਆਂ।
ਕੁੜਤੀ ਤੇ ਮੋਰਨੀਆਂ, ਗਭਰੂ ਲੁਟਣ ਨੂੰ ਪਾਈਆਂ ।
ਟਹਿਲਣ ਸੜਕਾਂ ਤੇ ਜਿਉਂ ਪਾਣੀ ਮੁਰਗਾਈਆਂ।
-----
ਬੰਨੇ ਤੋੜ ਕੇ ਕਰੀਆਂ ਚਾਲੂ, ਪੈ ਗਏ ਪਿਆਰ ਜਮੀਨਾਂ ।
ਜਟ ਖੇਤਾਂ ਦੇ ਹੋਏ ਰਾਜੇ, ਖੇਤੀ ਕਰਨ ਮਸ਼ੀਨਾਂ ।
ਭਾਂਤ ਭਾਂਤ ਦੇ ਉਗਾਏ ਮੇਵੇ, ਮਹਿੰਗਾ ਵਿਕੇ ਪਦੀਨਾ।
ਏਸ ਵਪਾਰੀ ਨੇ ਲੁਟ ਲਿਆ ਖੂਨ ਪਸੀਨਾ